Uber ਐਪ ’ਚ ਸ਼ਾਮਲ ਹੋਇਆ ਇਹ ਕਮਾਲ ਦਾ ਫੀਚਰ

02/11/2019 5:45:10 PM

ਗੈਜੇਟ ਡੈਸਕ– ਕੈਬ ਸਰਵਿਸ ਪ੍ਰੋਵਾਈਡਰ ਕੰਪਨੀ ਉਬਰ ਨੇ ਭਾਰਤੀ ਯੂਜ਼ਰਜ਼ ਲਈ ਆਪਣੀ ਐਪ ’ਚ ਇਕ ਨਵਾਂ ਫੀਚਰ ਸ਼ਾਮਲ ਕੀਤਾ ਹੈ। ਇਸ ਨਵੇਂ ਫੀਚਰ ਦੀ ਮਦਦ ਨਾਲ ਰਾਈਡਰ ਅਤੇ ਡਰਾਈਵਰ ਫ੍ਰੀ ਕਾਲ ਕਰ ਸਕਣਗੇ। ਉਥੇ ਹੀ ਨਵੇਂ ਫੀਚਰ ਦੇ ਜੁੜਨ ਤੋਂ ਬਾਅਦ ਉਬਰ ਰਾਈਡਰ ਸੈਲੂਲਰ ਨੈੱਟਵਰਕ ਨਾਲ ਵੀ ਰੈਗੂਲਰ ਵੁਆਇਸ ਕਾਲ ਕਰ ਸਕਣਗੇ, ਜਿਵੇਂ ਕਿ ਉਹ ਹੁਣ ਤਕ ਕਰਦੇ ਆ ਰਹੇ ਹਨ। ਉਹ ਇੰਟਰਨੈੱਟ ਦੇ ਨਾਲ ਡਰਾਈਵਰ ਨੂੰ ਫ੍ਰੀ ਕਾਲ ਵੀ ਕਰ ਸਕਦੇ ਹਨ। ਦੱਸ ਦੇਈਏ ਕਿ ਕੰਪਨੀ ਨੇ ਇਸ ਫੀਚਰ ਨੂੰ ਸਾਲ 2018 ’ਚ ਲਾਂਚ ਕੀਤਾ ਸੀ। 

ਇੰਝ ਕਰੋ ਇਸਤੇਮਾਲ
ਇਸ ਫੀਚਰ ਦੇ ਆਉਣ ਤੋਂਬਾਅਦ ਹੁਣ ਤੁਹਾਨੂੰ ਡਰਾਈਵਰ ਨੂੰ ਕਾਲ ਕਰਨ ਲਈ ਦੋ ਆਪਸ਼ਨ ਦਿੱਤੇ ਜਾ ਰਹੇ ਹਨ, ਜਿਨ੍ਹਾਂ ’ਚੋਂ ਇਕ ਆਪਸ਼ਨ VoIP ਸਿਸਟਮ ਦਾ ਹੈ ਅਤੇ ਦੂਜਾ ਸਿਸਟਮ ਰੈਗੂਲਰ ਮੋਬਾਇਲ ਨੈੱਟਵਰਕ ਤੋਂ ਕਾਲ ਕਰਨ ਦਾ ਹੈ। ਅਜਿਹੇ ’ਚ ਤੁਸੀਂ ਆਸਾਨੀ ਨਾਲ ਕਾਲ ਕਰ ਸਕਦੇ ਹੋ। ਦੱਸ ਦੇਈਏ ਕਿ ਉਬਰ ਨੇ ਇਸ ਫੀਚਰ ਨੂੰ ਆਪਣੇ ਡਰਾਈਵਰ ਪਾਰਟਨਰ ਲਈ ਵੀ ਜੋੜਿਆ ਹੈ। ਡਰਾਈਵਰ ਵੀ ਰਾਈਡਰ ਨੂੰ ਓਵਰ ਇੰਟਰਨੈੱਟ ਪ੍ਰੋਟੋਕਾਲ ਰਾਹੀਂ ਫ੍ਰੀ ਕਾਲ ਕਰ ਸਕਣਗੇ।