ਭਾਰਤ 'ਚ ਲਾਂਚ ਹੋਏ 2 ਹਾਈਟੈਕ ਟਰੈਕਟਰ SoliS ਤੇ Yanmar

07/17/2019 9:10:23 PM

ਨਵੀਂ ਦਿੱਲੀ—  ਆਈ.ਟੀ.ਐੱਲ. (ਇੰਟਰਨੈਸ਼ਨਲ ਟਰੈਕਟਰ ਲਿਮਟਿਡ) ਨੇ ਬੁੱਧਵਾਰ ਨੂੰ ਆਪਣੇ ਦੋ ਕਾਫੀ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਟ੍ਰੈਕਟਰ ਸੋਲਿਸ (SoliS) ਤੇ ਯਨਮਾਰ (Yanmar) ਲਾਂਚ ਕੀਤੇ। ਆਈ.ਟੀ.ਐੱਲ. ਕੰਪਨੀ ਇਸ ਦੇ ਲਈ ਜਾਪਾਨ ਯਨਮਾਰ ਐਗ੍ਰੀਬਿਜਨੈਸ ਕੰਪਨੀ ਲਿਮਟਿਡ ਨਾਲ ਸਾਂਝੇਦਾਰੀ ਕੀਤੀ ਹੈ। ਇਹ ਟ੍ਰੈਕਟਰ ਲੇਟੇਸਟ ਹਾਈਟੈਕ ਫੀਚਰਸ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਦੋਹਾਂ ਟ੍ਰੈਕਟਰਾਂ 'ਚ ਕਈ ਅਜਿਹੇ ਫੀਚਰਸ ਤੇ ਤਕਨਾਲੋਜੀ ਹਨ ਜੋ ਕਿਸਾਨਾਂ ਲਈ ਸਮਾਰਟ ਖੇਤੀ 'ਚ ਮਦਦਗਾਰ ਹੋਣਗੇ।

ਕੀਮਤ ਦਾ ਖੁਲਾਸਾ ਨਹੀਂ
ਕੰਪਨੀ ਵੱਲੋਂ ਹਾਲੇ ਦੋਵਾਂ ਟਰੈਕਟਰਾਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸੋਲਿਸ ਤੇ ਯਨਮਾਰ ਦੋਵੇਂ ਹੀ ਟਰੈਕਟਰ ਮੇਡ ਇਨ ਇੰਡੀਆ ਹਨ ਤੇ ਇਸ 'ਚ ਪਾਵਰਫੁੱਲ ਉਪਕਰਣ, ਐਡਵਾਂਸਡ ਫੀਚਰਸ ਹੈ ਜੋ ਟਫਨੈਸ, ਡਿਊਰੇਬਿਲਿਟੀ, ਪਾਵਰ ਤੇ ਬਿਹਤਰੀਨ ਪ੍ਰਦਰਸ਼ਨ ਦਾ ਅਨੁਭਵ ਕਰਵਾਉਣਗੇ। ਕੰਪਨੀ ਨੇ ਕਿਹਾ ਕਿ ਸੋਲਿਸ ਤੇ ਯਮਨਾਰ ਟਰੈਕਟਰ ਭਾਰਤ 'ਚ ਖੇਤੀ ਦੇ ਤਰੀਕਿਆਂ 'ਚ ਬਦਲਾਅ ਲਿਆਉਣਗੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸਾਲ 2011 'ਚ ਪਹਿਲਾਂ ਸੋਲਿਸ ਟਰੈਕਟਰ ਯੂਰੋਪ 'ਚ ਐਕਸਪੋਰਟ ਕੀਤਾ ਸੀ। ਉਦੋਂ ਤੋਂ ਹੁਣ ਤਕ 8 ਸਾਲ 'ਚ 120 ਦੇਸ਼ਾਂ 'ਚ ਸੋਲਿਸ ਦੇ 1 ਲੱਖ ਤੋਂ ਵੀ ਜ਼ਿਆਦਾ ਕਸਟਮਰ ਹਨ। ਇਸ ਟਰੈਕਟਰ ਨੂੰ ਸ਼ੁਰੂਆਤ 'ਚ ਪੰਜਾਬ ਨੂੰ ਹੁਸ਼ਿਆਰਪੁਰ 'ਚ ਐਕਸਪੋਰਟ ਲਈ ਬਣਾਇਆ ਜਾਂਦਾ ਸੀ।

5 ਸਾਲਾਂ 'ਚ 50 ਹਜ਼ਾਰ ਟਰੈਟਰ ਵੇਚਣ ਦਾ ਟੀਚਾ
ਸੋਲਿਸ ਯੂਰੋਪ ਦੇ ਟਾਪ-5 ਟਰੈਕਟਰ ਬ੍ਰਾਂਡ 'ਚ ਸ਼ਾਮਲ ਹੈ। ਭਾਰਤ 'ਚ ਟਰੈਕਟਰ ਦੀ ਲਾਂਚ ਤੋਂ ਬਾਅਦ ਕੰਪਨੀ ਅਗਲੇ 5 ਸਾਲਾਂ 'ਚ 50 ਹਜ਼ਾਰ ਟਰੈਕਟਰ ਦੀ ਵਿਕਰੀ ਦਾ ਟੀਚਾ ਤੈਅ ਕੀਤਾ ਹੈ। ਨਾਲ ਹੀ ਅਗਲੇ 2 ਸਾਲ 'ਚ ਕਰੀਬ 400 ਡੀਲਰਸ਼ਿਪ ਸਟੋਰ ਖੋਲ੍ਹਣ ਦਾ ਪਲਾਨ ਹੈ। ਕੰਪਨੀ ਕੋਲ 20 ਤੋਂ ਲੈ ਕੇ 120 ਹਾਰਸਪਾਵਰ ਦੇ ਟਰੈਕਟਰ ਦੀ ਰੇਂਜ ਮੌਜੂਦ ਹੈ।


Inder Prajapati

Content Editor

Related News