Twitter 'ਚ ਜੁੜਿਆ ਨਵਾਂ ਫੀਚਰ, ਹੁਣ ਪਤਾ ਲੱਗੇਗਾ ਕਿੰਨੀ ਵਾਰ ਦੇਖਿਆ ਗਿਆ ਟਵੀਟ

12/23/2022 6:36:09 PM

ਗੈਜੇਟ ਡੈਸਕ- ਏਲਨ ਮਸਕ ਦੇ ਟਵਿਟਰ ਦਾ ਮਾਲਕ ਬਣਨ ਤੋਂ ਬਾਅਦ ਪਲੇਟਫਾਰਮ 'ਚੇ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਸੇ ਕੜੀ 'ਚ ਮਸਕ ਨੇ ਟਵਿਟਰ 'ਤੇ ਟਵਿਟਰ ਵਿਊ ਕਾਊਂਟਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਵੇਖਿਆ ਜਾ ਸਕੇਗਾ ਕਿ ਤੁਹਾਡੇ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ। ਫੀਚਰ ਦੇ ਨਾਲ ਟਵੀਟ 'ਤੇ ਆਏ ਲਾਈਕ, ਕੁਮੈਂਟ ਅਤੇ ਰੀਟਵੀਟ ਦੇ ਨਾਲ ਹੁਣ ਵਿਊ ਦੀ ਗਿਣਤੀ ਵੀ ਦਿਖਾਈ ਦੇਵੇਗੀ। ਇਸ ਫੀਚਰ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਉਪਭੋਗਤਾਵਾਂ ਲਈ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਵੈੱਬ ਯੂਜ਼ਰਜ਼ ਫਿਲਹਾਲ ਇਸ ਫੀਚਰ ਦਾ ਫਾਇਦਾ ਨਹੀਂ ਚੁੱਕ ਸਕਣਗੇ।

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 20 ਹਜ਼ਾਰ ਰੁਪਏ ਤਕ ਦੀ ਛੋਟ

ਮਸਕ ਨੇ ਕੀਤਾ ਐਲਾਨ

ਟਵਿਟਰ ਦੇ ਨਵੇਂ ਫੀਚਰ ਦਾ ਐਲਾਨ ਖੁਦ ਮਸਕ ਨੇ ਕੀਤਾ ਹੈ। ਮਸਕ ਨੇ ਆਪਣੇ ਟਵੀਟ 'ਚ ਲਿਖਿਆ ਕਿ ਟਵਿਟਰ ਵਿਊ ਕਾਊਂਟ ਫੀਚਰ ਨੂੰ ਰੋਲ ਆਊਟ ਕਰ ਰਿਹਾ ਹਾਂ, ਜਿਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਕ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ। ਇਹ ਵੀਡੀਓ ਲਈ ਨਾਰਮਲ ਹੈ। ਟਵਿਟਰ ਜਿੰਨਾ ਲਗਦਾ ਹੈ ਉਸ ਤੋਂ ਕਿਤੇ ਜ਼ਿਆਦਾ ਜੀਵਤ ਹੈ, ਕਿਉਂਕਿ 90 ਫੀਸਦੀ ਤੋਂ ਜ਼ਿਆਦਾ ਟਵਿਟਰ ਉਪਭੋਗਤਾ ਪੜ੍ਹਦੇ ਹਨ, ਕੁਮੈਂਟਸ ਜਾਂ ਲਾਈਕ ਨਹੀਂ ਕਰਦੇ। 

ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ

ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ

ਇੰਝ ਕੰਮ ਕਰਗੇ ਨਵਾਂ ਫੀਚਰ

ਟਵਿਟਰ ਦਾ ਨਵਾਂ ਵਿਊ ਕਾਊਂਟਸ ਫੀਚਰ ਯੂਟਿਊਬ ਅਤੇ ਇੰਸਟਾਗ੍ਰਾਮ ਦੇ ਫੀਚਰ ਦੀ ਤਰ੍ਹਾਂ ਕੰਮ ਕਰੇਗਾ, ਜਿਸ ਵਿਚ ਉਪਭੋਗਤਾ ਨੂੰ ਆਪਣੀ ਪੋਸਟ ਦੇ ਵਿਊ ਦੀ ਗਿਣਤੀ ਦੇਖਣ ਦੀ ਸੁਵਿਧਾ ਮਿਲਦੀ ਹੈ। ਯਾਨੀ ਹੁਣ ਟਵਿਟਰ 'ਤੇ ਲਾਈਕ, ਕੁਮੈਂਟ ਅਤੇ ਰੀਟਵੀਟ ਵਾਲੇ ਸਟੇਟਸ ਬਾਰੇ 'ਚ ਇਕ ਹੋਰ ਆਪਸ਼ਨ ਵਿਊਜ਼ (Views) ਦਾ ਵੀ ਮਿਲੇਗਾ। ਇਸ ਸੈਕਸ਼ਨ 'ਚ ਤੁਹਾਨੂੰ ਆਪਣੀ ਅਤੇ ਦੂਜੇ ਯੂਜ਼ਰਜ਼ ਦੀ ਪੋਸਟ ਦੇ ਵਿਊਜ਼ ਦੀ ਗਿਣਤੀ ਪਤਾ ਲੱਗ ਸਕੇਗੀ। ਇਸ ਫੀਚਰ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਵੈੱਬ ਯੂਜ਼ਰਜ਼ ਲਈ ਵੀ ਇਸਨੂੰ ਜਲਦ ਰੋਲਆਊਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ

Rakesh

This news is Content Editor Rakesh