Twitter Via SMS ਸਰਵਿਸ ਹੋਈ ਸ਼ਟ ਡਾਊਨ

04/29/2020 1:44:09 AM

ਗੈਜੇਟ ਡੈਸਕ—ਲੋਕਪ੍ਰਸਿੱਧ ਮਾਈਕ੍ਰੋਬਲਾਗਿੰਗ ਪਲੇਟਫਾਰਮਸ ਟਵਿਟਰ ਨੇ ਆਪਣੇ ਐੱਸ.ਐੱਮ.ਐੱਸ. ਬੇਸਡ Twitter Via SMS ਟਵੀਟਿੰਗ ਸਰਵਿਸ ਨੂੰ ਸ਼ਟ ਡਾਊਨ ਕਰਨ ਦਾ ਫੈਸਲਾ ਕੀਤਾ ਹੈ। ਯੂਜ਼ਰਸ ਹੁਣ ਐੱਸ.ਐੱਮ.ਐੱਸ. ਦੇ ਰਾਹੀਂ ਟਵੀਟ ਨਹੀਂ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਨੇ ਇਸ ਸਰਵਿਸ ਨੂੰ 2010 'ਚ ਸ਼ੁਰੂ ਕੀਤਾ ਸੀ। ਇਸ ਸਰਵਿਸ ਰਾਹੀਂ ਯੂਜ਼ਰਸ ਆਪਣੇ ਅਕਾਊਂਟ 'ਚ ਲਾਗ-ਇਨ ਕੀਤੇ ਬਿਨਾਂ ਵੀ 140 ਕੈਰੇਕਟਰ ਦੇ ਟਵੀਟਰ ਕਰ ਸਕਦੇ ਸਨ। ਕੰਪਨੀ ਨੇ ਇਸ ਦੇ ਬਾਰੇ 'ਚ ਆਧਿਕਾਰਿਤ ਜਾਣਕਾਰੀ ਦਿੱਤੀ ਸੀ।

ਕੰਪਨੀ ਦੇ ਬੁਲਾਰੇ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਯੂਜ਼ਰਸ ਦੇ ਅਕਾਊਂਟ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਦੇਖਿਆ ਹੈ ਕਿ ਐੱਸ.ਐੱਮ.ਐੱਸ. ਰਾਹੀਂ ਕਈ ਤਰ੍ਹਾਂ ਦੀ ਖਾਮੀਆਂ ਸਾਹਮਣੇ ਆਈਆਂ ਸਨ। ਅਸੀਂ ਇਸ ਦੇ ਸੰਦਰਭ 'ਚ ਪਿਛਲੇ ਸਾਲ ਸਤੰਬਰ 'ਚ ਵੀ ਜਾਣਕਾਰੀ ਸ਼ੇਅਰ ਕੀਤੀ ਹੈ। ਅਸੀਂ ਆਪਣੇ ਐੱਸ.ਐੱਮ.ਐੱਸ. ਆਧਾਰਿਤ ਟਵਿਟ ਸਰਵਿਸ ਨੂੰ ਕੁਝ ਦੇਸ਼ਾਂ ਨੂੰ ਛੱਡ ਕੇ ਸ਼ਟ ਡਾਊਨ ਕਰ ਦਿੱਤਾ ਹੈ। ਜੇਕਰ ਤੁਸੀਂ ਐੱਸ.ਐੱਮ.ਐੱਸ. ਰਾਹੀਂ ਟਵਿਟਰ ਦਾ ਇਸਤੇਮਾਲ ਕਰ ਰਹੇ ਸੀ ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਵੈੱਬਸਾਈਟ ਅਤੇ ਮੋਬਾਇਲ ਐਪ ਦੇ ਰਾਹੀਂ ਇਸ ਦਾ ਇਸਤੇਮਾਲ ਕਰ ਸਕੋਗੇ। ਅਸੀਂ ਸਾਰੇ ਯੂਜ਼ਰਸ ਲਈ ਅਕਾਊਂਟ ਮੈਨੇਜ ਕਰਨ ਲਈ ਜ਼ਰੂਰੀ ਐੱਸ.ਐੱਮ.ਐੱਸ. ਦਾ ਐਕਸੈਸ ਬਰਕਾਰ ਰੱਖਿਆ ਹੈ।

ਟਵਿਟਰ ਨੇ ਆਪਣੇ ਆਧਿਕਾਰਤ ਸਪੋਰਟ ਹੈਂਡਲ ਤੋਂ ਵੀ ਇਸ ਦੇ ਬਾਰੇ 'ਚ ਟਵਿਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਟਵਿਟਰ ਦੇ ਸੀ.ਈ.ਓ. ਜੈਕ ਡੋਰਸੇ ਦਾ ਅਕਾਊਂਟ ਹੈਕ ਹੋ ਗਿਆ ਸੀ। ਹੈਕਰ ਨੇ Twitter Via SMS ਫੀਚਰ ਦਾ ਇਸਤੇਮਾਲ ਕਰਕੇ ਅਕਾਊਂਟ ਨੂੰ ਹੈਕ ਕੀਤਾ ਸੀ। ਜਿਸ ਤੋਂ ਬਾਅਦ ਕੰਪਨੀ ਨੇ ਇਸ ਫੀਚਰ ਨੂੰ ਸ਼ਟ ਡਾਊਨ ਕਰਨ ਦਾ ਫੈਸਲਾ ਕੀਤ ਹੈ। ਟਵਿਟਰ ਦੀ ਇਹ ਸਰਵਿਸ ਕਿੰਨਾਂ ਦੇਸ਼ਾਂ 'ਚ ਸ਼ਟ ਡਾਊਨ ਕੀਤਾ ਗਿਆ ਹੈ ਅਤੇ ਕਿੰਨਾ ਦੇਸ਼ਾਂ 'ਚ ਜਾਰੀ ਰਹੇਗੀ ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।


Karan Kumar

Content Editor

Related News