CEO ਜੈਕ ਡੋਰਸੀ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ Twitter ਨੇ ਬੰਦ ਕੀਤਾ ਇਹ ਫੀਚਰ

Thursday, Sep 05, 2019 - 01:20 PM (IST)

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਕਸਟ ਰਾਹੀਂ ਟਵੀਟ ਫੀਚਰ ਨੂੰ ਬੰਦ ਕਰ ਦਿੱਤਾ ਹੈ। ਟਵਿਟਰ ਨੇ ਇਹ ਫੈਸਲਾ ਕੰਪਨੀ ਦੇ ਸੀ.ਈ.ਓ. ਜੈਕ ਡੋਰਸੀ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਲਿਆ ਹੈ। ਦੱਸ ਦੇਈਏ ਕਿ ਜੈਕ ਡੋਰਸੀ ਦਾ ਟਵਿਟਰ ਅਕਾਊਂਟ ਸਿਮ ਸਵੈਪਿੰਗ ਰਾਹੀਂ ਹੈਕ ਹੋਇਆ ਸੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਮਾਮ ਆਨਲਾਈਨ ਅਕਾਊਂਟ ਲਈ ਅੱਜ-ਕੱਲ ਟੂ-ਫੈਕਟਰ ਆਥੈਂਟਿਕੇਸ਼ਨ ਦਾ ਇਸਤੇਮਾਲ ਹੁੰਦਾ ਹੈ ਅਤੇ ਇਸ ਲਈ ਮੋਬਾਇਲ ਨੰਬਰ ਦੀ ਲੋੜ ਹੁੰਦੀ ਹੈ ਕਿਉਂਕਿ ਆਥੈਂਟਿਕੇਸ਼ਨ ਲਈ ਓ.ਟੀ.ਪੀ. ਮੋਬਾਇਲ ਨੰਬਰ ’ਤੇ ਹੀ ਆਉਂਦਾ ਹੈ। 

ਟਵਿਟਰ ਸਪੋਰਟ ਟੀਮ ਨੇ ਟਵਿਟਰ ’ਤੇ ਆਪਣੇ ਇਕ ਪੋਸਟ ’ਚ ਕਿਹਾ ਹੈ ਕਿ ਅਸੀਂ ਆਪਣੇ ਯੂਜ਼ਰਜ਼ ਨੂੰ ਸੁਰੱਖਿਆ ਲਈ SMS ਰਾਹੀਂ ਟਵੀਟ ਕਰਨ ਵਾਲੇ ਫੀਚਰ ਨੂੰ ਬੰਦ ਕਰ ਰਹੇ ਹਾਂ ਕਿਉਂਕਿ ਇਸ ਫੀਚਰ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਦੇ ਅਕਾਊਂਟ ਨੂੰ ਹੈਕ ਕੀਤਾ ਜਾ ਸਕਦਾ ਹੈ। 

 

ਜ਼ਿਕਰਯੋਗ ਹੈ ਕਿ ਟਿਵਟਰ ਦੇ ਸੰਸਥਾਪਕ ਅਤੇ ਸੀ.ਈ.ਓ. ਜੈਕ ਡੋਰਸੀ ਦਾ ਟਵਿਟਰ ਅਕਾਊਂਟ ਬੀਤੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਹੈਕ ਹੋ ਗਿਆ ਸੀ, ਹਾਲਾਂਕਿ ਹੁਣ ਉਨ੍ਹਾਂ ਦਾ ਅਕਾਊਂਟ ਰੀ-ਸਟੋਰ ਹੋ ਗਿਆ ਹੈ। ਹੈਕ ਹੋਣ ਤੋਂ ਬਾਅਦ ਜੈਕ ਡੋਰਸੀ ਦੇ ਅਕਾਊਂਟ ਤੋਂ ਹੈਕਰਾਂ ਨੇ ਕਈ ਇਤਰਾਜ਼ਯੋਗ ਟਵੀਟਸ ਕੀਤੇ ਸਨ। 

ਮੀਡੀਆ ਰਿਪੋਰਟਾਂ ਮੁਤਾਬਕ, ਕਈ ਟਵੀਟਸ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤਕ ਉਨ੍ਹਾਂ ਦੀ ਪ੍ਰੋਫਾਇਲ ’ਤੇ ਹੀ ਦਿਖਾਈ ਦਿੰਦੇ ਰਹੇ। ਹਾਲਾਂਕਿ, ਬਾਅਦ ’ਚ ਟਵਿਟਰ ਦੀ ਟੀਮ ਨੇ ਉਨ੍ਹਾਂ ਦੇ ਅਕਾਊਂਟ ਨੂੰ ਰਿਕਵਰ ਕਰ ਲਿਆ। ਦੱਸ ਦੇਈਏ ਕਿ ਟਵਿਟਰ ਦੇ ਮੌਜੂਦਾ ਸੀ.ਈ.ਓ. ਜੈਕ ਡੋਰਸੀ ਦੇ ਕਰੀਬ 42 ਲੱਖ ਫਾਲੋਅਰਜ਼ ਹਨ। 


Related News