ਐਡਿਟ ਬਟਨ ਲਿਆਏਗਾ ਟਵਿਟਰ, ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਇਹ ਫੀਚਰ

04/18/2022 12:37:15 PM

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ’ਤੇ ਐਡਿਟ ਬਟਨ ਦੀ ਮੰਗ ਜਿੰਨੀ ਤੇਜ਼ੀ ਨਾਲ ਹੋ ਰਹੀ ਹੈ, ਕੰਪਨੀ ਇਸ ਫੀਚਰ ਨੂੰ ਲਿਆਉਣ ’ਚ ਓਨੀ ਦੇਰੀ ਕਰ ਰਹੀ ਹੈ। ਹੁਣ ਖਬਰ ਹੈ ਕਿ ਟਵਿਟਰ ਐਡਿਟ ਬਟਨ ’ਤੇ ਕੰਮ ਕਰ ਰਹੀ ਹੈ। ਟਵਿਟਰ ਦੇ ਐਡਿਟ ਬਟਨ ਫੀਚਰ ਨੂੰ ਵੈੱਬ ਵਰਜ਼ਨ ’ਤੇ ਪਹਿਲੀ ਵਾਰ ਵੇਖਿਆ ਗਿਆ ਹੈ। ਉਮੀਦ ਹੈ ਕਿ ਵੈੱਬ ਤੋਂ ਬਾਅਦ ਜਲਦ ਹੀ ਇਸ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਜਾਰੀ ਕੀਤਾ ਜਾਵੇਗਾ, ਹਾਲਾਂਕਿ ਟਵਿਟਰ ਦਾ ਐਡਿਟ ਬਟਨ ਫੀਚਰ ਸਾਰਿਆਂ ਲਈ ਨਹੀਂ ਹੋਵੇਗਾ। 

ਰਿਪੋਰਟ ਮੁਤਾਬਕ, ਟਵਿਟਰ ਐਡਿਟ ਬਟਨ ਦਾ ਫੀਚਰ ਸਿਰਫ ਆਪਣੇ ਟਵਿਟਰ ਬਲਿਊ ਦੇ ਯੂਜ਼ਰਸ ਲਈ ਦੇਵੇਗਾ। ਟਵਿਟਰ ਬਲਿਊ ਕੰਪਨੀ ਦੀ ਇਕ ਫੀਸ ਆਧਾਰਿਤ ਸਰਵਿਸ ਹੈ। ਟਵਿਟਰ ਦੇ ਐਡਿਟ ਬਟਨ ਬਾਰੇ ਸਭ ਤੋਂ ਪਹਿਲਾਂ Alessandro Paluzzi ਨੇ ਜਾਣਕਾਰੀ ਦਿੱਤੀ ਹੈ ਜੋ ਕਿ ਇਕ ਡਿਵੈਲਪਰ ਹਨ। ਉਨ੍ਹਾਂ ਐਡਿਟ ਬਟਨ ਦਾ ਸ਼ਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। 

ਸਕਰੀਨਸ਼ਾਟ ਮੁਤਾਬਕ, ਟਵਿਟਰ ਦਾ ਡਾਡਿਟ ਬਟਨ ਕਿਸੇ ਟਵੀਟ ਦੇ ਨਾਲ ਦਿਸਣ ਵਾਲੇ ਤਿੰਨ ਡਾਟਸ ਮੀਨੂ ’ਚ ਹੋਵੇਗਾ। ਫੀਚਰ ਦੀ ਅਪਡੇਟ ਆਉਣ ਤੋਂ ਬਾਅਦ ਯੂਜ਼ਰਸ ਨੂੰ ਟਵੀਟ ਐਡਿਟ ਕਰਨ ਜਾਂ ਰੀ-ਰਾਈਟ ਕਰਨ ਦਾ ਆਪਸ਼ਨ ਮਿਲੇਗਾ, ਹਾਲਾਂਕਿ ਅਜੇ ਇਹ ਟੈਸਟਿੰਗ ’ਚ ਹੈ। ਅਜਿਹੇ ’ਚ ਰਿਲੀਜ਼ ਹੋਣ ਤੋਂ ਪਹਿਲਾਂ ਇਸ ਵਿਚ ਬਦਲਾਅ ਵੀ ਹੋ ਸਕਦੇ ਹਨ।

ਇਕ ਹੋਰ ਟਵਿਟਰ ਯੂਜ਼ਰ Nima Owji (@nima_owji) ਨੇ ਵੀ ਟਵਿਟਰ ਦੇ ਐਡਿਟ ਬਟਨ ਨੂੰ ਲੈ ਕੇ ਇਕ ਐਨੀਮੇਸ਼ਨ ਸ਼ੇਅਰ ਕੀਤਾ ਹੈ। ਟਵਿਟਰ ਨੇ ਵੀ ਇਸ ਫੀਚਰ ਨੂੰ ਲੈ ਕੇ ਇਕ ਅਪ੍ਰੈਲ 2022 ਨੂੰ ਇਕ ਟਵੀਟ ਕੀਤਾ ਸੀ ਪਰ ਲੋਕਾਂ ਨੇ ਇਸਨੂੰ ਅਪ੍ਰੈਲ ਫੂਲ ਸਮਝਿਆ। ਹਾਲ ਹੀ ’ਚ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ ਟਵਿਟਰ ਨੂੰ ਖਰੀਦਣ ਦਾ ਆਫਰ ਦਿੱਤਾ ਸੀ ਅਤੇ ਐਡਿਟ ਬਟਨ ਲਈ ਇਕ ਪੋਲ ਵੀ ਪੋਸਟ ਕੀਤਾ ਸੀ। ਉਂਝ ਟਵਿਟਰ ਨੇ ਐਡਿਟ ਬਟਨ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।


Rakesh

Content Editor

Related News