ਟਵਿਟਰ ਦਾ ਖੁਲਾਸਾ : ਸਰਕਾਰਾਂ ਨੇ ਯੂਜਰਸ ਦੀ ਜਾਣਕਾਰੀ ਦੀ ਮੰਗ ਵਧਾਈ

07/30/2022 5:48:19 PM

ਗੈਜੇਟ ਡੈਸਕ– ਟਵਿਟਰ ਨੇ ਖੁਲਾਸਾ ਕੀਤਾ ਹੈ ਕਿ ਦੁਨੀਆਭਰ ਦੀਆਂ ਸਰਕਾਰਾਂ ਤੋਂ ਯੂਜਰਸ ਅਕਾਊਂਟਸ ਤੋਂ ਸਮੱਗਰੀ ਹਟਾਉਣ ਜਾਂ ਉਨ੍ਹਾਂ ਦੇ ਨਿੱਜੀ ਵੇਰਵਿਆਂ ਦੀ ਜਾਸੂਸੀ ਕਰਨ ਨੂੰ ਕਹਿ ਰਹੀਆਂ ਹਨ।

ਸੋਸ਼ਲ ਮੀਡੀਆ ਕੰਪਨੀ ਨੇ ਇਕ ਨਵੀਂ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਉਸਨੇ ਪਿਛਲੇ ਸਾਲ 6 ਮਹੀਨੇ ਦੀ ਮਿਆਦ ਦੌਰਾਨ ਸਥਾਨਕ, ਸੂਬੇ ਅਤੇ ਰਾਸ਼ਟਰੀ ਸਰਕਾਰਾਂ ਦੀ ਰਿਕਾਰਡ 60,000 ਕਾਨੂੰਨੀ ਮੰਗਾਂ ’ਤੇ ਕਾਰਵਾਈ ਕੀਤੀ। ਰਿਪੋਰਟ ਮੁਤਾਬਕ ਇਹ ਸਰਕਾਰਾਂ ਚਾਹੁੰਦੀਆਂ ਸਨ ਕਿ ਟਵਿਟਰ ਅਕਾਊਂਟ ਤੋਂ ਜਾਂ ਤਾਂ ਸਮੱਗਰੀ ਹਟਾਈ ਜਾਵੇ ਜਾਂ ਕੰਪਨੀ ਯੂਜਰਸ ਨੂੰ ਗੁਪਤ ਜਾਣਕਾਰੀ ਪ੍ਰਤੱਖ ਸੰਦੇਸ਼ ਜਾਂ ਯੂਜਰਸ ਦੇ ਸਥਾਨ, ਦਾ ਖੁਲਾਸਾ ਕਰਨ।

ਰਿਪੋਰਟ ਮੁਤਾਬਕ ਅਮਰੀਕਾ ਤੋਂ ਸਭ ਤੋਂ ਜ਼ਿਆਦਾ 20 ਫੀਸਦੀ ਅਪੀਲਾਂ ਆਈਆਂ, ਜਿਸ ਵਿਚ ਅਕਾਊਂਟ ਦੀ ਜਾਣਕਾਰੀ, ਉਸਦੀ ਸੂਚਨਾ ਮੰਗੀ ਗਈ ਸੀ, ਜਦਕਿ ਭਾਰਤ ਇਸ ਮਾਮਲੇ ਵਿਚ ਬਹੁਤ ਪਿੱਛੇ ਹੈ। ਜਾਪਾਨ ਵਲੋਂ ਅਕਾਊਂਟ ਦੀ ਜਾਣਕਾਰੀ ਪਾਉਣ ਦੀ ਅਪੀਲ ਲਗਾਤਾਰ ਕੀਤੀ ਜਾਂਦੀ ਹੈ ਅਤੇ ਉਹ ਅਕਾਊਂਟ ਤੋਂ ਸਮੱਗਰੀ ਹਟਾਉਣ ਲਈ ਟਵਿਟਰ ਤੋਂ ਸਭ ਤੋਂ ਜ਼ਿਆਦਾ ਅਪੀਲ ਕਰਦਾ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਮੇਟਾ ਨੇ ਵੀ ਇਸੇ ਸਮਾਂ ਹੱਦ ਦੌਰਾਨ ਸਰਕਾਰ ਵਲੋਂ ਨਿੱਜੀ ਯੂਜਰ ਡਾਟਾ ਦੀ ਮੰਗ ਵਿਚ ਵਾਧੇ ਦੀ ਸੂਚਨਾ ਦਿੱਤੀ।


Rakesh

Content Editor

Related News