ਟਵਿਟਰ ਨੇ ਲਾਕ ਕੀਤਾ ਨਿਊਜ਼ ਏਜੰਸੀ ANI ਦਾ ਅਕਾਊਂਟ, ਦੱਸੀ ਇਹ ਵਜ੍ਹਾ

04/29/2023 6:19:18 PM

ਗੈਜੇਟ ਡੈਸਕ- ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿਟਰ ਨੇ ਦੇਸ਼ ਦੀ ਪ੍ਰਮੁੱਖ ਨਿਊਜ਼ ਏਜੰਸੀ ਏ.ਐੱਨ.ਆਈ. ਦੇ ਟਵਿਟਰ ਅਕਾਊਂਟ ਨੂੰ ਲਾਕ ਕਰ ਦਿੱਤਾ ਹੈ। ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਟਵਿਟਰ ਅਕਾਊਂਟ ਨੂੰ ਸ਼ਨੀਵਾਰ ਦੁਪਹਿਰ ਨੂੰ ਅਚਾਨਕ ਲਾਕ ਕਰ ਦਿੱਤਾ ਗਿਆ। ਏ.ਐੱਨ.ਆਈ. ਦੀ ਐਡਿਟਰ ਸਮਿਤਾ ਪ੍ਰਕਾਸ਼ ਨੇ ਟਵੀਟ ਕਰਕੇ ਅਕਾਊਂਟ ਲਾਕ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟਵਿਟਰ ਨੇ ਅਕਾਊਂਟ ਲਾਕ ਕਰਨ ਦੇ ਪਿੱਛੇ ਕ੍ਰਿਏਟਰ ਦੀ ਅਕਾਊਂਟ ਕ੍ਰਿਏਟਰ ਦੀ ਘੱਟੋ-ਘੱਟ ਉਮਰ 13 ਸਾਲ ਹੋਣ ਦੇ ਨਿਯਮ ਦਾ ਹਵਾਲਾ ਦਿੱਤਾ ਹੈ। ਦੱਸ ਦੇਈਏ ਕਿ ਸਮਿਤਾ ਪ੍ਰਕਾਸ਼ ਨੇ ਇਸ ਪੋਸਟ 'ਚ ਟਵਿਟਰ ਦੇ ਨਵੇਂ ਮਾਲਿਕ ਐਲਨ ਮਸਕ ਨੂੰ ਵੀ ਟੈਕ ਕੀਤਾ ਹੈ।

ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਏ.ਐੱਨ.ਆਈ. ਦੀ ਐਡਿਟਰ ਸਮਿਤਾ ਪ੍ਰਕਾਸ਼ ਨੇ ਆਪਣੇ ਟਵੀਟ 'ਚ ਲਿਖਿਆ, '@ANI ਨੂੰ ਫਾਲੋ ਕਰਨ ਵਾਲਿਆਂ ਲਈ ਬੁਰੀ ਖਬਰ ਹੈ, ਟਵਿਟਰ ਨੇ ਭਾਰਤ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ਜਿਸਦੇ 7.6 ਮਿਲੀਅਨ ਫਾਲੋਅਰਜ਼ ਹਨ, ਨੂੰ ਬੰਦ ਕਰ ਦਿੱਤਾ ਹੈ ਅਤੇ ਇਹ ਮੇਲ ਭੇਜੀ ਹੈ- ਕਿ ਅਸੀਂ 13 ਸਾਲਾਂ ਤੋਂ ਘੱਟ ਉਮਰ ਦੇ ਹਾਂ! ਪਹਿਲਾਂ ਸਾਡਾ ਗੋਲਡ ਟਿਕ ਲੈ ਲਿਆ ਗਿਆ, ਉਸਦੀ ਥਾਂ ਬਲਿਊ ਟਿਕ ਲਗਾ ਦਿੱਤਾ ਗਿਆ ਅਤੇ ਹੁਣ ਅਕਾਊਂਟ ਲਾਕ ਕਰ ਦਿੱਤਾ ਗਿਆ।' ਦੱਸ ਦੇਈਏ ਕਿ ਟਵਿਟਰ ਦਾ ਅਕਾਊਂਟ ਓਪਨ ਨਹੀਂ ਹੋ ਰਿਹਾ। ਪ੍ਰੋਫਾਈਲ ਖੋਲ੍ਹਣ 'ਤੇ This account doesn’t exist ਦਾ ਮੈਸੇਜ ਦਿਖਾਈ ਦੇ ਰਿਹਾ ਹੈ। 

ਸਮਿਤਾ ਪ੍ਰਕਾਸ਼ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਧਿਆਨ ਦਿਓ ਟਵਿਟਰ, ਕੀ ਤੁਸੀਂ ਕ੍ਰਿਪਾ ਕਰਕੇ ਏ.ਐੱਨ.ਆਈ. ਹੈਂਡਲ ਨੂੰ ਰੀਸਟੋਰ ਕਰ ਸਕਦੇ ਹੋ। ਅਸੀਂ 13 ਸਾਲਾਂ ਤੋਂ ਘੱਟ ਉਮਰ ਦੇ ਨਹੀਂ ਹਾਂ।

ਇਹ ਵੀ ਪੜ੍ਹੋ– ਹੁਣ iPhone ਨੂੰ ਵਿੰਡੋਜ਼ PC ਨਾਲ ਵੀ ਕਰ ਸਕੋਗੇ ਕੁਨੈਕਟ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

Rakesh

This news is Content Editor Rakesh