Musk ਦਾ ਤੋਹਫ਼ਾ! ਭਾਰਤੀ ਯੂਜ਼ਰਜ਼ ਨੂੰ ਮਿਲਿਆ Tweet Edit ਕਰਨ ਦਾ ਫੀਚਰ

10/30/2022 7:40:48 PM

ਗੈਜੇਟ ਡੈਸਕ– ਪ੍ਰਸਿੱਧ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਏਲਨ ਮਸਕ ਦਾ ਹੋ ਚੁੱਕਾ ਹੈ। ਏਲਨ ਮਸਕ ਨੇ ਇਸ ਪਲੇਟਫਾਰਮ ਨੂੰ ਖ਼ਰੀਦ ਲਿਆ ਹੈ। ਆਉਣ ਵਾਲੇ ਸਮੇਂ ’ਚ ਇਸ ਵਿਚ ਕਈ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਕੰਪਨੀ ਨੇ ਇਸ ਵਿਚ ਐਡਿਟ ਬਟਨ ਨੂੰ ਕੁਝ ਸਮਾਂ ਪਹਿਲਾਂ ਐਡ ਕੀਤਾ ਸੀ। ਹੁਣ ਲੱਗ ਰਿਹਾ ਹੈ ਕਿ ਟਵਿਟਰ ਦਾ ਇਹ ਫੀਚਰ ਭਾਰਤੀ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਅਪਡੇਟ, ਤੁਰੰਤ ਅਪਡੇਟ ਕਰੋ ਆਪਣਾ ਆਈਫੋਨ

ਟਵਿਟਰ ਦੇ ਐਡਿਟ ਬਟਨ ਨੂੰ ਲੈ ਕੇ PayTM ਦੇ ਫਾਊਂਡਰ ਵਿਜੈ ਸ਼ੇਖਰ ਸ਼ਰਮਾ ਨੇ ਟਵੀਟ ਕਰਕੇ ਦੱਸਿਆ ਹੈ। ਵਿਜੈ ਸ਼ੇਖਰ ਮੁਤਾਬਕ, ਉਨ੍ਹਾਂ ਨੂੰ ਐਡਿਟ ਬਟਨ ਦਾ ਆਪਸ਼ਨ ਮਿਲ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਸੀ, ਜਿਸ ਨੂੰ ਬਾਅਦ ’ਚ ਐਡਿਟ ਕੀਤਾ ਗਿਆ। ਐਡਿਟ ਕੀਤੇ ਗਏ ਟਵੀਟ ’ਚ ਲਿਖਿਆ ਗਿਆ ਹੈ ਕਿ ਇਹ ਇਕ ਐਡਿਟਿਡ ਟਵੀਟ ਹੈ। ਇਸਦੇ ਹੇਠਾਂ ਕੰਪਨੀ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਇਸਨੂੰ ਆਖ਼ਰੀ ਵਾਰ 28 ਅਕਤੂਬਰ ਨੂੰ ਰਾਤ 10:30 ਵਜੇ ਐਡਿਟ ਕੀਤਾ ਗਿਆ ਸੀ। 

ਇਸ ਟਵੀਟ ਦੇ ਹੇਠਾਂ ਉਨ੍ਹਾਂ ਇਕ ਸਕਰੀਨਸ਼ਾਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਦੱਸਿਆ ਹੈ। ਯਾਨੀ ਟਵੀਟ ਕਰਨ ਤੋਂ ਬਾਅਦ ਵੀ ਉਸਨੂੰ ਐਡਿਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਇਹ ਫੇਸਬੁੱਕ ਦੇ ਐਡਿਟ ਪੋਸਟ ਵਰਗਾ ਹੀ ਹੈ। ਇਹ ਫੀਚਰ ਫਿਲਹਾਲ ਸਾਰੇ ਯੂਜ਼ਰਜ਼ ਨੂੰ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ

ਇਹ ਵੀ ਪੜ੍ਹੋ– ਐਪਲ ਦਾ ਵੱਡਾ ਫ਼ੈਸਲਾ, USB-C ਪੋਰਟ ਦੇ ਨਾਲ ਲਾਂਚ ਹੋਣਗੇ ਨਵੇਂ iPhone

ਇਕ ਰਿਪੋਰਟ ਦੀ ਮੰਨੀਏ ਤਾਂ ਇਸ ਫੀਚਰ ਨੂੰ ਟਵਿਟਰ ਨੇ ਆਈਫੋਨ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ ਪਰ ਇਹ ਫਿਲਹਾਲ ਟੈਸਟਿੰਗ ਪੜਾਅ ’ਚ ਹੋ ਸਕਦਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕਾ ਅਤੇ ਦੂਜੇ ਦੇਸ਼ਾਂ ਦੇ ਚੁਣੇ ਹੋਏ ਯੂਜ਼ਰਜ਼ ਦੇ ਨਾਲ ਇਸ ਫੀਚਰ ਦੀ ਸ਼ੁਰੂਆਤ ਕੀਤੀ ਸੀ। 

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

ਹੁਣ ਇਸ ਫੀਚਰ ਨੂੰ ਭਾਰਤ ’ਚ ਵੀ ਚੁਣੇ ਹੋਏ ਯੂਜ਼ਰਜ਼ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਵਿਚ ਇਕ ਚੰਗੀ ਗੱਲ ਹੈ ਕਿ ਟਵੀਟ ਐਡਿਟ ਨੂੰ ਲੈ ਕੇ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਸ ’ਤੇ ਕਲਿੱਕ ਕਰਕੇ ਪੁਰਾਣੇ ਟਵੀਟ ਨੂੰ ਵੇਖਿਆ ਜਾ ਸਕਦਾ ਹੈ। ਜੇਕਰ ਭਾਰਤ ’ਚ ਇਹ ਫੀਚਰ ਮਿਲਣ ਲੱਗਾ ਹੈ ਤਾਂ ਏਲਨ ਮਸਕ ਦੇ ਕਮਾਨ ਸੰਭਾਲਦੇ ਹੀ ਭਾਰਤੀ ਯੂਜ਼ਰਜ਼ ਲਈ ਇਹ ਖ਼ੁਸ਼ਖ਼ਬਰੀ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ

Rakesh

This news is Content Editor Rakesh