ਟਵਿੱਟਰ ਆਈਫੋਨ ਯੂਜ਼ਰਸ ਲਈ ਲਿਆਇਆ ਇਹ ਨਵਾਂ ਸ਼ਾਨਦਾਰ ਫੀਚਰ

12/15/2019 11:29:23 PM

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਆਪਣੇ ਆਈ.ਓ.ਐੱਸ. ਯੂਜ਼ਰਸ ਲਈ ਇਕ ਨਵਾਂ ਫੀਚਰ ਰੋਲਆਊਟ ਕੀਤਾ ਹੈ। ਆਈਫੋਨ 'ਚ ਯੂਜ਼ਰਸ ਨੂੰ ਲਾਈਵ ਫੋਟੋਜ਼ ਕਲਿੱਕ ਕਰਨ ਦਾ ਫੀਚਰ ਮਿਲਦਾ ਹੈ ਅਤੇ ਹੁਣ ਆਈ.ਓ.ਐੱਸ. ਡਿਵਾਈਸੇਜ ਤੋਂ ਕਲਿੱਕ ਲਾਈਵ ਫੋਟੋ ਨੂੰ ਟਵਿੱਟਰ 'ਤੇ Gif ਫਾਈਲ ਦੀ ਤਰ੍ਹਾਂ ਵੀ ਅਪਲੋਡ ਕੀਤਾ ਜਾ ਸਕੇਗਾ। ਪਹਿਲੇ ਸਿਰਫ ਇਮੇਜ ਜਾਂ ਵੀਡੀਓ ਨਾਲ ਟਵੀਟ ਦਾ ਆਪਸ਼ਨ ਯੂਜ਼ਰਸ ਨੂੰ ਮਿਲਦਾ ਸੀ।

ਟਵਿੱਟਰ ਆਈ.ਓ.ਐੱਸ. ਐਪ 'ਤੇ ਦਿੱਤੇ ਗਏ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਸ਼ਾਰਟ ਵੀਡੀਓਜ਼ ਜਾਂ ਫੋਨ ਤੋਂ ਕਲਿੱਕ ਲਾਈਵ ਫੋਟੋਜ਼ ਨੂੰ Gif  'ਚ ਕਨਵਰਟ ਕਰ ਸਕਣਗੇ। ਨਾਲ ਹੀ ਕਿਸੇ ਵੀ ਆਈ.ਓ.ਐੱਸ. ਡਿਵਾਈਸ ਦੀ ਮਦਦ ਨਾਲ ਹੁਣ Gif  ਵੀ ਟਵੀਟ ਕੀਤੇ ਜਾ ਸਕਣਗੇ। ਹੁਣ ਤਕ ਆਈ.ਓ.ਐੱਸ. ਯੂਜ਼ਰਸ ਨੂੰ ਕੋਈ Gif ਫਾਈਲ ਟਵੀਟ ਕਰਨ ਲਈ ਕਿਸੇ ਥਰਡ ਪਾਰਟੀ ਐਪ ਦੀ ਮਦਦ ਲੈਣੀ ਪੈਂਦੀ ਸੀ।

ਜੇਕਰ ਤੁਸੀਂ ਵੀ Gif ਫਾਈਲ ਆਪਣੇ ਆਈਫੋਨ ਤੋਂ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਇਹ ਸਟੈਪਸ ਫਾਲੋਅ ਕਰਨਗੇ ਹੋਣਗੇ।

1. ਟਵਿਟਰ ਐਪ ਓਪਨ ਕਰਨ ਤੋਂ ਬਾਅਦ ਟਵਿਟ ਆਈਕਨ 'ਤੇ ਟੈਪ ਕਰਨਾ ਹੋਵੇਗਾ।
2. ਇਥੇ ਤੁਹਾਨੂੰ 'Live Photos' ਦਾ ਆਪਸ਼ਨ ਮਿਲੇਗਾ, ਇਸ ਨੂੰ ਸਲੈਕਟ ਕਰਕੇ ਆਪਣੀ ਫੋਟੋ ਦੀ ਚੋਣ ਕਰੋ।
3. ਹੁਣ ਬਾਟਮ ਲੈਫਟ ਕਾਰਨਰ 'ਚ ਦਿਖ ਰਹੇ 'GIF' ਆਪਸ਼ਨ 'ਤੇ ਟੈਪ ਕਰੋ।
4. ਹੁਣ ਟਵੀਟ ਲਈ ਏਰੋ ਆਈਕਨ ਬਟਨ 'ਤੇ ਟੈਪ ਕਰ ਦਵੋ।

ਆਸਾਨ ਸਟੈਪਸ 'ਚ ਇਸ ਤਰ੍ਹਾਂ ਹੁਣ GIF ਫਾਈਲਸ ਟਵੀਟ ਕੀਤੀਆਂ ਜਾ ਸਕਦੀਆਂ ਹਨ। ਕਈ ਯੂਜ਼ਰਸ ਇਸ ਫੀਚਰ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਚੁੱਕੇ ਹਨ। ਧਿਆਨ ਰਹੇ, ਇਸ ਫੀਚਰ ਲਈ ਤੁਹਾਡੀ ਆਈ.ਓ.ਐੱਸ. ਐਪ ਅਪਡੇਟ ਹੋਣੀ ਚਾਹੀਦੀ ਹੈ। ਐਂਡ੍ਰਾਇਡ ਯੂਜ਼ਰਸ ਨੂੰ gif ਅਪਲੋਡ ਕਰਨ ਨਾਲ ਜੁੜਿਆ ਫੀਚਰ ਕਦੋਂ ਤਕ ਮਿਲੇਗਾ ਫਿਲਹਾਲ ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ।

Karan Kumar

This news is Content Editor Karan Kumar