ਟਵਿਟਰ ਨੇ ਕੋਰਨਾਵਾਇਰਸ ਦੀ ਗਲਤ ਜਾਣਕਾਰੀ ਦੇਣ ਵਾਲੇ ਪੋਸਟ ’ਤੇ ਲਗਾਈ ਰੋਕ

03/19/2020 4:16:24 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਕੋਰੋਨਾਵਾਇਰਸ ਦੀ ਗਲਤ ਜਾਣਕਾਰੀ ਦੇਣ ਵਾਲੇ ਪੋਸਟ ’ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਪੋਸਟਾਂ ’ਚ ਕੋਰੋਨਾਵਾਇਰਸ ਦੇ ਇਲਾਜ ਵਰਗੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਸੀ। ਨਾਲ ਹੀ ਯੂਜ਼ਰਜ਼ ਨੂੰ ਭਰਮ ’ਚ ਵੀ ਪਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆਕੰਪਨੀ ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਕੋਰੋਨਾਵਾਇਰਸ ਦੀ ਗਲਤ ਜਾਣਕਾਰੀ ਦੇਣ ਵਾਲੇ ਵਿਗਿਆਪਨ ਹਟਾਏ ਸਨ। ਉਥੇ ਹੀ ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪੋਸਟ ਲੋਕਾਂ ਤਕ ਗਲਤ ਜਾਣਕਾਰੀ ਪਹੁੰਚਾ ਰਹੇ ਹਨ ਅਤੇ ਸਾਡੀਆਂ ਨੀਤੀਆਂ ਦਾ ਉਲੰਘਣ ਵੀ ਕਰਦੇ ਹਨ। 

ਟਵਿਟਰ ਦੀ ਨਵੀਂ ਗਾਈਡਲਾਈਨ
ਟਵਿਟਰ ਨੇ ਆਪਣੇ ਅਧਿਕਾਰਤ ਬਲਾਗ ਪੋਸਟ ’ਚ ਲਿਖਿਆ ਹੈ ਕਿ ਅਸੀਂ ਆਪਣੇ ਯੂਜ਼ਰਜ਼ ਲਈ ਨਵੀਂ ਗਾਈਡਲਾਈਨ ਤਿਆਰ ਕੀਤੀ ਹੈ। ਇਸ ਗਾਈਡਲਾਈਨ ਤਹਿਤ ਯੂਜ਼ਰਜ਼ ਲੋਕਾਂ ਤਕ ਸਿਹਤ ਨਾਲ ਜੁੜੀ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਨਹੀਂ ਪਹੁੰਚਾ ਸਕਣਗੇ। 

ਇਹ ਵੀ ਪੜ੍ਹੋ– ਕੋਰੋਨਾ ਖਿਲਾਫ ਗੂਗਲ ਦੀ ਖਾਸ ਮੁਹਿੰਮ, ਇੰਝ ਕਰ ਰਿਹੈ ਲੋਕਾਂ ਦੀ ਮਦਦ

ਫੇਸਬੁੱਕ ਨੇ ਕੋਰੋਨਾਵਾਇਰਸ ਦੇ ਵਿਗਿਆਪਨਾਂ ’ਤੇ ਲਗਾਈ ਰੋਕ
ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਕੋਰੋਨਾਵਾਇਰਸ ਬਾਰੇ ਗਲਤ ਜਾਣਕਾਰੀ ਦੇਣਵਾਲੇ ਵਿਗਿਆਪਨਾਂ ’ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ਵਿਗਿਆਪਨਾਂ ’ਚ ਕੋਰੋਨਾਵਾਇਰਸ ਨੂੰ ਲੈ ਕੇ ਅਜਿਹੀ ਜਾਣਕਾਰੀ ਦਿੱਤੀ ਜਾ ਰਹੀ ਸੀ ਜੋ ਪੂਰੀ ਤਰ੍ਹਾਂ ਗਲਤ ਸੀ। ਇਸ ਤੋਂ ਇਲਾਵਾ ਫੇਸਬੁੱਕ ਦੇ ਪਲੇਟਫਾਰਮ ਤੋਂ ਕੋਰੋਨਾਵਾਇਰਸ ਤੋਂ ਬਚਾਅ ਜਾਂ ਇਲਾਜ ਵਾਲੇ ਵਿਗਿਆਪਨਾਂ ਨੂੰ ਵੀ ਹਟਾ ਦਿੱਤਾ ਗਿਆ ਸੀ। ਉਥੇ ਹੀ ਕੰਪਨੀ ਨੇ ਕਿਹਾ ਸੀ ਕਿ ਹਟਾਏ ਗਏ ਵਿਗਿਆਪਨਾਂ ’ਚ ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਉਪਲੱਬਧ ਸੀ। 

ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਕ, ਪੂਰੀ ਦੁਨੀਆ ’ਚ ਕੋਰੋਨਾਵਾਇਰਸ ਨਾਲ ਹੁਣ ਤਕ 218,988 ਲੋਕ ਪ੍ਰਭਾਵਿਤ ਹਨ। ਉਥੇ ਹੀ ਹੁਣ ਤਕ 8,934 ਲੋਕਾਂ ਦੀ ਮੌਤ ਹੋ ਗਈ ਹੈ ਅਤੇ 84,126 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਸਭ ਤੋਂ ਜ਼ਿਆਦਾ ਚੀਨ ਦੇ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। 

COVID-19 : ਘਰੋਂ ਕੰਮ ਕਰਨ ਲਈ ਇਸ ਕੰਪਨੀ ਦਾ ਡਾਟਾ ਪਲਾਨ ਹੈ ਸਭ ਤੋਂ ਸਸਤਾ

Rakesh

This news is Content Editor Rakesh