Twitter ਨੇ ਦੁਨੀਆਭਰ ''ਚ ਫੇਕ ਨਿਊਜ਼ ਫੈਲਾਉਣ ਵਾਲੇ ਕਈ ਅਕਾਊਂਟਸ ਕੀਤੇ ਬੰਦ

09/21/2019 12:45:57 AM

ਗੈਜੇਟ ਡੈਸਕ—ਟਵਿੱਟਰ ਅੱਜ-ਕੱਲ ਆਪਣੀ ਐਪਲੀਕੇਸ਼ਨ 'ਤੇ ਕਲੀਨ ਅਭਿਆਨ ਚੱਲਾ ਰਿਹਾ ਹੈ। ਭਾਰਤੀ ਫੌਜ ਦੇ ਕਈ ਫਰਜ਼ੀ ਅਕਾਊਂਟਸ ਬਲਾਕ ਕਰਨ ਤੋਂ ਬਾਅਦ ਟਵਿੱਟਰ ਨੇ ਫੇਕ ਨਿਊਜ਼ ਫੈਲਾਉਣ ਵਾਲੇ ਅਕਾਊਂਟਸ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਫੇਕ ਨਿਊਜ਼ ਨੂੰ ਲੈ ਕੇ ਦੁਨੀਆਭਰ 'ਚ ਬਹਿਸ ਹੋ ਰਹੀ ਹੈ ਅਤੇ ਵਾਰ-ਵਾਰ ਦੋਸ਼ ਲਗਾਏ ਜਾ ਰਹੇ ਹਨ ਕਿ ਖਾਸਤੌਰ 'ਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਫੇਕ ਨਿਊਜ਼ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਟਵਿੱਟਰ ਨੇ ਸੰਯੁਕਤ ਅਰਬ ਅਮੀਰਾਤ, ਚੀਨ ਤੇ ਸਪੇਨ 'ਚ ਸਰਕਾਰਾਂ ਵਿਰੁੱਧ ਫੈਲਾਈ ਜਾ ਰਹੀ ਫੇਕ ਨਿਊਜ਼ ਅਤੇ ਪ੍ਰੋਪੈਗੰਡਾ 'ਤੇ ਸਖਤੀ ਵਰਤਦੇ ਹੋਏ ਹਜ਼ਾਰਾਂ ਅਕਾਊਂਟਸ ਨੂੰ ਬਲਾਕ ਕਰ ਦਿੱਤਾ। ਬੰਦ ਕੀਤੇ ਗਏ ਅਕਾਊਂਟਸ 'ਚ ਕੁਝ ਅਜਿਹੇ ਵੀ ਸਨ, ਜੋ ਚੀਨ ਤੋਂ ਚਲਾਏ ਜਾ ਰਹੇ ਸਨ ਅਤੇ ਇਨ੍ਹਾਂ ਦਾ ਇਸਤੇਮਾਲ ਹਾਂਗਕਾਂਗ 'ਚ ਚੱਲ ਰਹੇ ਵਿਰੋਧ-ਪ੍ਰਦਰਸ਼ਨ ਨੂੰ ਉਕਸਾਉਣ ਲਈ ਕੀਤਾ ਜਾ ਰਿਹਾ ਸੀ।

ਉੱਥੇ ਅਕਾਊਂਟਸ ਕੁਝ ਅਜਿਹੇ ਵੀ ਸਨ ਜੋ ਸਾਊਦੀ ਅਰਬ ਦੇ ਸਮਰੱਥਨ 'ਚ ਕਤਰ ਅਤੇ ਯਮਨ ਦੇ ਲੋਕਾਂ ਨੂੰ ਮਿਸਰ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਸੰਦੇਸ਼ ਭੇਜੇ ਜਾ ਰਹੇ ਸਨ। ਇਨ੍ਹਾਂ ਅਕਾਊਂਟਸ ਨੂੰ ਵੀ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਪੇਨ ਅਤੇ ਇਕਵਾਡੋਰ 'ਚ ਫੇਕ ਨਿਊਜ਼ ਫੈਲਾਉਣ ਵਾਲੇ ਖਾਤਿਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਈਰਾਨ ਦੇ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਊਂਟ ਬਲਾਕ ਕੀਤੇ ਸਨ।


Karan Kumar

Content Editor

Related News