TVS ਦੇ ਮੋਟਰਸਾਈਕਲ ਨੇ ਬਣਾਇਆ ਨਵਾਂ ਰਿਕਾਰਡ, 1 ਲੀਟਰ ’ਚ ਦਿੱਤੀ 110.12 ਕਿਲੋਮੀਟਰ ਦੀ ਮਾਈਲੇਜ

09/24/2020 3:40:44 PM

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਪਣੇ ਸਭ ਤੋਂ ਕਿਫਾਇਤੀ ਮੋਟਰਸਾਈਕਲ ਟੀ.ਵੀ.ਐੱਸ. ਸਪੋਰਟ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਸ ਮੋਟਰਸਾਈਕਲ ਨੇ 110.12 ਕਿਲੋਮੀਟਰ ਪ੍ਰਤੀ ਲੀਟਰ ਦੀ ਆਨ-ਰੋਡ ਮਾਈਲੇਜ ਹਾਸਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ। 110 ਸੀਸੀ ਵਾਲੇ ਇਸ ਮੋਟਰਸਾਈਕਲ ਨੇ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। 

ਪਹਿਲੀ ਵਾਰ ਟੀ.ਵੀ.ਐੱਸ. ਸਪੋਰਟ 100 ਸੀਸੀ ਬੀ.ਐੱਸ.-4 ਨੇ ਇਹ ਰਿਕਾਰਡ ਸਾਲ 2019 ’ਚ ਦਰਜ ਕੀਤਾ ਸੀ। ਸਪੋਰਟ ਨੇ ਪਿਛਲੀ ਵਾਰ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡਸ ’ਚ 76.4 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਰਜ ਕਰਵਾਈ ਸੀ। ਇਸ ਪ੍ਰਾਪਤੀ ਬਾਰੇ ਕੰਪਨੀ ਦੇ ਕੰਪਿਊਟਰ ਮੋਟਰਸਾਈਕਲ, ਸਕੂਟਰ ਅਤੇ ਕਾਰਪੋਰੇਟ ਬ੍ਰਾਂਡ, ਉਪ-ਪ੍ਰਧਾਨ ਅਨਿਰੁੱਧ ਹਲਧਰ ਨੇ ਜਾਣਕਾਰੀ ਦਿੱਤੀ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਟੀ.ਵੀ.ਐੱਸ. ਸਪੋਰਟ ਭਾਰਤ ਦਾ ਮਾਈਲੇਜ ਚੈਂਪੀਅਨ ਹੋਣ ਦੇ ਆਪਣੇ ਵਾਅਦੇ ਦੇ ਨਾਲ ਫਿਰ ਤੋਂ ਇਕ ਰਿਕਾਰਡ ਤੋੜਨ ਵਾਲੀ ਪ੍ਰਾਪਤੀ ਲਈ ਸਹੀ ਸਾਬਤ ਹੋਇਆ। ਦੱਸ ਦੇਈਏ ਕਿ ਨਵੇਂ ਟੀ.ਵੀ.ਐੱਸ. ਸਪੋਰਟ 110 ਬੀ.ਐੱਸ.-6 ’ਚ ਈ.ਟੀ.-ਐੱਫ.ਆਈ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। 

ਦੱਸ ਦੇਈਏ ਕਿ ਹਾਲ ਹੀ ’ਚ ਟੀ.ਵੀ.ਐੱਸ. ਮੋਟਰ ਕੰਪਨੀ ਨੇ ਸਪੋਰਟ ਦੀਆਂ ਕੀਮਤਾਂ ’ਚ 750 ਰੁਪਏ ਦਾ ਵਾਧਾ ਕੀਤਾ ਸੀ। ਹੁਣ ਟੀ.ਵੀ.ਐੱਸ. ਸਪੋਰਟ ਬੀ.ਐੱਸ.-6 ਦੀ ਸ਼ੁਰੂਆਤੀ ਕੀਮਤ 52,500 ਰੁਪਏ ਹੋ ਗਈ ਹੈ, ਉਥੇ ਹੀ ਇਸ ਮੋਟਰਸਾਈਕਲ ਦੇ ਸੈਲਫ ਸਟਾਰਟ ਮਾਡਲ ਦੀ ਕੀਮਤ 59,675 ਰੁਪਏ, ਐਕਸ-ਸ਼ੋਅਰੂਮ ਹੋ ਗਈ ਹੈ। 

ਇਸ ਦੇ ਇੰਜਣ ਦੀ ਗੱਲ ਕਰੀਏ ਤਾਂ ਨਵੀਂ ਟੀ.ਵੀ.ਐੱਸ. ਸਪੋਰਟ ਬੀ.ਐੱਸ.-6 ’ਚ 109.7 ਸੀਸੀ ਦਾ ਸਿੰਗਲ ਸਿਲੰਡਰ, ਏਅਰ-ਕੂਲਡ, ਡਿਊਰਾਲਾਈਫਇੰਜਣ ਲਗਾਇਆ ਗਿਆ ਹੈ। ਇਸ ਮੋਟਰਸਾਈਕਲ ’ਚ ਇਕੋਥ੍ਰਸਟ ਫਿਊਲ ਇੰਜੈਕਸ਼ਨ ਤਕਨੀਕ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਨਾਂ ਕੰਪਨੀ ਨੇ ਈ.ਟੀ.-ਐੱਫ.ਆਈ. ਰੱਖਿਆ ਹੈ। ਇਹ ਏਅਰ ਕੂਲਡ ਇੰਜਣ 7,350 ਆਰ.ਪੀ.ਐੱਮ. ’ਤੇ 8.29 ਬੀ.ਐੱਚ.ਪੀ. ਦੀ ਪਾਵਰ ਅਤੇ 8.7 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 4 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਬੀ.ਐੱਸ.-4 ਮਾਡਲ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਮਾਈਲੇਜ ਦਿੰਦਾ ਹੈ। 

Rakesh

This news is Content Editor Rakesh