ਟੀ. ਵੀ. ਐੱਸ. ਨੇ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 11,250 ਰੁਪਏ ਘਟਾਈ

06/15/2021 9:26:16 PM

ਨਵੀਂ ਦਿੱਲੀ- ਟੀ. ਵੀ. ਐੱਸ. ਮੋਟਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਫੇਮ-2 ਯੋਜਨਾ ਤਹਿਤ ਸਬਸਿਡੀ ਵਿਚ ਤਬਦੀਲੀ ਮੁਤਾਬਕ ਆਪਣੇ ਆਈ. ਕਿਊਬ ਇਲੈਕਟ੍ਰਿਕ ਸਕੂਟਰ ਦੀ ਕੀਮਤ 11,250 ਰੁਪਏ ਘਟਾ ਦਿੱਤੀ ਹੈ। ਇਸ ਦੀ ਕੀਮਤ ਹੁਣ 1,00,777 ਰੁਪਏ (ਦਿੱਲੀ) ਹੋ ਗਈ ਹੈ, ਜੋ ਪਹਿਲਾਂ 1,12,027 ਰੁਪਏ ਸੀ।

ਕੰਪਨੀ ਨੇ ਕਿਹਾ ਕਿ ਸਰਕਾਰ ਵੱਲੋਂ ਫੇਮ-2 ਯੋਜਨਾ ਤਹਿਤ ਇਲੈਕਟ੍ਰਿਕ ਟੂ-ਵ੍ਹੀਲਰਜ਼ ਲਈ ਸਬਸਿਡੀ ਵਧਾਉਣ ਨਾਲ ਬੈਟਰੀ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਵਿਕਰੀ ਵਧਾਉਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ- RBI ਤੋਂ ਹੋਰ ਰਾਹਤ ਦੀ ਉਮੀਦ ਖ਼ਤਮ, 6 ਫ਼ੀਸਦੀ ਤੋਂ ਪਾਰ ਪ੍ਰਚੂਨ ਮਹਿੰਗਾਈ

ਪਿਛਲੇ ਹਫ਼ਤੇ ਸਰਕਾਰ ਨੇ ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਫ਼ ਇਲੈਕਟ੍ਰਿਕ ਵ੍ਹੀਕਲਜ਼ ਇਨ ਇੰਡੀਆ-2 (ਫੇਮ ਇੰਡੀਆ-2) ਯੋਜਨਾ ਵਿਚ ਸੋਧ ਕੀਤਾ ਸੀ। ਇਸ ਤਹਿਤ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਸਬਸਿਡੀ ਵਧਾ ਕੇ 15,000 ਰੁਪਏ ਪ੍ਰਤੀ ਯੂਨਿਟ (ਕਿਲੋਵਾਟ/ਘੰਟਾ) ਕਰ ਦਿੱਤੀ ਗਈ ਹੈ। ਪਹਿਲਾਂ ਸਾਰੇ ਇਲੈਕਟ੍ਰਿਕ ਵਾਹਨਾਂ ਲਈ 10,000 ਰੁਪਏ ਪ੍ਰਤੀ ਯੂਨਿਟ ਸਬਸਿਡੀ ਸੀ। ਇਨ੍ਹਾਂ ਵਿਚ ਪਲਗ ਇਨ ਹਾਈਬ੍ਰਿਡ ਤੇ ਸਟ੍ਰਾਂਗ ਹਾਈਬ੍ਰਿਡ ਵਾਹਨ ਸ਼ਾਮਲ ਹਨ। ਬੱਸਾਂ ਇਸ ਵਿਚ ਸ਼ਾਮਲ ਨਹੀਂ ਹਨ। ਭਾਰੀ ਉਦਯੋਗ ਮੰਤਰਾਲਾ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਸਬਿਸਡੀ ਦੀ ਸੀਮਾ ਵਾਹਨ ਲਾਗਤ ਦੇ 40 ਫ਼ੀਸਦੀ ਤੱਕ ਕੀਤੀ ਹੈ। ਪਹਿਲਾਂ ਇਹ ਸੀਮਾ 20 ਫ਼ੀਸਦੀ ਸੀ।

Sanjeev

This news is Content Editor Sanjeev