ਨਵਾਂ TVS Jupiter Grande ਸਕੂਟਰ ਲਾਂਚ, ਕੀਮਤ 59,900 ਰੁਪਏ

09/13/2019 4:08:53 PM

ਆਟੋ ਡੈਸਕ– ਟੀ.ਵੀ.ਐੱਸ. ਨੇ ਆਪਣੇ ਸਭ ਤੋਂ ਪ੍ਰਸਿੱਧ ਸਕੂਟਰ ਜੁਪਿਟਰ ਦਾ ਨਵਾਂ ਗ੍ਰੈਂਡ ਐਡੀਸ਼ਨ ਲਾਂਚ ਕੀਤਾ ਹੈ। ਨਵੇਂ TVS Jupiter Grande ਐਡੀਸ਼ਨ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਬਲੂਟੁੱਥ ਕੁਨੈਕਟੀਵਿਟੀ ਫੀਚਰ SmartXonnect ਦਿੱਤਾ ਗਿਆ ਹੈ। ਇਸ ਸਕੂਟਰ ਦੀ ਕੀਮਤ 59,900 ਰੁਪਏ ਹੈ। ਦੱਸ ਦੇਈਏ ਕਿ ਕੰਪਨੀ ਪਹਿਲਾਂ ਜੁਪਿਟਰ ਗ੍ਰੈਂਡ ਵੇਚਦੀ ਸੀ ਪਰ ਬਾਅਦ ’ਚ ਇਸ ਨੂੰ ਬੰਦ ਕਰਕੇ ਇਸ ਦੀ ਥਾਂ ZX ਵੇਰੀਐਂਟ ਲਾਂਚ ਕੀਤਾ। ਹੁਣ ਇਕ ਵਾਰ ਫਿਰ ਤੋਂ ਗ੍ਰੈਂਡ ਐਡੀਸ਼ਨ ਨੂੰ ਬਾਜ਼ਾਰ ’ਚ ਉਤਾਰਿਆ ਹੈ। ਪੁਰਾਣੇ ਜੁਪਿਟਰ ਗ੍ਰੈਂਡ ਦੇ ਮੁਕਾਬਲੇ ਨਵੇਂ ਮਾਡਲ ਦੀ ਕੀਮਤ ਸਿਰਫ 252 ਰੁਪਏ ਜ਼ਿਆ ਹੈ। 

ਜੁਪਿਟਰ ਦੇ ਇਸ ਨਵੇਂ ਵੇਰੀਐਂਟ ’ਚ ਦਿੱਤੇ ਗਏ SmartXonnect ਫੀਚਰ ਨਾਲ ਤੁਸੀਂ ਇਕ ਐਪ ਰਾਹੀਂ ਆਪਣੇ ਸਮਾਰਟਫੋਨ ਨੂੰ ਸਕੂਟਰ ਨਾਲ ਕੁਨੈਕਟ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਾਲ, ਟੈਕਸਟ, ਓਵਰਸਪੀਡਿੰਗ ਲਈ ਅਲਰਟ ਅਤੇ ਟ੍ਰਿਪ ਡੀਟੇਲਸ ਮਿਲੇਗੀ। ਇਸ ਤੋਂ ਇਲਾਵਾ ਸਕੂਟਰ ਦੇ ਐਨਾਲਾਗ-ਡਿਜੀਟਲ ਇੰਸਟਰੂਮੈਂਟ ਕਲੱਸਟਰ ’ਚ ਸਪੀਡ, ਟ੍ਰਿਪ ਮੀਟਰ ਅਤੇ ਓਡੋਮੀਟਰ ਰੀਡਿੰਗਸ ਅਤੇ ਫਿਊਲ ਲੈਵਲ ਦੀਆਂ ਜਾਣਕਾਰੀਆਂ ਮਿਲਣਗੀਆਂ। 

ਫੀਚਰਜ਼
ਨਵੇਂ ਜੁਪਿਟਰ ਗ੍ਰੈਂਡ ਦੇ ਪ੍ਰਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕ੍ਰੋਮ ਬੇਜ਼ਲਸ ਦੇ ਨਾਲ ਐੱਲ.ਈ.ਡੀ. ਹੈੱਡਲੈਂਪ, ਡਿਊਲ-ਕਲਰ 3ਡੀ ਲੋਗੋ, ਫਰੰਟ ਫੈਂਡਰਸ ਅਤੇ ਰੀਅਰ ਵਿਊ ਮਿਰਰਸ ’ਤੇ ਕ੍ਰੋਮ ਫਿਨਿਸ਼, ਪ੍ਰੀਮੀਅਮ ਮਰੂਨਕਲਰ ਸੀਟਾਂ, ਬੈਜ ਇੰਟੀਰੀਅਰ ਪੈਨਲਸ ਅਤੇ ਮਸ਼ੀਨਡ ਡਿਊਨ-ਟੋਨ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਸਕੂਟਰ ਟੇਕ ਬਲਿਊ ਕਲਰ ’ਚ ਉਪਲੱਬਧ ਹੈ। 

ਇੰਜਣ
ਮਕੈਨੀਕਲੀ ਇਹ ਨਵਾਂ ਵੇਰੀਐਂਟ ਜੁਪਿਟਰ ਦੇ ਹੋਰ ਵੇਰੀਐਂਟ ਦੀ ਤਰ੍ਹਾਂ ਹੀ ਹੈ। ਇਸ ਵਿਚ 109.7cc, ਸਿੰਗਲ ਸਿਲੰਡਰ, ਏਅਰਕੂਲਡ ਇੰਜਣ ਦਿੱਤਾ ਗਿਆ ਹੈ, ਜੋ 7.99PS ਦੀ ਪਾਵਰ ਅਤੇ 8.4Nm ਟਾਰਕ ਜਨਰੇਟ ਕਰਦਾ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ, ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਪ੍ਰੀਲੋਡ-ਅਜਸਟੇਬਲ ਸ਼ਾਕ ਅਬਜ਼ਰਬਰ ਦਿੱਤੇ ਗਏ ਹਨ। 

ਬ੍ਰੇਕਿੰਗ
ਨਵਾਂ ਜੁਪਿਟਰ ਗ੍ਰੈਂਡ ਸਿਰਫ ਇਕ ਵੇਰੀਐਂਟ (ਡਿਸਕ) ’ਚ ਉਪਲੱਬਧ ਹੈ। ਇਸ ਦੇ ਫਰੰਟ ’ਚ ਡਿਸਕ ਬ੍ਰੇਕ ਅਤੇ ਰੀਅਰ ’ਚ ਡਰੱਮ ਬ੍ਰੇਕ ਦਿੱਤੇ ਗਏ ਹਨ। ਸਕੂਟਰ ਸੀ.ਬੀ.ਐੱਸ. (ਕੰਬਾਇੰਡ ਬ੍ਰੇਕਿੰਗ ਸਿਸਟਮ) ਨਾਲ ਲੈਸ ਹੈ। ਉਥੇ ਹੀ ਪਹਿਲਾਂ ਆਉਣ ਵਾਲਾ ਜੁਪਿਟਰ ਗ੍ਰੈਂਡ ਡਿਸਕ ਅਤੇ ਡਰੱਮ, ਦੋਵਾਂ ਵੇਰੀਐਂਟ ’ਚ ਉਪਲੱਬਧ ਸੀ।