ਬਲੂਟੁੱਥ ਕੁਨੈਕਟੀਵਿਟੀ ਨਾਲ ਆਈ ਨਵੀਂ Apache RTR 200 4V, ਜਾਣੋ ਕੀਮਤ

10/04/2019 3:59:53 PM

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਨੇ ਭਾਰਤੀ ਬਾਜ਼ਾਰ ’ਚ ਬਲੂਟੁੱਥ ਕੁਨੈਕਟੀਵਿਟੀ ਵਾਲੀ ਨਵੀਂ ਅਪਾਚੇ (Apache RTR 200 4V) ਪੇਸ਼ ਕੀਤੀ ਹੈ। ਦਿੱਲੀ ’ਚ ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 1.14 ਲੱਖ ਰੁਪਏ ਹੈ। ਇਹ ਬਾਈਕ ਕੈਬਿਊਰਟਰ ਅਤੇ ਡਿਊਲ-ਚੈਨਲ ਏ.ਬੀ.ਐੱਸ. ਸਿਸਟਮ ਦੇ ਨਾਲ ਆਈ ਹੈ। ਨਵੀਂ ਅਪਾਚੇ SmartXonnect ਤਕਨੀਕ ਦੇ ਨਾਲ ਆਈ ਹੈ ਅਤੇ ਇਹ ਬਲੈਕ ਤੇ ਵਾਈਟ ਪੇਂਟ ਸਕੀਮਸ ’ਚ ਮਿਲੇਗੀ। 

TVS Connect ਐਪ ਨਾਲ ਜੋੜ ਸਕਦੇ ਹੋ ਬਾਈਕ
Apache RTR 200 4V ’ਚ ਕੁਨੈਕਟਿਡ ਕਲੱਸਟਰ, ਇਨਫਾਰਮੇਸ਼ਨ ਕੰਟਰੋਲ ਸਵਿੱਚ, ਰੇਸਿੰਗ ਇੰਸਪਾਇਰਡ ਡੈਕਲਸ ਦੇ ਨਾਲ ਗੋਲਡ ਫਿਨਿਸ਼ ਰੇਸਿੰਗ ਚੈਨ ਅਤੇ ਫਲਾਈ ਸਕਰੀਨ ਦਿੱਤੀ ਗਈ ਹੈ। ਨਵੀਂ ਅਪਾਚੇ ਨੂੰ ਤੁਸੀਂ TVS Connect ਐਪ ਨਾਲ ਜੋੜ ਸਕਦੇ ਹੋ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਆਈ.ਓ.ਐੱਸ. ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਨਾਲ ਰਾਈਡਰਸ ਨੂੰ ਕਈ ਸ਼ਾਨਦਾਰ ਫੀਚਰਜ਼ ਮਿਲਦੇ ਹਨ, ਜਿਨ੍ਹਾਂ ’ਚ ਟਰਨ-ਬਾਈ-ਟਰਨ ਨੈਵਿਗੇਸ਼ਨ, ਅਸਿਸਟ ਦੇ ਨਾਲ ਲੋਅ ਫਿਊਲ ਅਲਰਟ, ਟੂਰ ਮੋਡ, ਲੀਨ ਐਂਗਲ ਮੋਡ, ਕ੍ਰੈਸ਼ ਅਲਰਟ ਅਤੇ ਕਾਲ/ਮੈਸੇਜ ਨੋਟੀਫਿਕੇਸ਼ਨ ਸ਼ਾਮਲ ਹਨ। 

ਐਮਰਜੈਂਸੀ ਕਾਨਟੈਕਟ ਨੂੰ ਨੋਟੀਫਿਕੇਸ਼ਨ ਕਰਦਾ ਹੈ ਕ੍ਰੈਸ਼ ਅਲਰਟ ਸਿਸਟਮ
ਬਾਈਕ ’ਚ ਦਿੱਤਾ ਗਿਆ ਕ੍ਰੈਸ਼ ਅਲਰਟ ਸਿਸਟਮ ਇਸ ਦੀ ਸੇਫਟੀ ਵਧਾਉਂਦਾ ਹੈ। ਇਹ ਫੀਚਰ ਬੇਹੱਦ ਅਹਿਮ ਵੀ ਹੈ। ਕਿਸੇ ਵੀ ਤਰ੍ਹਾਂ ਦਾ ਫਾਲ ਸੈਂਸਰ ਕਰਨ ’ਤੇ ਸਿਸਟਮ ਕ੍ਰੈਸ਼ ਅਲਰਟ ਮੋਡ ਐਕਟਿਵ ਕਰ ਦਿੰਦਾ ਹੈ ਅਤੇ 3 ਮਿੰਟ ਦੇ ਅੰਦਰ ਬਾਈਕ ਚਲਾਉਣ ਵਾਲੇ ਵਿਅਕਤੀ ਦੇ ਐਮਰਜੈਂਸੀ ਕਾਨਟੈਕਟ ਨੂੰ ਨੋਟੀਫਾਈ ਕਰ ਦਿੱਤਾ ਜਾਂਦਾ ਹੈ। ਇਸ ਵਿਚ ਐਮਰਜੈਂਸੀ ਕਾਨਟੈਕਟ ਨੂੰ ਫਾਲ ਦੀ ਲੋਕੇਸ਼ਨ ਵੀ ਭੇਜੀ ਜਾਂਦੀ ਹੈ। Apache RTR 200 4V ’ਚ 197.75cc ਸਿੰਗਲ-ਸਿਲੰਡਰ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ 8500rpm ’ਤੇ 20.5 PS ਦੀ ਪਾਵਰ ਪੈਦਾ ਕਰਦੀ ਹੈ। ਉਥੇ ਹੀ 7000rpm ’ਤੇ ਇਹ 18.1 Nm ਦਾ ਟਾਰਕ ਪੈਦਾ ਕਰਦੀ ਹੈ। ਬਾਈਕ ’ਚ 5 ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆਹੈ। 

ਤਿਉਹਾਰੀ ਸੀਜ਼ਨ ਲਈ ਟੀ.ਵੀ.ਐੱਸ. ਨੇ ਅਪਾਚੇ ਸੀਰੀਜ਼ ਦੇ ਨਾਲ-ਨਾਲ Jupiter, Ntorq ਅਤੇ Radeon ’ਤੇ ਡਿਸਕਾਊਂਟ ਦਾ ਐਲਾਨ ਕੀਤਾ ਹੈ। Jupiter Grande 110 ਨੂੰ ਪਿਛਲੇ ਮਹੀਨੇ SmartXonnect ਤਕਨੀਕ ਮਿਲੀ ਹੈ, ਜਦੋਂਕਿ ਰੇਡੀਓਨ ਦਾ ਰੇਸ ਐਡੀਸ਼ਨ ਕੁਝ ਹਫਤੇ ਪਹਿਲਾਂ ਹੀ ਲਾਂਚ ਹੋਇਆ ਹੈ।