BS6 ਇੰਜਣ ਨਾਲ TVS ਦੀ ਅਪਾਚੇ RTR 160 ਭਾਰਤ ’ਚ ਲਾਂਚ, ਜਾਣੋ ਕੀਮਤ

01/23/2020 1:29:31 PM

ਆਟੋ ਡੈਸਕ– ਭਾਰਤ ਦੀ ਦੋਪਹੀਆ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਆਪਣੇ ਲੋਕਪ੍ਰਸਿੱਧ ਮੋਟਰਸਾਈਕਲ ਅਪਾਚੇ ਆਰ.ਟੀ.ਆਰ. 160 ਨੂੰ ਬੀ.ਐੱਸ.-6 ਇੰਜਣ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੇ ਸਿੰਗਲ ਡਿਸਕ ਬ੍ਰੇਕ ਵਾਲੇ ਮਾਡਲ ਦੀ ਕੀਮਤ 93,500 ਰੁਪਏ ਰੱਖੀ ਗਈ ਹੈ। ਉਥੇ ਹੀ ਡਿਊਲ ਡਿਸਕ ਬ੍ਰੇਕ ਵਾਲੇ ਮਾਡਲ ਦੀ ਕੀਮਤ 96,500 ਰੁਪਏ ਰੱਖੀ ਗਈ ਹੈ। 

ਨਵਾਂ ਫਿਊਲ ਇੰਜੈਕਸ਼ਨ ਸਿਸਮਟ
ਇਸ ਬਾਈਕ ਨੂੰ ਨਵੇਂ ਬਾਡੀ ਗ੍ਰਾਫਿਕਸ ਦੇ ਨਾਲ ਅਪਡੇਟ ਕੀਤਾ ਗਿਆ ਹੈ। ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 ’ਚ ਹੁਣ ਫਿਊਲ ਇੰਜੈਕਸ਼ਨ ਸਿਸਟਮ ਲੱਗਾ ਹੈ ਜੋ ਬਾਈਕ ਦੀ ਪਰਫਾਰਮੈਂਸ ਨੂੰ ਹੋਰ ਵੀ ਬਿਹਤਰ ਬਣਾ ਦੇਵੇਗਾ। 

ਇੰਜਣ
ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. ’ਚ 159.7 ਸੀਸੀ ਦਾ ਬੀ.ਐੱਸ.-6 ਏਅਰਕੂਲਡ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 15.3 ਬੀ.ਐੱਚ.ਪੀ. ਦੀ ਪਾਵਰ ਅਤੇ 13.9 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Related News