TVS ਤੇ Tata Power ਮਿਲ ਕੇ  ਦੇਸ਼ ਭਰ ’ਚ ਲਗਾਉਣਗੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ

10/06/2021 5:12:40 PM

ਆਟੋ ਡੈਸਕ– ਦੇਸ਼ ਭਰ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਵਾਹਨ ਨਿਰਮਾਤਾ ਕੰਪਨੀਆਂ ਦੁਆਰਾ ਇਲੈਕਟਰਿਕ ਵਾਹਨਾਂ ਵਲ ਰੁਖ ਕੀਤਾ ਗਿਆ ਹੈ। ਜਿਸ ਨਾਲ ਇਲੈਕਟ੍ਰਿਕ ਵਾਹਨਾਂ ਦੀ ਸੇਲ ’ਚ ਵਾਧਾ ਦਰਜ ਕੀਤਾ ਗਿਆ ਹੈ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਹੋਈ ਮੰਗ ਨੂੰ ਵੇਖਦੇ ਹੋਏ ਕੰਪਨੀਆਂ ਦੁਆਰਾ ਦੇਸ਼ ਭਰ ’ਚ ਵੱਖ-ਵੱਖ ਸਥਾਨਾਂ ’ਤੇ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ। 

ਹਾਲ ਹੀ ’ਚ ਇਹ ਖਬਰ ਸਾਹਮਣੇ ਆਈ ਹੈ ਕਿ ਟੀ.ਵੀ.ਐੱਸ. ਕੰਪਨੀ, ਟਾਟਾ ਪਾਵਰ ਨਾਲ ਸਾਂਝੇਦਾਰੀ ਕਰਕੇ ਦੇਸ਼ ’ਚ ਕਈ ਸਥਾਨਾਂ ’ਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਜਾ ਰਹੀ ਹੈ। ਇਹ ਸਾਂਝੇਦਾਰੀ ਐੱਮ.ਓ.ਯੂ. ਤਹਿਤ ਕੀਤੀ ਗਈ ਹੈ। 

ਇਸ ਸਾਂਝੇਦਾਰੀ ਦਾ ਉਦੇਸ ਦੇਸ਼ ’ਚ ਇਲੈਕਟ੍ਰਿਕ ਮੋਬਿਲਿਟੀ ਨੂੰ ਅਪਣਾਉਣ ’ਚ ਤੇਜ਼ੀ ਲਿਆਉਣ ਲਈ ਇਲੈਕਟ੍ਰਿਕ ਟੀ-ਵ੍ਹੀਲਰ ਚਾਰਜਿੰਗ ਇੰਫ੍ਰਾਸਟ੍ਰੱਕਚਰ ਨੂੰ ਵਧਾਉਣਾ ਹੈ। ਇਸ ਤੋਂ ਇਲਾਵਾ ਕੰਪਨੀ ਦੁਆਰਾ ਟੀ.ਵੀ.ਐੱਸ. ਮੋਟਰ ਗਾਹਕਾਂ ਨੂੰ ਕੁਨੈਕਟ ਐਪ ਅਤੇ ਟਾਟਾ ਪਾਵਰ ਈ.ਜੈੱਡ. ਚਾਰਜ ਰਾਹੀਂ ਚਾਰਜਿੰਗ ਨੈੱਟਵਰਕ ਦੀ ਸੁਵਿਧਾ ਵੀ ਪ੍ਰਧਾਨ ਕੀਤੀ ਜਾਵੇਗੀ। 

ਇਸ ਦੇ ਨਾਲ ਕੰਪਨੀ ਦੁਆਰਾ ਇਸ ਗੱਲ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਇਲਾਕਿਆਂ ’ਚ ਵੀ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ ਜਿਥੇ ਭਵਿੱਖ ’ਚ ਕੰਪਨੀ ਆਪਣੇ ਇਲੈਕਟ੍ਰਿਕ ਸਕੂਟਰ ਲਾਂਚ ਕਰੇਗੀ। ਫਿਲਹਾਲ ਟੀ.ਵੀ.ਐੱਸ. ਈ-ਸਕੂਟਰ ਦਿੱਲੀ, ਬੈਂਗਲੁਰੂ, ਚੇਨਈ, ਪੁਣੇ, ਕੋਚੀ, ਕੋਇੰਬਟੂਰ, ਹੈਦਰਾਬਾਦ, ਸੂਰਤ, ਵਿਜਾਗ, ਜੈਪੁਰ ਅਤੇ ਅਹਿਮਦਾਬਾਦ ’ਚ ਹੀ ਉਪਲੱਬਧ ਹਨ। 

Rakesh

This news is Content Editor Rakesh