ਹੁਣ Truecaller ਤੋਂ ਕਰ ਸਕੋਗੇ ਵੀਡੀਓ ਕਾਲ!

07/27/2017 6:48:41 PM

ਜਲੰਧਰ- ਟਰੂਕਾਲਰ ਨੇ ਬੁੱਧਵਾਰ ਨੂੰ ਆਪਣੇ ਆਈ.ਓ.ਐੱਸ. ਐਪ ਲਈ ਨਵੀਂ ਅਪਡੇਟ ਦੇ ਨਾਲ ਵੀਡੀਓ ਕਾਲ ਫੀਚਰ ਜਾਰੀ ਕਰ ਦਿੱਤਾ ਹੈ। ਟਰੂਕਾਲਰ ਨੇ ਵੀਡੀਓ ਕਾਲਿੰਗ ਫੀਚਰ ਲਈ ਗੂਗਲ ਡੁਓ ਦੇ ਨਾਲ ਸਾਂਝੇਦਾਰੀ ਕੀਤੀ ਹੈ। ਗੂਗਲ ਨਾਲ ਸਾਂਝੇਦਾਰੀ ਦਾ ਐਲਾਨ ਕਾਲਰ ਆਈ.ਡੀ. ਐਪ ਟਰੂਕਾਲਰ ਨੇ ਮਾਰਚ 'ਚ ਪੇਸ਼ ਕੀਤਾ ਸੀ। ਹੁਣ ਲੇਟੈਸਟ ਅਪਡੇਟ (ਵੀ 7.70) ਦੇ ਨਾਲ ਯੂਜ਼ਰ ਟਰੂਕਾਲਰ ਐਪ ਤੋਂ ਹੀ ਆਪੇ ਕਾਨਟੈੱਕਟ ਨੂੰ ਵੀਡੀਓ ਕਾਲ ਕਰ ਸਕਣਗੇ। 
ਆਈਫੋਨ ਟਰੂਕਾਲਰ ਐਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰਨ ਤੋਂ ਬਾਅਦ ਯੂਜ਼ਰ ਨੂੰ ਕਾਨਟੈੱਕਟ ਸੈਕਸ਼ਨ 'ਚ ਚੁਣੇ ਹੋਏ ਕਾਨਟੈੱਕਟ ਲਈ ਗੂਗਲ ਡੁਓ ਵੀਡੀਓ ਕਾਲ ਦਾ ਵਿਕਲਪ ਦਿਸੇਗਾ। ਐਪ 'ਚ ਮੈਸੇਜ ਭੇਜਣ ਅਤੇ ਵਾਇਸ ਕਾਲ ਦਾ ਵਿਕਲਪ ਪਹਿਲਾਂ ਹੀ ਉਪਲੱਬਧ ਹੈ ਪਰ ਨਵੇਂ ਵੀਡੀਓ ਕਾਲਿੰਗ ਫੀਚਰ ਦੇ ਨਾਲ ਟਰੂਕਾਲਰ ਨੂੰ ਉਮੀਦ ਹੈ ਕਿ ਐਪ ਸਿਰਫ ਇਕ ਕਾਲਰ ਆਈ.ਡੀ. ਐਪ ਨਹੀਂ ਰਹਿ ਜਾਵੇਗਾ ਸਗੋਂ ਇਸ ਵਿਚ ਵਟਸਐਪ ਦੀ ਤਰ੍ਹਾਂ ਕਈ ਫੀਚਰ ਹੋਣਗੇ। 
ਵੀਡੀਓ ਕਾਲ ਬਾਰੇ ਕੁਝ ਗੱਲਾਂ ਧਿਆਨ ਰੱਖਣ ਯੋਗ ਹੈ। ਟਰੂਕਾਲਰ 'ਚ ਗੂਗਲ ਡੁਓ ਸਰਵਿਸ ਸਿਰਫ ਅਜੇ ਕੰਮ ਕਰੇਗੀ ਜਦੋਂ ਯੂਜ਼ਰ ਨੇ ਆਪਣੇ ਫੋਨ 'ਚ ਗੂਗਲ ਡੁਓ ਐਪ ਵੀ ਡਾਊਨਲੋਡ ਕੀਤਾ ਹੋਵੇ। ਟਰੂਕਾਲਰ ਰਾਹੀਂ ਡੁਓ ਕਾਲ ਦੀ ਕੋਸ਼ਿਸ਼ ਦੌਰਾਨ ਯੂਜ਼ਰ ਨੂੰ ਡੁਓ ਐਪ 'ਤੇ ਰੀਡਾਇਰੈਕਟ ਕਰ ਦਿੱਤਾ ਜਾਂਦਾ ਹੈ। ਹੁਣ ਇੰਤਜ਼ਾਰ ਇਸ ਗੱਲ ਦਾ ਹੈ ਕਿ ਐਂਡਰਾਇਡ 'ਚ ਇਹ ਫੀਚਰ ਆਉਣ ਤੋਂ ਬਾਅਦ ਡੁਓ ਇੰਟੀਗ੍ਰੇਸ਼ਨ ਕਿਸ ਤਰ੍ਹਾਂ ਕੰਮ ਕਰਦਾ ਹੈ। 
ਇਸ ਤੋਂ ਪਹਿਲਾਂ ਟਰੂਕਾਲਰ ਨੇ ਇਸੇ ਮਹੀਨੇ ਆਈਫੋਨ ਲਈ ਫਲੈਸ਼ ਮੈਸੇਜਿੰਗ ਫੀਚਰ ਰੋਲਆਊਟ ਕੀਤਾ ਸੀ। ਇਸ ਫੀਚਰ ਰਾਹੀਂ ਯੂਜ਼ਰ ਈਮੋਜੀ, ਲਿੰਕਅਪ ਫੋਨ ਨੰਬਰ, ਅਤੇ ਲੋਕੇਸ਼ਨ ਇਕ ਫਲੈਸ਼ ਅਪਡੇਟ ਦੀ ਤਰ੍ਹਾਂ ਭੇਜ ਅਤੇ ਰਿਸੀਵ ਕਰ ਸਕਦੇ ਹਨ। ਇਸ ਫੀਚਰ ਨੂੰ ਟਰੂਕਾਲਰ 8 ਐਂਡਰਾਇਡ ਐਪ ਲਈ ਸਭ ਤੋਂ ਪਹਿਲਾਂ ਮਾਰਚ ਦੇ ਅਖੀਰ 'ਚ ਲਾਂਚ ਕੀਤਾ ਗਿਆ ਸੀ।