truecaller ''ਚੋਂ ਇਸ ਤਰ੍ਹਾਂ ਡਿਲੀਟ ਕਰੋ ਆਪਣਾ ਨੰਬਰ

01/31/2016 12:46:38 PM

ਜਲੰਧਰ— ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਹੈ ਤਾਂ ਤੁਹਾਡਾ ਸਮਾਰਟਫੋਨ ਇਹ ਜਾਣਨ ''ਚ ਮਦਦ ਕਰ ਸਕਦਾ ਹੈ ਕਿ ਕਾਲ ਕਿਸ ਨੇ ਕੀਤੀ ਹੈ ਅਤੇ ਤੁਸੀਂ ਉਸ ਵਿਅਕਤੀ ਨੂੰ ਜਾਣਦੇ ਵੀ ਹੋ ਜਾਂ ਨਹੀਂ। ਇਸ ਲਈ ਸਿਰਫ ਸਮਾਰਟਫੋਨ ''ਚ ਟਰੂਕਾਲਰ ਹੋਣਾ ਚਾਹੀਦਾ ਹੈ ਪਰ ਕਈ ਵਾਰ ਟਰੂਕਾਲਰ ''ਚ ਉਨ੍ਹਾਂ ਲੋਕਾਂ ਬਾਰੇ ਵੀ ਪਤਾ ਲੱਗ ਜਾਂਦਾ ਹੈ ਜਿਨ੍ਹਾਂ ਨੇ ਕਦੇ ਵੀ ਟਰੂਕਾਲਰ ਦੀ ਵਰਤੋਂ ਨਹੀਂ ਕੀਤੀ ਹੈ ਅਜਿਹੇ ਲੋਕਾਂ ਦਾ ਮਨ ਹੁੰਦਾ ਹੈ ਕਿ ਟਰੂਕਾਲਰ ''ਚੋਂ ਆਪਣਾ ਨੰਬਰ ਡਿਲੀਟ ਕਰ ਦਿੱਤਾ ਜਾਵੇ। ਜੇਕਰ ਤੁਸੀਂ ਵੀ ਟਰੂਕਾਲਰ ''ਚੋਂ ਆਪਣਾ ਨੰਬਰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ।

ਇਸ ਤਰ੍ਹਾਂ ਡਿਲੀਟ ਕਰੋ ਟਰੂਕਾਲਰ ''ਚੋਂ ਆਪਣਾ ਨੰਬਰ
ਆਈਫੋਨ ਯੂਜ਼ਰ ਟਰੂਕਾਲਰ ਨੂੰ ਓਪਨ ਕਰਕੇ ਸੱਜੇ ਪਾਸੇ ਬਣੇ ਗਿਅਰ ਆਈਕਨ ''ਤੇ ਟੈਪ ਕਰਕੇ ਅਬਾਊਟ ਟਰੂਕਾਲਰ ''ਚ ਜਾ ਕੇ ਹੇਠਾਂ ਜਾ ਕੇ ਟਰੂਕਾਲਰ ਨੂੰ ਡਿਐਕਟਿਵੇਟ ਕਰ ਦੇਣ। 

ਐਂਡ੍ਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਐਪ ਦੇ ਉੱਤੇ ਸੱਜੇ ਪਾਸੇ ਪੀਪਲ ਆਈਕਨ ''ਚ ਜਾ ਕੇ ਸੈਟਿੰਗਸ, ਅਬਾਊਟ ਅਤੇ ਫਿਰ ਡਿਐਕਟੀਵੇਟ ਅਕਾਊਂਟ ਦੀ ਚੋਣ ਕਰਨ। 

ਵਿੰਡੋਜ਼ ਮੋਬਾਇਲ ''ਤੇ ਟਰੂਕਾਲਰ ਨੂੰ ਡਿਐਕਟਿਵੇਟ ਕਰਨ ਲਈ ਐਪ ਦੇ ਹੇਠਲੇ ਹਿੱਸੇ ''ਚ ਸੱਜੇ ਪਾਸੇ ਦਿਖਾਈ ਦੇ ਰਹੇ ਤਿੰਨ ਡਾਟ ਵਾਲੇ ਆਈਕਨ ਨੂੰ ਟੈਪ ਕਰਕੇ ਸੈਟਿੰਗਸ ਫਿਰ ਹੈਲਸ ''ਚ ਜਾ ਕੇ ਅਕਾਊਂਟ ਡਿਐਕਟੀਵੇਟ ਕਰ ਸਕਦੇ ਹੋ। 

ਇਸ ਪ੍ਰੋਸੈੱਸ ਤੋਂ ਬਾਅਦ ਟਰੂਕਾਲਰ ''ਚੋਂ ਤੁਹਾਡਾ ਨੰਬਰ ਹਟੇਗਾ ਨਹੀਂ ਇਸ ਲਈ ਤੁਹਾਨੂੰ ਕੁਝ ਹੋਰ ਟ੍ਰਿਕਸ ਦੀ ਵੀ ਵਰਤੋਂ ਕਰਨੀ ਪਵੇਗੀ ਜੋ ਇਸ ਪ੍ਰਕਾਰ ਹਨ। 

-ਟਰੂਕਾਲਰ ਦੇ ਅਨਲਿਸਟ ਪੇਜ ''ਤੇ ਜਾ ਕੇ ਦੇਸ਼ ਦੇ ਕੋਡ ਦੇ ਨਾਲ ਆਪਣੇ ਨੰਬਰ ਪਾਓ। 
-ਅਨਲਿਸਟ ਦੀ ਚੋਣ ਕਰਕੇ ਕਾਰਨ ਦੱਸੋ। 
-ਵੈਰੀਫਿਕੇਸ਼ਨ ਕੈਪਟਰ ਨੂੰ ਪਾਓ। 
-ਅਨਲਿਸਟ ''ਤੇ ਕਲਿੱਕ ਕਰੋ ਅਤੇ 24 ਘੰਟਿਆਂ ਬਾਅਦ ਤੁਹਾਡਾ ਨੰਬਰ ਟਰੂਕਾਲਰ ਲਿਸਟ ''ਚੋਂ ਡਿਲੀਟ ਹੋ ਜਾਵੇਗਾ। 

ਹਾਲਾਂਕਿ ਇਹ ਪੱਕਾ ਹੱਲ ਨਹੀਂ ਹੈ ਕਿਉਂਕਿ ਟਰੂਕਾਲਰ ''ਚੋਂ ਨੰਬਰ ਹਟਾਉਣ ਤੋਂ ਬਾਅਦ ਤੁਹਾਡਾ ਨੰਬਰ ਫਿਰ ਤੋਂ ਟਰੂਕਾਲਰ ਦੇ ਡਾਟਾਬੇਸ ''ਚ ਜੁੜ ਜਾਂਦਾ ਹੈ।