Truecaller ਆਪਣੀ ਐਪ ''ਚ ਕਰ ਰਹੀਂ ਹੈ ਵੱਡਾ ਬਦਲਾਅ

05/05/2018 7:08:17 PM

ਜਲੰਧਰ-ਵਿਸ਼ਵ ਦੀ ਮਸ਼ਹੂਰ ਕਾਲਰ ਆਈ. ਡੀ. ਸਰਵਿਸ ਟਰੂਕਾਲਰ (Truecaller) ਦੀ ਵਰਤੋਂ ਅਣਜਾਣ ਕਾਲਜ਼ ਲਈ ਕੀਤੀ ਜਾਂਦੀ ਹੈ। ਹੁਣ ਕੰਪਨੀ ਆਪਣੀ ਸਰਵਿਸਾਂ 'ਚ ਬਦਲਾਅ ਕਰਨ ਜਾ ਰਹੀਂ ਹੈ, ਜੋ ਯੂਜ਼ਰਸ ਟਰੂਕਾਲਰ ਦੀ ਵਰਤੋਂ ਕਰਦੇ ਹਨ ਉਨ੍ਹਾਂ ਤੋਂ ਕੁਝ ਨੂੰ ਇਨ੍ਹਾਂ ਦਿਨਾਂ 'ਚ ਇਕ ਨੋਟੀਫਿਕੇਸ਼ਨ ਆ ਰਿਹਾ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਲਿਮਟਿਡ ਕਾਲਰ ਆਈਡੈਂਟੀਫਿਕੇਸ਼ਨ ਬਚੀ ਹੈ। ਇਸ ਗੱਲ ਦੀ ਜਾਣਕਾਰੀ ਸਵੀਡਨ ਦੀ ਕੰਪਨੀ ਨੇ ਸਪੋਰਟ ਪੇਜ 'ਤੇ ਦਿੱਤੀ ਹੈ।

 

ਕੰਪਨੀ ਦੇ ਮੁਤਾਬਕ ਟਰੂਕਾਲਰ ਐਪ ਰਾਹੀਂ ਯੂਜਰਸ ਨੂੰ ਹੁਣ ਸਬਸਕ੍ਰਿਪਸ਼ਨ ਬੇਸਡ ਮਾਡਲ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ ਪਲਾਨਿੰਗ ਵਿਸਤਾਰ ਨਾਲ ਦੱਸਦੇ ਹੋਏ ਇਸ ਸਬਸਕ੍ਰਿਪਸ਼ਨ 'ਚ ਤੁਹਾਨੂੰ ਬਿਨ੍ਹਾਂ ਵਿਗਿਆਪਨ ਦੇ ਸਰਵਿਸ ਮਿਲਦੀ ਹੈ ਅਤੇ ਇਸ ਐਪ 'ਚ ਤੁਸੀਂ ਜਿਨ੍ਹਾਂ ਦੋਸਤਾਂ ਦੇ ਨਾਂ ਇਸ 'ਚ ਲੱਭਦੇ ਹੋ ਉਨ੍ਹਾਂ ਨੂੰ ਕੰਟੇਂਕਟ ਰਿਕੂਵੈਸਟ ਵੀ ਭੇਜ ਸਕਦੇ ਹੋ। ਇਸ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਟਰੂਕਾਲਰ ਨੂੰ ਵਧੀਆ ਬਣਾਇਆ ਜਾਵੇ ਅਤੇ ਲੰਮੇ ਸਮੇਂ ਦੇ ਲਈ ਤਿਆਰ ਕੀਤਾ ਜਾਵੇ। ਇਸ ਐਪ 'ਚ ਪੂਰੀ ਦੁਨੀਆ ਦੇ 20 ਕਰੋੜ ਰੋਜ਼ਾਨਾ ਐਕਟਿਵ ਯੂਜ਼ਰਸ ਮੌਜੂਦ ਹਨ।

 

ਇਸ ਦੇ ਲਈ ਚੁੱਕਿਆ ਗਿਆ ਕਦਮ-
ਟਰੂਕਾਲਰ ਕੰਪਨੀ ਨੇ ਇਹ ਕਦਮ ਸਿਰਫ ਐਪ ਦੇ ਹੈਵੀ ਯੂਜ਼ਰਸ ਲਈ ਚੁੱਕਿਆ ਹੈ, ਜਿਸ ਤੋਂ ਯੂਜ਼ਰਸ ਦੇ ਨੰਬਰ ਅਤੇ ਨਾਂ ਦੇਖਣ 'ਤੇ ਕੋਈ ਫਰਕ ਨਹੀਂ ਪੈਂਦਾ ਹੈ। ਇਸ 'ਚ ਯੂਜ਼ਰਸ ਕਾਲਰ ਆਈ. ਡੀ. ਦੀ ਸਰਵਿਸ ਫ੍ਰੀ ਪ੍ਰਾਪਤ ਕਰ ਸਕਣਗੇ। ਟਰੂਕਾਲਰ 30 ਰੁਪਏ ਦੇ ਚਾਰਜ 'ਤੇ 30 ਕੰਟੇਂਕਟ ਰਿਕੂਵੈਸਟ ਦੀ ਸਹੂਲਤ ਦਿੰਦਾ ਹੈ। ਇਸ ਸਰਵਿਸ ਲਈ ਯੂਜ਼ਰਸ ਨੂੰ ਇਕ ਸਾਲ 'ਚ ਸਬਸਕ੍ਰਿਪਸ਼ਨ ਚਾਰਜ 270 ਰੁਪਏ ਦਾ ਕਰਵਾਉਣਾ ਪੈਂਦਾ ਹੈ। ਫਿਲਹਾਲ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਸ ਆਧਾਰ 'ਤੇ ਇਨ੍ਹਾਂ ਯੂਜ਼ਰਸ 'ਚ  ''ਹੈਵੀ ਯੂਜ਼ਰਸ '' ਨੂੰ ਸਿਲੈਕਟ ਕਰਨਗੇ।