Truecaller ਐਂਡਰਾਇਡ ਐਪ ''ਚ ਆਇਆ ਵੀਡੀਓ ਕਾਲਿੰਗ ਫੀਚਰ

08/01/2017 4:25:07 PM

ਜਲੰਧਰ- ਕਾਲਰ ਆਈ.ਡੀ. ਐਪ ਟਰੂਕਾਲਰ ਨੇ ਮੰਗਲਵਾਰ ਨੂੰ ਆਪਣੀ ਐਪ 'ਚ ਗੂਗਲ ਡੁਓ ਵੀਡੀਓ ਕਾਲਿੰਗ ਐਪ ਨੂੰ ਇੰਟੀਗਰੇਟਿੰਗ ਕਰਨ ਦਾ ਐਲਾਨ ਕੀਤਾ ਹੈ। ਟਰੂਕਾਲਰ 'ਚ ਡੁਓ ਵੀਡੀਓ ਕਾਲਿੰਗ ਐਪ ਦੇ ਨਾਲ ਹੁਣ ਐਂਡਰਾਇਡ ਅਤੇ ਆਈ.ਓ.ਐੱਸ. ਟਰੂਕਾਲਰ ਯੂਜ਼ਰ ਸਿੱਧੇ ਵੀਡੀਓ ਕਾਲ ਕਰ ਸਕਦੇ ਹਨ। ਇਸ ਫੀਚਰ ਨੂੰ ਮੰਗਲਵਾਰ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਟਰੂਕਾਲਰ ਦੇ ਢਾਈ ਕਰੋੜ ਤੋਂ ਜ਼ਿਆਦਾ ਯੂਜ਼ਰ ਬੇਸ ਲਈ ਹੁਣ ਇਹ ਫੀਚਰ ਇਸਤੇਮਾਲ ਕਰਨ ਲਈ ਉਪਲੱਬਧ ਹੈ। ਇਸ ਤੋਂ ਪਹਿਲਾਂ ਇਸੇ ਹਫਤੇ ਟਰੂਕਾਲਰ ਆਈ.ਓ.ਐੱਸ. ਐਪ 'ਚ ਵੀਡੀਓ ਕਾਲਿੰਗ ਫੀਚਰ ਨੂੰ ਦੇਖਿਆ ਗਿਆ ਸੀ। 
ਟਰੂਕਾਲਰ ਦੇ ਵਾਈਸ ਪ੍ਰੈਜ਼ੀਡੈਂਟ ਆਫਰ ਪ੍ਰੋਡਕਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੁਨੀਆ ਭਰ ਦੇ ਟਰੂਕਾਲਰ ਯੂਜ਼ਰ ਹੁਣ ਐਪ ਤੋਂ ਹੀ ਵੀਡੀਓ ਕਾਲਿੰਗ ਕਰ ਸਕਣਗੇ। ਇਸ ਫੀਚਰ ਦੇ ਸ਼ੁਰੂ ਹੋਣ 'ਤੇ ਅਸੀਂ ਬੇਹੱਦ ਉਤਸ਼ਾਹਿਤ ਹਾਂ। ਗੂਗਲ ਵਰਗੇ ਸ਼ਾਨਦਾਰ ਸਾਂਝੇਦਾਰ ਦੇ ਨਾਲ ਅਸੀਂ ਹੁਣ ਆਪਣੇ ਲੱਖਾਂ ਯੂਜ਼ਰਸ ਨੂੰ ਗੂਗਲ ਡੁਓ ਰਾਹੀਂ ਹਾਈ-ਕੁਆਲਿਟੀ ਵੀਡੀਓ ਕਾਲਿੰਗ ਦਾ ਅਨੁਭਵ ਦੇ ਸਕਾਂਗੇ। 
ਜ਼ਿਕਰਯੋਗ ਹੈ ਕਿ ਇਸ ਸਾਂਝੇਦਾਰੀ ਦਾ ਐਲਾਨ ਸਭ ਤੋਂ ਪਹਿਲਾਂ ਮਾਰਚ 'ਚ ਉਸ ਸਮੇਂ ਕੀਤਾ ਗਿਆ ਸੀ ਜਦੋਂ ਟਰੂਕਾਲਰ ਨੇ ਭਾਰਤੀ ਬਾਜ਼ਾਰ ਲਈ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਸਾਂਝੇਦਾਰੀ ਦੇ ਨਾਲ ਟਰੂਕਾਲਰ ਨੇ ਐਂਡਰਾਇਡ ਐਪ 'ਚ ਬਹੁਤ ਸਾਰੇ ਨਵੇਂ ਫੀਚਰਜ਼ ਫਲੈਸ਼ ਮੈਸੇਜਿੰਗ ਅਤੇ ਟਰੂਕਾਲਰ ਐਪ ਦਾ ਵੀ ਐਲਾਨ ਕੀਤਾ ਸ। ਅਪ੍ਰੈਲ 'ਚ ਟਰੂਕਾਲਰ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਫਲੈਸ਼ ਮੈਸੇਜਿੰਗ ਦੀ ਸ਼ੁਰੂਆਤ ਕੀਤੀ ਸੀ। 
ਟਰੂਕਾਲਰ ਐਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰਨ ਤੋਂ ਬਾਅਦ ਯੂਜ਼ਰ ਨੂੰ ਕਾਨਟੈਕਟ ਸੈਕਸ਼ਨ 'ਚ ਚੁਣੇ ਹੋਏ ਕਾਨਟੈਕਟ ਲਈ ਗੂਗਲ ਡੁਓ ਵੀਡੀਓ ਕਾਲ ਵਿਕਲਪ ਦਿਸੇਗਾ। ਐਪ 'ਚ ਮੈਸੇਜ ਭੇਜਣ ਅਤੇ ਵਾਇਸ਼ ਕਾਲ ਦਾ ਵਿਕਲਪ ਪਹਿਲਾਂ ਹੀ ਉਪਲੱਬਧ ਹੈ ਪਰ ਨਵੇਂ ਵੀਡੀਓ ਕਾਲਿੰਗ ਫੀਚਰ ਦੇ ਨਾਲ ਟਰੂਕਾਲਰ ਨੂੰ ਉਮੀਦ ਹੈ ਕਿ ਐਪ ਸਿਰਫ ਇਕ ਕਾਲਰ ਆਈ.ਡੀ. ਐਪ ਨਹੀਂ ਰਹਿ ਜਾਵੇਗੀ। ਵੀਡੀਓ ਕਾਲ ਬਾਰੇ ਕੁਝ ਗੱਲਾਂ ਧਿਆਨ ਰੱਖਣ ਯੋਗ ਹਨ। ਟਰੂਕਾਲਰ ਡੁਓ ਸਰਵਿਸ ਸਿਰਫ ਉਦੋਂ ਕੰਮ ਕਰੇਗੀ ਜਦੋਂ ਯੂਜ਼ਰ ਨੇ ਆਪਣੇ ਫੋਨ 'ਚ ਗੂਗਲ ਡੁਓ ਐਪ ਵੀ ਡਾਊਨਲੋਡ ਕੀਤੀ ਹੋਵੇ।