Truecaller ਜਲਦ ਹੀ ਪੇਸ਼ ਕਰੇਗਾ Number Scanner ਅਤੇ Fast Track Numbers ਫੀਚਰਸ

09/06/2017 6:12:41 PM

ਜਲੰਧਰ- ਟਰੂਕਾਲਰ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ-ਨਵੇਂ ਅਪਡੇਟ ਲੈ ਕੇ ਆ ਰਿਹਾ ਹੈ। ਇਸ ਵਾਰ ਕੰਪਨੀ ਆਪਣੇ ਯੂਜ਼ਰਸ ਲਈ ਦੋ ਨਵੇਂ ਫੀਚਰਸ ਪੇਸ਼ ਕਰੇਗੀ, ਜੋ ਕਿ ਨੰਬਰ ਸਕੈਨਰ ਅਤੇ ਫਾਸਟ ਟ੍ਰੈਕ ਨੰਬਰ ਹੈ। ਟਰੂਕਾਲਰ ਇਸ ਅਪਡੇਟ ਨੂੰ ਐਂਡ੍ਰਾਇਡ 8.45 ਲਈ ਜਲਦ ਹੀ ਰੋਲਆਊਟ ਕਰ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਅਗਲੇ ਕੁਝ ਹਫਤਿਆਂ 'ਚ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਕਰਾ ਦਿੱਤਾ ਜਾਵੇਗਾ।

ਨੰਬਰ ਸਕੈਨਰ ਦੀ ਮਦਦ ਤੋਂ ਯੂਜ਼ਰਸ ਬਿਲਬੋਰਡ, ਬਿਜ਼ਨੈੱਸ ਕਾਰਡ ਜਾਂ ਫਿਰ ਕਿਸੇ ਹੋਰ ਜਗ੍ਹਾ ਤੋਂ ਨੰਬਰ ਨੂੰ ਸਕੈਨ ਕਰ ਸਕਣਗੇ। ਇਹ ਫੋਨ ਦੇ ਕੈਮਰੇ ਦੀ ਮਦਦ ਨਾਲ ਕੀਤਾ ਜਾਵੇਗਾ। ਇਸ 'ਚ, ਸਕੈਨ ਐਂਡ ਪੇ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਭਾਰਤ 'ਚ ਕਿਸੇ ਵੀ ਨੰਬਰ ਨੂੰ ਸਕੈਨ 'ਤੇ ਸਿੱਧੇ ਟਰੂਕਾਲਰ ਪੇ ਦਾ ਇਸਤੇਮਾਲ ਕਰਨ ਦੀ ਆਗਿਆ ਦਿੰਦੀ ਹੈ, ਜੋ ਕਿ ਕਿਊ. ਆਰ. ਕੋਡ ਸਕੈਨ ਕਰਨ ਦੀ ਇਕ ਆਪਸ਼ਨ ਹੈ। 

ਦੂਜਾ ਨਵਾਂ ਫੀਚਰ ਫਾਸਟ ਟ੍ਰੈਕ ਨੰਬਰ ਹੈ। ਇਸ ਫੀਚਰ ਏਅਰਲਾਈਨ, ਬੈਂਕ, ਆਪਾਤਕਾਲੀਨ ਸੇਵਾਵਾਂ, ਹੋਟਲ ਅਤੇ ਹੋਰ ਜਰੂਰੀ ਨੰਬਰ ਨੂੰ ਟਰੂਕਾਲਰ ਐਪ 'ਚ ਸਟੋਰ ਕਰ ਦਿੰਦਾ ਹੈ। ਇਨ੍ਹਾਂ ਨੂੰ ਤੁਸੀਂ ਸਰਚ ਵਾਰ  ਦੇ ਰਾਹੀਂ ਐਕਸੇਸ ਕਰ ਸਕਣਗੇ। ਫਾਸਟ ਟ੍ਰੈਕ ਨੰਬਰ ਫੀਚਰ ਸਿਰਫ ਭਾਰਤ ਵਿੱਚ ਹੀ ਉਪਲੱਬਧ ਕਰਾਇਆ ਜਾਵੇਗਾ।