ਭਾਰਤ ’ਚ ਲਾਂਚ ਹੋਈ Triumph Tiger, ਕੀਮਤ 13.70 ਲੱਖ ਰੁਪਏ ਤੋਂ ਸ਼ੁਰੂ

06/20/2020 12:55:04 PM

ਗੈਜੇਟ ਡੈਸਕ– ਟ੍ਰਾਇਮਫ ਮੋਟਰਸਾਈਕਲ ਨੇ ਭਾਰਤੀ ਬਾਜ਼ਾਰ ’ਚ ਆਪਣੀ ਦਮਦਾਰ ਬਾਈਕ ਟਾਇਗਰ 900 ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੇ ਆਲ-ਨਿਊ ਐਡਵੈਂਚਰ ਟੂਰਰ ਬੇਸ ਜੀ.ਟੀ. ਮਾਡਲ ਨੂੰ ਭਾਰਤ ’ਚ ਉਤਾਰਿਆ ਗਿਆ ਹੈ ਜਿਸ ਦੀ ਸ਼ੁਰੂਆਤੀ ਕੀਮਤ 13.70 ਲੱਖ ਰੁਪਏ ਹੈ। ਉਥੇ ਹੀ ਟਾਪ ਰੈਲੀ ਪ੍ਰੋ ਮਾਡਲ ਦੀ ਕੀਮਤ 15.50 ਲੱਖ ਰੁਪਏ ਤਕ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ’ਚ 888cc ਦਾ ਲਿਕੁਇੱਡ ਕੂਲਡ, 12-ਵੈਲਵ, DOHC, ਇਨ-ਲਾਈਨ 3 ਸਿਲੰਡਰ ਇੰਜਣ ਲੱਗਾ ਹੈ ਜੋ ਬੇਹੱਦ ਪਾਵਰਫੁਲ ਹੈ। ਇਹ ਇੰਜਣ 95.2 PS ਦੀ ਪਾਵਰ ਅਤੇ 87 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਨੂੰ 6-ਸਪੀਡ ਟ੍ਰਾਸਮਿਸ਼ਨ ਨਾਲ ਜੋੜਿਆ ਗਿਆ ਹੈ। 

ਇਸ ਬਾਈਕ ’ਚ ਕੰਪਨੀ ਨੇ ‘ਮਾਈ ਟ੍ਰਾਇਮਫ ਕੁਨੈਕਟੀਵਿਟੀ’ ਸਿਸਟਮ ਵੀ ਵੱਖ ਤੋਂ ਸ਼ਾਮਲ ਕੀਤਾ ਹੈ। ਇਸ ਰਾਹੀਂ ਬਲੂਟੂਥ ਕੁਨੈਕਟੀਵਿਟੀ ਦੀ ਵਰਤੋਂ ਕਰਕੇ ਫੋਨ ਨੂੰ ਬਾਈਕ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਬਾਈਕ ’ਚ 7-ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ ਲੱਗਾ ਹੈ। ਇਸ ਤੋਂ ਇਲਾਵਾ ਇਸ ਵਿਚ GoPro ਕੰਟਰੋਲ, ਹੀਟੇਡ ਗਰਿੱਪਸ ਅਤੇ ਹੀਟੇਡ ਸੀਟਾਂ ਦੀ ਸੁਵਿਧਾ ਵੀ ਦਿੱਤੀ ਗਈ ਹੈ। 

ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ
ਇਸ ਬਾਈਕ ’ਚ ਵੱਖ-ਵੱਖ ਪੀਲੀਅਨ ਕੰਟਰੋਲ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS), ਇਲੈਕਟ੍ਰੋਨਿਕ ਕਰੂਜ਼ ਕੰਟਰੋਲ, Bi-ਡਾਇਰੈਕਸ਼ਨਲ ਕੁਇੱਕ-ਸ਼ਿਫਟਰ ਵਰਗੇ ਨਵੇਂ ਪੀਚਰਜ਼ ਮਿਲੇ ਹਨ। 

6 ਰਾਈਡਿੰਗ ਮੋਡਸ ਦੀ ਸੁਵਿਧਾ
ਟਾਇਗਰ 900 ’ਚ 6 ਰਾਈਡਿੰਗ ਮੋਡਸ- ਰੇਨ, ਰੋਡ, ਸਪੋਰਟਸ ਆਫ-ਰੋਡ, ਰਾਈਡਰ ਕੰਫੀਗ੍ਰੇਬਲ ਅਤੇ ਆਫ-ਰੋਡ ਪ੍ਰੋ ਦਿੱਤੇ ਗਏ ਹਨ। ਟਾਇਗਰ 900 ਰੈਲੀ ਅਤੇ ਰੈਲੀ ਪ੍ਰੋ ਨੂੰ ਪੂਰੇ ਚਿੱਟੇ, ਕਾਲੇ ਅਤੇ ਮੈਟ ਰੰਗ ’ਚ ਮੁਹੱਈਆ ਕਰਵਾਇਆ ਗਿਆ ਹੈ। 

Rakesh

This news is Content Editor Rakesh