11 ਅੰਕਾਂ ਵਾਲਾ ਮੋਬਾਇਲ ਨੰਬਰ ਲਿਆਉਣ ’ਤੇ ਵਿਚਾਰ ਕਰ ਰਹੀ ਹੈ TRAI

09/21/2019 5:43:53 PM

ਗੈਜੇਟ ਡੈਸਕ– ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਦੇਸ਼ 'ਚ ਮੋਬਾਇਲ ਫੋਨ ਨੰਬਰ ਨੂੰ 10 ਦੀ ਥਾਂ 11 ਅੰਕ ਦਾ ਕੀਤੇ ਜਾਣ ਦੇ ਬਾਰੇ 'ਚ ਲੋਕਾਂ ਦੇ ਸੁਝਾਅ ਮੰਗੇ ਹਨ। ਵਧਦੀ ਆਬਾਦੀ ਦੇ ਨਾਲ ਦੂਰਸੰਚਾਰ ਕੁਨੈਕਸ਼ਨ ਦੀ ਮੰਗ ਨਾਲ ਨਜਿੱਠਣ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹ ਵਿਕਲਪ ਅਪਣਾਏ ਜਾਣ ਦਾ ਸੁਝਾਅ ਹੈ। ਭਾਰਤੀ ਦੂਰਸੰਚਾਰ ਰੇਗੂਲੇਟਰ ਅਥਾਰਿਟੀ (ਟਰਾਈ) ਨੇ ਇਸ ਬਾਰੇ 'ਚ ਰਿਪੋਰਟ ਜਾਰੀ ਕੀਤੀ ਹੈ ਜਿਸ ਦਾ ਸਿਰਲੇਖ ਹੈ 'ਏਕੀਕ੍ਰਿਤ ਅੰਕ ਯੋਜਨਾ ਦਾ ਵਿਕਾਸ'। ਇਹ ਯੋਜਨਾ ਮੋਬਾਇਲ ਅਤੇ ਸਥਿਰ ਦੋਵਾਂ ਤਰ੍ਹਾਂ ਦੀਆਂ ਲਾਈਨਾਂ ਲਈ ਹੈ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਮੰਨ ਕੇ ਚੱਲੀਏ ਤਾਂ ਭਾਰਤ 'ਚ 2050 ਤੱਕ ਵਾਇਰਲੈੱਸ ਫੋਨ ਤੀਬਰਤਾ 200 ਫੀਸਦੀ ਹੋਵੇ (ਭਾਵ ਹਰ ਵਿਅਕਤੀ ਦੇ ਕੋਲ ਔਸਤਨ ਦੋ ਮੋਬਾਇਲ ਕਨੈਕਸ਼ਨ ਹੋਣ) ਤਾਂ ਇਸ ਦੇਸ਼ 'ਚ ਸਰਗਰਮ ਮੋਬਾਇਲ ਫੋਨ ਦੀ ਗਿਣਤੀ 3.28 ਅਰਬ ਤੱਕ ਪਹੁੰਚ ਜਾਵੇਗੀ। ਇਸ ਸਮੇਂ ਦੇਸ਼ 'ਚ 1.2 ਅਰਬ ਫੋਨ ਕਨੈਕਸ਼ਨ ਹਨ। ਰੈਗੂਲੇਟਰ ਦਾ ਅਨੁਮਾਨ ਹੈ ਕਿ ਅੰਕਾਂ ਦਾ ਜੇਕਰ 70 ਫੀਸਦੀ ਵਰਤੋਂ ਮੰਨ ਕੇ ਚੱਲੀਏ ਤਾਂ ਉਸ ਸਮੇਂ ਤੱਕ ਦੇਸ਼ 'ਚ ਮੋਬਾਇਲ ਫੋਨ ਦੇ ਲਈ 4.68 ਅਰਬ ਨੰਬਰ ਦੀ ਲੋੜ ਹੋਵੇਗੀ।