BSNL ਦੀ ਨਵੀਂ ਐਪ ਆਧਾਰਿਤ ਕਾਲਿੰਗ ਸਰਵਿਸ ਦੀ ਸਮੀਖਿਆ ਕਰ ਰਹੀ ਹੈ ਟਰਾਈ

02/20/2017 2:49:57 PM

ਜਲੰਧਰ- ਭਾਰਤੀ ਟੈਲੀਕਾਮ ਰੈਗੂਲੇਟਰੀ ਅਥਰਿਟੀ (ਟਰਾਈ) ਭਾਰਤ ਸੰਚਾਰ ਨਿਗਮ ਲਿਮੀਟੇਡ (BSNL)ਦੀ ਸੀਮਿਤ ਫਿਕਸਡ ਮੋਬਾਇਲ ਟੈਲੀਫੋਨੀ ਸੇਵਾਵਾਂ ਦੀ ਸਮੀਖਿਆ ਕਰ ਰਹੀ ਹੈ। ਮੋਬਾਇਲ ਆਪਰੇਟਰਾਂ ਦੇ ਇਤਰਾਜ਼ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਵਾਰੇ ''ਚ ਫੈਸਲਾ ਜਲਦੀ ਆਉਣ ਦੀ ਉਮੀਦ ਹੈ।

ਟਰਾਈ ਪ੍ਰਧਾਨ ਆਰ.ਐੱਸ ਸ਼ਰਮਾ ਨੇ ਕਿਹਾ ਕਿ ਸਾਡੀ ਟੀਮ ਬੀ.ਐੱਸ.ਐੱਨ.ਐੱਲ. ਦੇ ਨਾਲ ਕੰਮ ਕਰ ਰਹੀ ਹੈ। ਅਸੀਂ ਐੱਫ.ਐੱਮ.ਟੀ. ਸੇਵਾ ਦੇ ਪੂਰੇ ਢਾਂਚੇ ਨੂੰ ਸਮਝਣ ਲਈ ਕੁਝ ਸਪੱਸ਼ਟੀਕਰਨ ਮੰਗੇ ਹਨ। ਇਸ ਤੋਂ ਬਾਅਦ ਅਸੀਂ ਆਪਣੇ ਰਾਏ ਕਾਇਮ ਕਰਾਂਗੇ। ਸੈਲੂਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ ਨੇ ਰੈਗੂਲੇਟਰੀ ਤੋਂ ਬੀ.ਐੱਸ.ਐੱਨ.ਐੱਲ. ਦੀ ਸੀਮਿਤ ਫਿਕਸਡ ਮੋਬਾਇਲ ਟੈਲੀਫੋਨੀ ਸੇਵਾਵਾਂ ਦੀ ਸ਼ਿਕਾਇਤ ਕੀਤੀ ਹੈ। ਬੀ.ਐੱਸ.ਐੱਨ.ਐੱਲ. ਦੀ ਇਹ ਸੇਵਾ ਐੱਪ ਅਧਾਰਿਤ ਸੇਵਾ ਹੈ। ਇਸ ਤੋਂ ਮੋਬਾਇਲ ਫੋਨ ਲੈਂਡਲਾਈਨ ਦੀ ਤਰਜ਼ ''ਤੇ ਬੇਤਾਰ ਫੋਨ ''ਚ ਤਬਦੀਲ ਕਰ ਦਿੱਤਾ ਹੈ ਅਤੇ ਇਸ ਨਾਲ ਘਕ ਦੇ ਕੰਪਲੈਕਸ ''ਚ ਕਾਲ ਕੀਤੀ ਜਾ ਸਕਦੀ ਹੈ ਜਾਂ ਲਈ ਜਾ ਸਕਦੀ ਹੈ। ਇਸ ਵਾਰੇ ''ਚ ਸੰਪਰਕ ਕੀਤੇ ਜਾਣ ''ਤੇ ਬੀ.ਐੱਸ.ਐੱਨ.ਐੱਲ. ਦੇ ਪ੍ਰਧਾਨ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਟਰਾਈ ਨੇ ਕੁਝ ਸਪੱਸ਼ਟੀਕਰਨ ਮੰਗੇ ਹਨ ਅਤੇ ਅਸੀਂ ਉਸਦਾ ਜਵਾਬ ਦੇ ਰਹੇ ਹਾਂ। ਹਾਲਾਂਕਿ , ਉਨ੍ਹਾਂ ਨੇ ਇਸ ਦਾ ਬਿਊਰਾ ਨਹੀਂ ਦਿੱਤਾ।