FB ਤੇ Whatsapp ''ਤੇ ਕਿਸੇ ਦੀ ਲੋਕੇਸ਼ਨ ਟਰੇਸ ਕਰਨੀ ਹੈ ਤਾਂ ਅਪਣਾਓ ਇਹ ਤਰੀਕਾ

04/16/2017 5:51:11 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਰਾਹੀਂ ਅਸੀਂ ਕਾਫੀ ਲੋਕਾਂ ਨਾਲ ਜੁੜੇ ਰਹਿੰਦੇ ਹਾਂ। ਅਸੀਂ ਆਪਣੇ ਦੋਸਤਾਂ ਨਾਲ ਭਲੇ ਹੀ ਨਾ ਮਿਲੀਏ ਪਰ ਉਨ੍ਹਾਂ ਨਾਲ ਫੇਸਬੁੱਕ ਅਤੇ ਵਟਸਐਪ ''ਤੇ ਗੱਲਾਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਹਨ। 
ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਚੈਟਿੰਗ ਤੋਂ ਇ੍ਰਾਵਾ ਫੇਸਬੁੱਕ ਅਤੇ ਵਟਸਐਪ ਰਾਹੀਂ ਕਈ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ? ਤੁਹਾਨੂੰ ਦੱਸ ਦਈਏ ਕਿ ਤੁਸੀਂ ਫੇਸਬੁੱਕ ਅਤੇ ਵਟਸਐਪ ਰਾਹੀਂ ਆਪਣੇ ਦੋਸਤ ਦੀ ਲੋਕੇਸ਼ਨ ਜਾਣ ਸਕਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ ਜਿਸਰਾਹੀਂ ਤੁਸੀਂ ਸਾਹਮਣੇ ਵਾਲੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਹੇਠਾਂ ਦਿੱਤੇ ਕੁਝ ਆਸਾਨ ਉਪਾਅ ਕਰਨੇ ਹੋਣਗੇ। 
 
ਆਈ.ਪੀ. ਐਡਰੈੱਸ ਨਾਲ ਲੋਕੇਸ਼ਨ ਟ੍ਰੇਸ ਕਰਨਾ-
1. ਸਭ ਤੋਂ ਪਹਿਲਾਂ ਆਪਣੇ ਦੋਸਤ ਨਾਲ ਚੈਟ ਕਰਨਾ ਸ਼ੁਰੂ ਕਰੋ, ਜਿਸ ਦਾ ਆਈ.ਪੀ. ਐਡਰੈੱਸ ਤੁਹਾਨੂੰ ਚਾਹੀਦਾ ਹੈ। ਇਹ ਯਕੀਨੀ ਕਰ ਲਓ ਕਿ ਕੰਪਿਊਟਰ ''ਚ ਚੱਲ ਰਹੀਆਂ ਸਾਰੀਆਂ ਐਪਸ ਬੰਦ ਹੋਣ। ਹੁਣ ਕੀ-ਬੋਰਡ ''ਚ Win+R ਨੂੰ ਪ੍ਰੈੱਸ ਕਰੋ। 
2. ਹੁਣ ਟਾਈਪ ਕਰੋ cmd ਅਤੇ ਐਂਟਰ ਕਰੋ।
3. ਹੁਣ ਐਂਟਰ ਕਰਨ ਤੋਂ ਬਾਅਦ ਕਮਾਂਡ ਪ੍ਰੋਮਪਟ ''ਚ netstat-an ਟਾਈਪ ਕੋ ਅਤੇ ਐਂਟਰ ਕਰੋ। 
4. ਹੁਣ ਉਸ ਆਦਮੀ ਦਾ ਆਈ.ਪੀ. ਐਡਰੈੱਸ ਨੋਟ ਕਰ ਲਓ। 
5. ਹੁਣ ਤੁਹਾਨੂੰ ਇਸ ਲਿੰਕ ਦੇ ਨਾਲ ਆਈ.ਪੀ. ਐਡਰੈੱਸ ਨੂੰ ਟਾਈਪ ਕਰਕੇ ਉਸ ਨੂੰ ਸਕੈਨ ਕਰਨਾ ਹੋਵੇਗਾ, ਜਿਸ ਨਾਲ ਤੁਸੀਂ ਲੋਕੇਸ਼ਨ ਜਾਣ ਸਕਦੇ ਹੋ।