ਟੋਕੀਓ 2020 ਓਲੰਪਿਕਸ 'ਚ ਜਪਾਨ ਆਟੋਨੋਮਸ ਪੌਡ 'ਤੇ ਕਰਵਾਏਗਾ ਐਥਲੀਟਸ ਨੂੰ ਸੈਰ

10/11/2019 10:12:47 AM

ਗੈਜੇਟ ਡੈਸਕ– ਜਪਾਨ ਦੀ ਰਾਜਧਾਨੀ ਟੋਕੀਓ 'ਚ 2020 ਓਲੰਪਿਕ ਖੇਡਾਂ ਹੋਣ ਵਾਲੀਆਂ ਹਨ। ਇਸ ਮੌਕੇ ਜਪਾਨ ਟਰਾਂਸਪੋਰਟ 'ਚ ਤਕਨੀਕੀ ਸਮਰੱਥਾ ਦਾ ਪ੍ਰਦਰਸ਼ਨ ਕਰੇਗਾ। ਐਥਲੀਟਸ ਨੂੰ ਸਫਰ ਕਰਵਾਉਣ ਲਈ ਐਤਕੀਂ ਟੋਯੋਟਾ ਆਟੋਨੋਮਸ ਪੌਡ e-Palette ਦੀ ਵਰਤੋਂ ਕਰੇਗੀ। ਇਹ ਆਟੋਨੋਮਸ ਪੌਡ ਪੂਰੀ ਤਰ੍ਹਾਂ ਬੈਟਰੀ ਨਾਲ ਚੱਲੇਗਾ। ਇਕ ਵਾਰ ਫੁਲ ਚਾਰਜ ਹੋਣ 'ਤੇ ਇਹ 150 ਕਿਲੋਮੀਟਰ ਤਕ ਦੀ ਦੂਰੀ ਤਹਿ ਕਰੇਗਾ। ਰਿਪੋਰਟ ਅਨੁਸਾਰ ਲੈਵਲ 4 'ਤੇ ਇਹ ਪੌਡ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕੰਮ ਕਰੇਗਾ। ਟੋਯੋਟਾ ਓਲੰਪਿਕ ਖੇਡਾਂ ਦੌਰਾਨ 20 ਆਟੋਨੋਮਸ ਪੌਡਸ ਦੀ ਵਰਤੋਂ ਕਰੇਗੀ।

PunjabKesari

ਲਿਆਂਦਾ ਜਾਵੇਗਾ ਆਟੋਨੋਮਸ ਵ੍ਹੀਕਲ ਦਾ ਸਪੈਸ਼ਲ ਵਰਜ਼ਨ
ਇਸ ਆਟੋਨੋਮਸ ਵ੍ਹੀਕਲ ਦਾ ਸਪੈਸ਼ਲ ਵਰਜ਼ਨ ਵੀ ਇਸ ਦੌਰਾਨ ਲਿਆਂਦਾ ਜਾਵੇਗਾ, ਜਿਸ ਵਿਚ ਵ੍ਹੀਲਚੇਅਰਸ ਦੀ ਵਰਤੋਂ ਕਰਨ ਵਾਲੇ 4 ਯਾਤਰੀ ਅਤੇ ਖੜ੍ਹੇ ਰਹਿ ਕੇ 7 ਯਾਤਰੀ ਸਫਰ ਕਰ ਸਕਣਗੇ।
-ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਵੱਡੇ ਸਲਾਈਡਿੰਗ  ਦਰਵਾਜ਼ੇ ਲੱਗੇ ਹਨ। ਇਹ ਵਾਹਨ ਆਟੋਮੇਟਿਡ ਡਰਾਈਵਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ ਇਸ ਦੇ ਲਈ ਕੈਮਰੇ, LiDAR, 3D ਮੈਪਿੰਗ ਤੇ ਇਕ ਕੰਟਰੋਲ ਸਾਫਟਵੇਅਰ ਦੀ ਵਰਤੋਂ ਕੀਤੀ ਜਾਵੇਗੀ।


Related News