Toyota Urban Cruiser ਦੀ ਬੁਕਿੰਗ ਸ਼ੁਰੂ, 22 ਅਗਸਤ ਨੂੰ ਲਾਂਚ ਹੋਵੇਗੀ ਇਹ ਸ਼ਾਨਦਾਰ SUV

08/20/2020 3:00:15 AM

ਆਟੋ ਡੈਸਕ– Toyota Urban Cruiser ਦੀ ਬੁਕਿੰਗ ਅੱਜ ਤੋਂ ਭਾਰਤ ’ਚ ਸ਼ੁਰੂ ਹੋ ਗਈ ਹੈ। ਇਸ ਐੱਸ.ਯੂ.ਵੀ. ਨੂੰ ਕੰਪਨੀ 22 ਅਗਸਤ 2020 ਨੂੰ ਲਾਂਚ ਕਰਨ ਵਾਲੀ ਹੈ। ਇਹ ਨਵੀਂ ਐੱਸ.ਯੂ.ਵੀ. ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜ਼ਾ ’ਤੇ ਹੀ ਅਧਾਰਿਤ ਹੋਵੇਗੀ। ਡੀਲਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਨੂੰ ਅਗਲੇ ਮਹੀਨੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 

PunjabKesari

ਕੰਪਨੀ ਦੀ ਸਭ ਤੋਂ ਸਸਤੀ ਹੋਵੇਗੀ ਇਹ SUV
Toyota Urban Cruiser ਕੰਪਨੀ ਵਲੋਂ ਪੇਸ਼ ਕੀਤੀ ਜਾਣ ਵਾਲੀ ਸਭ ਤੋਂ ਸਸਤੀ ਐੱਸ.ਯੂ.ਵੀ. ਹੋਵੇਗੀ। ਇਸ ਕਾਰ ਨੂੰ ਸੁਜ਼ੂਕੀ ਅਤੇ ਟੋਇਟਾ ਦੇ ਵਿਚਕਾਰ ਕੀਤੇ ਗਏ ਕਰਾਰ ਤਹਿਤ ਹੀ ਤਿਆਰ ਕੀਤਾ ਗਿਆ ਹੈ ਜਿਸ ਵਿਚ ਇਹ ਦੋਵੇਂ ਕੰਪਨੀਆਂ ਇਕ-ਦੂਜੇ ਦੇ ਵਾਹਨਾਂ ਦੇ ਪਲੇਟਫਾਰਮ ਅਤੇ ਤਕਨੀਕ ਨੂੰ ਇਕ-ਦੂਜੇ ਨਾਲ ਸਾਂਝਾ ਕਰਨਗੀਆਂ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਮਾਰੂਤੀ ਬਲੈਨੋ ’ਤੇ ਅਧਾਰਿਤ ਟੋਇਟਾ ਗਲੈਨਜ਼ਾ ਨੂੰ ਲਾਂਚ ਕੀਤਾ ਸੀ। ਹੁਣ ਮਾਰੂਤੀ ਬ੍ਰੇਜ਼ਾ ਦੇ ਪਲੇਟਫਾਰਮ ’ਤੇ ਤਿਆਰ ਕੀਤੀ ਗਈ ਇਸ ਨਵੀਂ Urban Cruiser ਨੂੰ ਲਿਆਇਆ ਜਾਵੇਗਾ।

PunjabKesari

ਇੰਨੀ ਹੋ ਸਕਦੀ ਹੈ ਕੀਮਤ
ਜਾਣਕਾਰਾਂ ਦੀ ਮੰਨੀਏ ਤਾਂ ਕੰਪਨੀ ਇਸ ਐੱਸ.ਯੂ.ਵੀ. ਨੂੰ 8.35 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕਰ ਸਕਦੀ ਹੈ। ਕੰਪਨੀ ਇਸ ਨੂੰ 1.5 ਲੀਟਰ ਦੇ ਪੈਟਰੋਲ ਇੰਜਣ ਨਾਲ ਲਿਆਏਗੀ ਜੋ ਕਿ 104 ਬੀ.ਐੱਚ.ਪੀ. ਦੀ ਪਾਵਰ ਅਤੇ 138 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਸ ਨੂੰ 5 ਸਪੀਡ ਮੈਨੁਅਲ ਅਤੇ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਆਪਸ਼ਨ ਨਾਲ ਲਿਆਇਆ ਜਾਵੇਗਾ। 


Rakesh

Content Editor

Related News