ਨਵੀਂ ਟੋਇਟਾ ਇਨੋਵਾ ਲਾਂਚ, ਪਹਿਲਾਂ ਨਾਲੋਂ 1.30 ਲੱਖ ਰੁਪਏ ਹੋਈ ਮਹਿੰਗੀ

01/06/2020 4:14:13 PM

ਆਟੋ ਡੈਸਕ– ਟੋਇਟਾ ਨੇ ਆਪਣੀ ਪ੍ਰਸਿੱਧ ਐੱਮ.ਪੀ.ਵੀ. ‘ਟੋਇਟਾ ਕ੍ਰਿਸਟਾ’ਦਾ ਬੀ.ਐੱਸ.-6 ਮਾਡਲ ਲਾਂਚ ਕਰ ਦਿੱਤਾ ਹੈ। ਬੀ.ਐੱਸ.-6 ਟੋਇਟਾ ਇਨੋਵਾ ਕ੍ਰਿਸਟਾ ਦੇ ਪੈਟਰੋਲ ਮਾਡਲ ਦੀ ਸ਼ੁਰੂਆਤੀ ਕੀਮਤ 15.36 ਲੱਖ ਰੁਪਏ ਅਤੇ ਡੀਜ਼ਲ ਦੀ ਮਾਡਲ ਦੀ 16.14 ਲੱਖ ਰੁਪਏ ਹੈ। ਇਹ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ ਹੈ। ਬੀ.ਐੱਸ.-6 ਇੰਜਣ ਵਾਲੀ ਇਨੋਵਾ ਕ੍ਰਿਸਟਾ ਦੀ ਬੁਕਿੰਗ ਸ਼ੁਰੂ ਹੋ ਗਈ ਹੈ, ਜਦਕਿ ਡਲਿਵਰੀ ਦੇਸ਼ ਭਰ ’ਚ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। 

ਬੀ.ਐੱਸ.-4 ਮਾਡਲ ਦੇ ਮੁਕਾਬਲੇ ਬੀ.ਐੱਸ.-6 ਇੰਜਣ ਵਾਲੇ ਇਨੋਵਾ ਕ੍ਰਿਸਟਾ ਦੀ ਕੀਮਤ 1.30 ਲੱਖ ਰੁਪਏ ਤਕ ਵੱਧ ਗਈ ਹੈ। ਬੀ.ਐੱਸ.-6 ਪੈਟਰੋਲ ਇੰਜਣ ਵਾਲੀ ਇਨੋਵਾ ਕ੍ਰਿਸਟਾ ਦਾ ਕੀਮਤ ਵੇਰੀਐਂਟ ਦੇ ਆਧਾਰ ’ਤੇ 31 ਹਜ਼ਾਰ ਤੋਂ 63 ਹਜ਼ਾਰ ਰੁਪਏ ਤਕ ਜ਼ਿਆਦਾ ਹੈ। ਡੀਜ਼ਲ ਇੰਜਣ ਮਾਡਲ ਦੀ ਕੀਮਤ ’ਚ 59 ਹਜ਼ਾਰ ਰੁਪਏ ਤੋਂ 1.30 ਲੱਖ ਰੁਪਏ ਤਕ ਦਾ ਵਾਧਾ ਹੋਇਆ ਹੈ। ਉਥੇ ਹੀ ਇਨੋਵਾ ਕ੍ਰਿਸਟਾ ਟੂਰਿੰਗ ਸੁਪੋਰਟ ਮਾਡਲ ਦੀ ਕੀਮਤ 41 ਹਜ਼ਾਰ ਤੋਂ 1 ਲੱਖ ਰੁਪਏ ਤਕ ਵਧੀ ਹੈ। 

BS-6 ਇਨੋਵਾ ’ਚ ਸਿਰਫ ਇਕ ਡੀਜ਼ਲ ਇੰਜਣ
ਟੋਇਟਾ ਨੇ ਬੀ.ਐੱਸ.-6 ਇਨੋਵਾ ਕ੍ਰਿਸਟਾ ਨੂੰ ਸਿਰਫ ਇਕ ਡੀਜ਼ਲ ਇੰਜਣ ਦੇ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਨੋਵਾ ਦੇ 2.4 ਲੀਟਰ ਡੀਜ਼ਲ ਇੰਜਣ ਨੂੰ ਬੀ.ਐੱਸ.-6 ’ਚ ਅਪਗ੍ਰੇਡ ਕੀਤਾ ਹੈ। ਉਥੇ ਹੀ ਬੀ.ਐੱਸ.-4 ਮਾਡਲ ’ਚ ਮਿਲਣ ਵਾਲੇ 174hp ਪਾਵਰ ਵਾਲੇ 2.8-ਲੀਟਰ ਡੀਜ਼ਲ ਇੰਜਣ ਨੂੰ ਹੁਣ ਇਨੋਵਾ ’ਚ ਬੰਦ ਕਰ ਦਿੱਤਾ ਗਿਆ ਹੈ। ਇਹ ਇੰਜਣ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਇਆ ਸੀ। 

ਦੋਵਾਂ ਇੰਜਣਾਂ ਦੇ ਨਾਲ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ
ਬੀ.ਐੱਸ.-4 ਮਾਡਲ ’ਚ 2.4-ਲੀਟਰ ਵਾਲਾ ਡੀਜ਼ਲ ਇੰਜਣ ਸਿਰਫ 5-ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਆਉਂਦਾ ਸੀ, ਜਦਕਿ ਬੀ.ਐੱਸ.-6 ਇਨੋਵਾ ’ਚ ਹੁਣ ਇਸ ਇੰਜਣ ਦੇ ਨਾਲ 6-ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ ਦਿੱਤਾ ਗਿਆ ਹੈ। ਬੀ.ਐੱਸ.-6 ਪੈਟਰੋਲ ਇੰਜਣ ਵੀ 5-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ ’ਚ ਉਪਲੱਬਧ ਹੈ। ਪੈਟਰੋਲ ਅਤੇ ਡੀਜ਼ਲ ਇੰਜਣ ਨੂੰ ਬੀ.ਐੱਸ.-6 ’ਚ ਅਪਗ੍ਰਿਡ ਕਰਨ ਤੋਂ ਇਲਾਵਾ ਇਨੋਵਾ ਕ੍ਰਿਸਟਾ ’ਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ। 


Related News