ਟੋਇਟਾ ਨੇ ਪੇਸ਼ ਕੀਤੀ Fortuner TRD Sportivo 2, ਜਾਣੋ ਇਸ 'ਚ ਕੀ ਹੈ ਖਾਸ

11/11/2018 2:06:19 PM

ਆਟੋ ਡੈਸਕ- ਵਾਹਨ ਨਿਰਮਾਤਾ ਕੰਪਨੀ Toyota ਨੇ Fortuner TRD Sportivo ਦੇ ਅਪਡੇਟਿਡ ਵਰਜਨ ਨੂੰ ਪੇਸ਼ ਕਰ ਦਿੱਤਾ ਹੈ। ਨਵੀਂ ਐਂਸ. ਯੂ. ਵੀ 'ਚ ਗਰਿਲ ਦੇ ਚਾਰੇ ਪਾਸੇ ਮੈਟਲ ਫਿਨੀਸ਼ ਦਿੱਤੀ ਗਈ ਹੈ। ਕਾਰ 'ਚ ਰੈੱਡ ਹਾਈਲਾਈਟਸ ਤੇ ਵੱਡੇ ਸੈਂਟਰਲ ਏਅਰ-ਡੈਮ ਦੇ ਨਾਲ ਨਵਾਂ ਬੰਪਰ ਤੇ ਸਲੀਕੇ ਫਾਗ ਲੈਂਪ ਯੂਨਿਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਰੰਟ 'ਚ ਕੁਝ ਹੋਰ ਬਦਲਾਅ ਦੇਖਣ ਨੂੰ ਮਿਲਣਗੇ। ਕੰਪਨੀ ਥਾਈਲੈਂਡ 'ਚ ਟੀ. ਆਰ. ਡੀ ਸਪੋਰਟਿਵੋ 2 ਨੂੰ ਇਸ ਸਾਲ ਦੇ ਅਖਿਰ 'ਚ ਲਾਂਚ ਕਰਨ ਵਾਲੀ ਹੈ। ਉਥੇ ਹੀ ਮੰਨਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਇਸ ਨੂੰ ਭਾਰਤੀ ਬਾਜ਼ਾਰ 'ਚ ਵੀ ਲਾਂਚ ਕੀਤਾ ਜਾਵੇਗਾ।  ਇੰਜਣ ਪਾਵਰ 
ਕੰਪਨੀ ਨੇ ਮਕੈਨਿਕਲੀ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਵਰਤਮਾਨ ਮਾਡਲ ਵਾਲਾ ਟੋਇਟਾ ਦਾ 2.8-ਲਿਟਰ ਡੀਜ਼ਲ ਇੰਜਣ ਹੋਵੇਗਾ। ਨਵੀਂ ਕਾਰ 'ਚ 2 ਵੀਲ ਡਰਾਈਵ ਤੇ 4 ਵ੍ਹੀਲ ਡਰਾਈਵ ਸਿਸਟਮ ਦੇ ਦੋ ਆਪਸ਼ਨ ਮਿਲਣਗੇ। ਇਸ ਦੀ ਸਸਪੈਂਸ਼ਨ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ।  ਡਿਜ਼ਾਈਨ
ਟੀ. ਆਰ. ਡੀ ਸਪੋਰਟਿਵੋ 2 'ਚ ਕੰਟਰਾਸਟ ਫਿਨੀਸ਼ਡ ਵਿੰਗ ਮਿਰਰਸ ਦੇ ਨਾਲ ਬਲੈਕ ਰੂਫ ਤੇ ਪਿਲਰਸ ਹਨ। ਇਸ ਤੋਂ ਇਲਾਵਾ ਇਸ 'ਚ ਨਵੇਂ ਡਿਊਲ-ਟੋਨ 20-ਇੰਚ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਨਵੀਂ ਫਾਰਚੂਨਰ ਦਾ ਇੰਟੀਰਿਅਰ ਰੈੱਡ ਫਿਨਿਸ਼ ਦੇ ਨਾਲ ਬਲੈਕ ਕਲਰ 'ਚ ਹੋਵੇਗਾ। ਕਾਰ ਦੇ ਪਿੱਛੇ ਦੀ ਵੱਲ ਟੇਲ ਲੈਂਪਸ ਦੇ ਕੋਲ ਬਰਸ਼ਡ ਮੈਟਲ ਫਿਨੀਸ਼ ਤੇ ਨਵੇਂ ਬੰਪਰ ਦੇ ਨਾਲ ਕੁਝ ਹੋਰ ਬਦਲਾਅ ਹੋਏ ਹਨ, ਜੋ ਇਸ ਨੂੰ ਤੇ ਸ਼ਾਨਦਾਰ ਲੁੱਕ ਦਿੰਦੇ ਹਨ।