ਕਈ ਬਦਲਾਵਾਂ ਨਾਲ ਆਏਗੀ ਨਵੀਂ ਟੋਇਟਾ ਫਾਰਚੂਨਰ, ਇਸ ਦਿਨ ਹੋਵੇਗੀ ਲਾਂਚ

12/24/2020 5:15:45 PM

ਆਟੋ ਡੈਸਕ– ਟੋਇਟਾ ਆਪਣੀ ਨਵੀਂ ਫਾਰਚੂਨਰ ਦੇ ਫੇਸਲਿਫਟ ਮਾਡਲ ਨੂੰ ਜਲਦੀ ਹੀ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ 6 ਜਨਵਰੀ 2020 ਨੂੰ ਲਾਂਚ ਕੀਤਾ ਜਾਵੇਗਾ। ਨਵੀਂ ਫਾਰਚੂਨਰ ਦੇ ਇੰਜਣ ’ਚ ਕੋਈ ਬਦਲਾਅ ਨਹੀਂ ਹੋਵੇਗਾ ਪਰ ਇਸ ਦੇ ਐਕਸਟੀਰੀਅਰ ’ਚ ਕਈ ਬਦਲਾਅ ਵੇਖਣ ਨੂੰ ਮਿਲਣਗੇ। ਜਲਦੀ ਹੀ ਇਸ ਦੀ ਬੁਕਿੰਗ ਅਤੇ ਡਿਲੀਵਰੀ ਦੀ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ। 

ਮੌਜੂਦਾ ਫਾਰਚੂਨਰ ਮਾਡਲ ਨੂੰ ਸਾਲ 2016 ’ਚ ਲਾਇਆ ਗਿਆ ਸੀ ਕੰਪਨੀ ਚਾਰ ਸਾਲਾਂ ਬਾਅਦ ਹੁਣ ਇਸ ਦੇ ਫੇਸਲਿਫਟ ਮਾਡਲ ਨੂੰ ਲਾਂਚ ਕਰਨ ਵਾਲੀ ਹੈ। ਬਦਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਟੋਇਟਾ ਫਾਰਚੂਨਰ ਦੇ ਬਾਹਰੀ ਹਿੱਸੇ ’ਚ ਫਰੰਟ ਗਰਿੱਲ ਅਤੇ ਰੀਅਰ ਬੰਪਰ ਨੂੰ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ। ਵੱਡੇ ਏਅਰ ਇਨਟੇਕ ਨਾਲ ਨਵੀਂ ਫਾਰਚੂਨਰ ’ਚ ਬਾਈ-ਐੱਲ.ਈ.ਡੀ. ਹੈੱਡਲੈਂਪ, ਇੰਟੀਗ੍ਰੇਟਿਡ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਦਿੱਤੇ ਜਾਣਗੇ। ਇਸ ਵਿਚ 17 ਇੰਚ ਦੇ ਅਲੌਏ-ਵ੍ਹੀਲਜ਼ ਵੀ ਮਿਲਣਗੇ। ਇਸ ਦੇ ਸਾਹਮਣੇ ਵਾਲੇ ਹਿੱਸੇ ਨੂੰ ਪਹਿਲਾਂ ਨਾਲੋਂ ਹੋਰ ਵੀ ਸ਼ਾਨਦਾਰ ਬਣਾਇਆ ਜਾਵੇਗਾ। 

ਇੰਟੀਰੀਅਰ ਦੀ ਗੱਲ ਕਰੀਏ ਤਾਂ ਇਥੇ ਵੀ ਥੋੜ੍ਹੇ ਬਦਲਾਅ ਕੀਤੇ ਗਏ ਹਨ। ਟੋਇਟਾ ਫਾਰਚੂਨਰ ਫੇਸਲਿਫਟ ’ਚ ਅਪਡੇਟਿਡ ਇੰਫੋਟੇਨਮੈਂਟ ਸਿਸਟਮ ਮਿਲੇਗਾ, ਉਥੇ ਹੀ ਇਸ ਦੇ ਇੰਸਟਰੂਮੈਂਟ ਕਲੱਸਚਰ ’ਚ ਵੀ ਬਦਲਾਅ ਵੇਖਣ ਨੂੰ ਮਿਲਣਗੇ। ਨਵੀਂ ਫਾਰਚੂਨਰ ’ਚ ਲੈਦਰ ਅਪਹੋਲਸਟਰੀ ਵਾਲੀਆਂ ਸੀਟਾਂ ਨੂੰ ਨਵੇਂ ਸ਼ੇਡ ਨਾਲ ਲਗਾਇਆ ਜਾਵੇਗਾ। ਇਸ ਵਿਚ ਏਅਰ ਪਿਊਰੀਫਾਇਰ, 360 ਡਿਗਰੀ ਕੈਮਰਾ, ਵਾਇਰਲੈੱਸ ਚਾਰਜਿੰਗ ਅਤੇ ਕਈ ਹੋਰ ਆਧੁਨਿਕ ਫੀਚਰਜ਼ ਦਿੱਤੇ ਜਾਣਗੇ। ਕੰਪਨੀ ਇਸ ਕਾਰ ’ਚ ਵੌਇਸ ਕਮਾਂਡ ਦਾ ਫੀਚਰ ਵੀ ਦੇ ਸਕਦੀ ਹੈ। 

ਸੁਰੱਖਿਆ ਦਾ ਰੱਖਿਆ ਗਿਆ ਖ਼ਾਸ ਧਿਆਨ
ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਅੰਤਰਰਾਸ਼ਟਰੀ ਮਾਡਲ ਨਾਲ ਮਿਲਦੇ-ਜੁਲਦੇ ਫੀਚਰਜ਼ ਜਿਵੇਂ- ਫਰੰਟ ਪਾਰਕਿੰਗ ਸੈਂਸਰ, ਲੈਨ ਕੀਪ ਅਸਿਸਟ, ਅਡਾਪਟਿਵ ਕਰੂਜ਼ ਕੰਟਰੋਲ ਅਤੇ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ ਵਰਗੇ ਫੀਚਰਜ਼ ਮਿਲ ਸਕਦੇ ਹਨ। 

ਇੰਜਣ
ਇਸ ਨੂੰ ਪਹਿਲਾਂ ਵਾਲੇ ਹੀ 2.8-ਲੀਟਰ ਦੇ 4-ਸਲੰਡਰ ਡੀਜ਼ਲ ਇੰਜਣ ਅਤੇ ਦੂਜੇ 2.7-ਲੀਟਰ ਦੇ ਪੈਟਰੋਲ ਇੰਜਣ ਨਾਲ ਲਿਆਇਆ ਜਾ ਸਕਦਾ ਹੈ। ਇਸ ਦਾ ਡੀਜ਼ਲ ਇੰਜਣ 201 ਬੀ.ਐੱਚ.ਪੀ. ਦੀ ਪਾਵਰ ਅਤੇ 500 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਪੈਟਰੋਲ ਇੰਜਣ 164 ਬੀ.ਐੱਚ.ਪੀ. ਦੀ ਪਾਵਰ ਅਤੇ 245 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਟੋਇਟਾ ਫਾਰਚੂਨਰ ਫੇਸਲਿਫਟ ਦੀ ਬੁਕਿੰਗ ਡੀਲਰਸ਼ਿਪ ਪੱਧਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਹ ਐੱਸ.ਯੂ.ਵੀ. ਭਾਰਤੀ ਬਾਜ਼ਾਰ ’ਚ ਫੋਰਡ ਅੰਡੈਵਰ, ਮਹਿੰਦਰਾ ਅਲਟੁਰਸ ਜੀ4 ਅਤੇ ਨਵੇਂ ਮਾਡਲ ਐੱਮ.ਜੀ. ਗਲੋਸਟਰ ਨੂੰ ਟੱਕਰ ਦੇਣ ਵਾਲੀ ਹੈ। 

Rakesh

This news is Content Editor Rakesh