ਇਹ ਹਨ 2020 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ TOP-10 ਫੋਨਜ਼

09/09/2020 7:05:12 PM

ਗੈਜੇਟ ਡੈਸਕ-ਸਮਾਰਟਫੋਨ ਮਾਰਕਿਟ 'ਚ ਸਾਲ 2020 ਦੀ ਸ਼ੁਰੂਆਤ 'ਚ ਵਧੀਆ ਸੇਲ ਤੋਂ ਬਾਅਦ ਅਚਾਨਕ ਸਮਾਰਟਫੋਨ ਇੰਡਸਟਰੀ ਨੂੰ ਲਾਕਡਾਊਨ ਦਾ ਸਾਹਮਣਾ ਨੂੰ ਕਰਨਾ ਪਿਆ। ਹਾਲਾਂਕਿ, ਇਸ ਦੌਰਾਨ ਵੀ ਟੌਪ ਕੰਪਨੀਆਂ ਨਵੇਂ ਫੋਨ ਲਾਂਚ ਕਰਦੀਆਂ ਰਹੀਆਂ ਅਤੇ ਆਨਲਾਈਨ-ਓਨਲੀ ਲਾਂਚ ਈਵੈਂਟ ਤੋਂ ਬਾਅਦ ਖੂਬ ਸੇਲ ਵੀ ਹੋਈ। ਲਾਕਡਾਊਨ 'ਚ ਢਿੱਲ ਤੋਂ ਬਾਅਦ ਵੀ ਫੋਨਸ ਦੀ ਸੇਲ ਜਾਰੀ ਹੈ ਅਤੇ ਐਨਾਲਿਟਿਕਸ ਕੰਪਨੀ Omdia ਵੱਲੋਂ ਟਾਪ-10 ਸਭ ਤੋਂ ਜ਼ਿਆਦਾ ਵਿਕਣ ਵਾਲੇ ਫੋਨਜ਼ ਦੇ ਨਾਂ ਸ਼ੇਅਰ ਕੀਤੇ ਗਏ ਹਨ। ਸਾਲ 2020 ਦੀ ਪਹਿਲੀ ਛਮਾਹੀ 'ਚ ਇਹ 10 ਫੋਨ ਸਭ ਤੋਂ ਜ਼ਿਆਦਾ ਵਿਕੇ ਹਨ।

Apple iPhone 11


ਐਪਲ ਨੇ ਸਾਲ 2020 ਦੇ ਪਹਿਲੇ ਛੇ ਮਹੀਨਿਆਂ 'ਚ ਆਪਣੇ 2019 ਲਾਈਨਅਪ ਦੇ ਸਟੈਂਡਰਡ ਡਿਵਾਈਸ ਦੇ 3.77 ਕਰੋਡ਼ ਯੂਨਿਟਸ ਦੀ ਸੇਲ ਕੀਤੀ ਹੈ। ਆਈਫੋਨ 11 ਦੀ ਸ਼ੁਰੂਆਤੀ ਕੀਮਤ ਅਜੇ 64,900 ਰੁਪਏ ਹੈ।

Samsung Galaxy A51


ਸਭ ਤੋਂ ਮਸ਼ਹੂਰ ਐਂਡ੍ਰਾਇਡ ਡਿਵਾਈਸ ਦੇ ਤੌਰ 'ਤੇ 2020 ਦੇ ਪਹਿਲੇ ਛੇ ਮਹੀਨਿਆਂ 'ਚ ਗਲੈਕਸੀ ਏ51 ਸਾਹਮਣੇ ਆਇਆ ਹੈ। ਇਸ ਫੋਨ ਦੇ 1.14 ਕਰੋਡ਼ ਯੂਨਿਟਸ ਦੀ ਸੇਲ ਇਸ ਦੌਰਾਨ ਹੋਈ ਅਤੇ ਸੈਮਸੰਗ ਫੋਨ ਨੂੰ 23,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।

Xiaomi Redmi Note 8


ਰਿਪੋਰਟ ਦੀ ਮੰਨੀਏ ਤਾਂ ਸ਼ਾਓਮੀ ਦੇ ਰੈੱਡਮੀ ਨੋਟ 8 ਨੂੰ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ 1.1 ਕਰੋਡ਼ ਵਾਰ ਖਰੀਦਿਆ ਗਿਆ ਹੈ। ਇਹ ਬਜਟ ਸਮਰਾਟਫੋਨ ਅਜੇ 12,799 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲੱਬਧ ਹੈ।

Xiaomi Redmi Note 8 Pro


ਸ਼ਾਓਮੀ ਦੀ ਨੋਟ ਸੀਰੀਜ਼ ਦੇ ਡਿਵਾਈਸ ਕਾਫੀ ਮਸ਼ਹੂਰ ਹਨ ਅਤੇ ਪਾਵਰਫੁਲ ਫੀਚਰਜ਼ ਵਾਲੇ ਰੈੱਡਮੀ ਨੋਟ 8 ਪ੍ਰੋ ਨੂੰ 2020 ਦੀ ਪਹਿਲੀ ਛਿਮਾਹੀ 'ਚ 1.02 ਕਰੋਡ਼ ਬਾਇਰਸ ਨੇ ਖਰੀਦਿਆ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 17,000 ਰੁਪਏ ਹੈ।

Apple iPhone SE


ਐਪਲ ਦੇ ਸਸਤੇ ਆਈਫੋਨ ਮਾਡਲ ਆਈਫੋਨ ਐੱਸ.ਈ. ਦੇ ਕਰੀਬ 87 ਲੱਖ ਯੂਨਿਟਸ ਦੀ ਸੇਲ 2020 ਦੇ ਪਹਿਲੇ ਛੇ ਮਹੀਨਿਆਂ 'ਚ ਹੋਈ ਹੈ। ਇਹ ਫੋਨ ਭਾਰਤ 'ਚ 37,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Apple iPhone XR


Omdia ਦੀ ਰਿਪੋਰਟ ਮੁਤਾਬਕ ਐਪਲ ਦਾ ਮਸ਼ਹੂਰ iPhone XR ਛੇਵੇਂ ਸਥਾਨ 'ਤੇ ਹੈ। ਕੰਪਨੀ ਨੇ ਇਸ ਫੋਨ ਦੇ ਕਰੀਬ 80 ਲੱਖ ਯੂਨਿਟਸ ਦੀ ਸੇਲ ਦੁਨੀਆਭਰ 'ਚ ਕੀਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 47,500 ਰੁਪਏ ਹੈ।

iPhone 11 Pro Max


ਐਪਲ ਦਾ ਸਭ ਤੋਂ ਪਾਵਰਫੁੱਲ ਆਈਫੋਨ ਅਜੇ ਵੀ ਟੌਪ-10 ਲਿਸਟ 'ਚ ਸ਼ਾਮਲ ਹੈ ਅਤੇ ਇਸ ਦੇ 77 ਲੱਖ ਯੂਨਿਟਸ ਦੀ ਸੇਲ ਸਾਲ 2020 ਦੇ ਪਹਿਲੇ ਛੇ ਮਹੀਨਿਆਂ 'ਚ ਹੋਈ ਹੈ। ਇਸ ਆਈਫੋਨ ਦੀ ਸ਼ੁਰੂਆਤੀ ਕੀਮਤ ਭਾਰਤ 'ਚ 1,11,600 ਰੁਪਏ ਹੈ।

Xiaomi Redmi 8A


ਲਿਸਟ 'ਚ ਸ਼ਾਮਲ ਸਭ ਤੋਂ ਘੱਟ ਕੀਮਤ ਦਾ ਸਮਾਰਟਫੋਨ Xiaomi Redmi 8A ਹੈ। ਇਸ ਫੋਨ ਦੀ ਕਰੀਬ 73 ਲੱਖ ਯੂਨਿਟਸ ਦੀ ਗਲੋਬਲੀ ਸੇਲ ਹੋਈ ਅਤੇ ਭਾਰਤ 'ਚ ਇਸ ਦੀ ਕੀਮਤ 7,499 ਰੁਪਏ ਹੈ।

Xiaomi Redmi 8


10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸੈਗਮੈਂਟ 'ਚ ਰੈੱਡਮੀ 8 ਵੀ ਖੂਬ ਵਿਕਿਆ। ਇਸ ਫੋਨ ਦੇ 68 ਲੱਖ ਯੂਨਿਟਸ ਦੀ ਸੇਲ ਹੋਈ ਅਤੇ ਭਾਰਤ 'ਚ ਇਸ ਨੂੰ 9,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Apple iPhone 11 Pro


ਲਿਸਟ 'ਚ ਸ਼ਾਮਲ ਐਪਲ ਦਾ ਪੰਜਵਾਂ ਡਿਵਾਈਸ ਐਪਲ ਆਈਫੋਨ 11 ਪ੍ਰੋ ਹੈ ਅਤੇ ਇਸ ਦੇ ਕਰੀਬ 67 ਲੱਖ ਯੂਨਿਟਸ ਦੀ ਸੇਲ 2020 ਦੀ ਪਹਿਲੀ ਛਮਾਹੀ 'ਚ ਹੋਈ ਹੈ। ਭਾਰਤ 'ਚ ਇਸ ਡਿਵਾਈਸ ਦੀ ਕੀਮਤ 106,600 ਰੁਪਏ ਸ਼ੁਰੂ ਹੁੰਦੀ ਹੈ।

Karan Kumar

This news is Content Editor Karan Kumar