ਅੱਜ ਤੋਂ ਐਮਾਜ਼ਾਨ ਇੰਡੀਆ ''ਤੇ ਮਿਲੇਗਾ Nubia Z17 Mini ਸਮਾਰਟਫੋਨ

Monday, Jun 12, 2017 - 10:57 AM (IST)

ਜਲੰਧਰ- ਜ਼ੈੱਟ. ਟੀ. ਈ. ਦੇ ਨੂਬੀਆ ਬ੍ਰਾਂਡ ਦਾ ਨਵਾਂ ਸਮਾਰਟਫੋਨ ਜ਼ੈੱਡ17 ਮਿੰਨੀ ਨੂੰ ਪਿਛਲੇ ਹਫਤੇ ਭਾਰਤ 'ਚ ਲਾਂਚ ਕੀਤਾ ਗਿਆ। ਨੂਬੀਆ ਜ਼ੈੱਡ17 ਮਿੰਨੀ ਸਮਾਰਟਫੋਨ ਨੂੰ ਇਸ ਸਾਲ ਅਪ੍ਰੈਲ 'ਚ ਹੀ ਚੀਨ 'ਚ ਲਾਂਚ ਕੀਤਾ ਗਿÎਆ ਸੀ। ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਸੋਮਵਾਰ ਤੋਂ ਇਹ ਸਮਾਰਟਫੋਨ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ ਉਪਲੱਬਧ ਹੋਵੇਗਾ, ਜਦਕਿ ਚੀਨ 'ਚ ਨੂਬੀਆ ਜ਼ੈੱਡ17 ਮਿੰਨੀ ਦੇ ਦੋ ਵੇਰੀਅੰਟ ਲਾਂਚ ਹੋਏ ਸਨ ਪਰ ਭਾਰਤ 'ਚ ਸਿਰਫ 4 ਜੀ. ਬੀ. ਰੈਮ ਅਤੇ ਸਨੈਪਡ੍ਰੈਗਨ 652 ਪ੍ਰੋਸੈਸਰ ਵਾਲੇ ਵੇਰੀਅੰਟ ਨੂੰ ਪੇਸ਼ ਕੀਤਾ ਗਿਆ ਹੈ। ਚੀਨ 'ਚ ਨੂਬੀਆ ਬ੍ਰਾਂਡ ਦੇ ਇਸ ਫੋਨ ਦੀ 6 ਜੀ. ਬੀ. ਰੈਮ ਅਤੇ ਸਨੈਪਡ੍ਰੈਗਨ 653 ਪ੍ਰੋਸੈਸਰ ਵਾਲੇ ਵੇਰੀਅੰਟ ਨੂੰ ਪੇਸ਼ ਕੀਤਾ ਗਿਆ ਸੀ।
Nubia Z17 Mini ਦੇ ਸਪੈਸੀਫਿਕੇਸ਼ਨ -
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੂਬੀਆ ਜ਼ੈੱਡ17 ਮਿੰਨੀ 'ਚ 5.2 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਫੁੱਲ ਐੱਚ. ਡੀ. ਸਕਰੀਨ ਹੈ, ਜੋ 2.5ਡੀ ਕਵਰਡ ਗਲਾਸ ਡਿਸਪਲੇ ਨਾਲ ਆਉਂਦਾ ਹੈ। ਇਸ ਫੋਨ 'ਚ ਗ੍ਰਾਫਿਕਸ ਲਈ ਐਡ੍ਰੋਨੋ 510 ਜੀ. ਪੀ. ਯੂ. ਹੈ। 4 ਜੀ. ਬੀ. ਰੈਮ ਵਾਲੇ ਇਸ ਫੋਨ ਦੀ ਇਨਬਿਲਟ ਸਟੋਰੇਜ 64 ਜੀ. ਬੀ. ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 200 ਜੀ. ਬੀ. ਤੱਕ ਵਧਾ ਸਕਦੇ ਹੋ। ਇਹ ਸਮਾਰਟਫੋਨ 6.0 ਮਾਰਸ਼ਮੈਲੋ 'ਤੇ ਆਧਾਰਿਤ ਨੂਬੀਆ ਯੂ. ਆਈ. 4.0 'ਤੇ ਚੱਲਦਾ ਹੈ। ਇਹ ਫੋਨ ਹਾਈਬ੍ਰਿਡ ਡਿਊਲ ਸਿਮ ਰਿਪੋਰਟ ਨਾਲ ਆਉਂਦਾ ਹੈ। ਇਸ ਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਸੋਨੀ ਆਈ. ਐੱਮ. ਐਕਸ. 258 ਸੈਂਸਰ ਨਾਲ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਇਹ ਅਪਰਚਰ ਐੱਫ/2.2, ਓ. ਆਈ. ਐੱਸ., 4ਕੇ ਵੀਡੀਓ ਰਿਕਾਰਡਿੰਗ ਨਾਲ ਲੈਸ ਹੈ। ਇਸ ਤੋਂ ਇਲਾਵਾ ਨੂਬੀਆ ਜ਼ੈੱਡ17 ਮਿੰਨੀ 'ਚ ਅਪਰਚਰ ਐੱਫ/2.0, 80 ਡਿਗਰੀ ਵਾਈਡ-ਐਂਗਲ ਲੈਂਸ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 4ਜੀ. ਵੀ. ਓ. ਐੱਲ. ਸਪੋਰਟ ਤੋਂ ਇਲਾਵਾ ਕਨੈਕਟੀਵਿਟੀ ਲਈ ਇਸ ਫੋਨ 'ਚ ਵਾਈ-ਫਾਈ 802.11 ਬੀ/ਜੀ/ਏ. ਸੀ, ਬਲੁਟਥ 4.2, ਜੀ. ਪੀ. ਐੱਸ., ਗਲੋਨਸ, ਐੱਨ. ਐੱਫ. ਸੀ. ਵਰਗੇ ਫੀਚਰ ਹੈ। ਇਸ ਫੋਨ 'ਚ ਫਾਸਟ ਚਾਰਜਿੰਗ ਲਈ 2950 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News