ਮੁਨਾਫੇ ਦਾ 30 ਫੀਸਦੀ ਹਿੱਸਾ ਬਚਾਉਣ ਲਈ Tinder ਨੇ ਕੀਤਾ PlayStore ਨੂੰ ਬਾਈਪਾਸ

07/22/2019 10:44:46 AM

ਗੈਜੇਟ ਡੈਸਕ– ਡੇਟਿੰਗ ਐਪ Tinder ਨੇ ਮੁਨਾਫੇ ਦਾ 30 ਫੀਸਦੀ ਹਿੱਸਾ ਬਚਾਉਣ ਲਈ ਯੂਜ਼ਰਜ਼ ਤੋਂ ਸਿੱਧੇ ਕ੍ਰੈਡਿਟ ਕਾਰਡ ਦੇ ਵੇਰਵੇ ਮੰਗਣੇ ਸ਼ੁਰੂ ਕਰ ਦਿੱਤੇ ਹਨ। Tinder ਐਪ ਦੀ ਨਵੀਂ ਭੁਗਤਾਨ ਪ੍ਰਕਿਰਿਆ ਤਹਿਤ ਐਪ ਦੀ ਵਰਤੋਂ ਕਰਨ ਵੇਲੇ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੇ ਵੇਰਵੇ ਦੇਣੇ ਪੈਣਗੇ, ਜੋ ਐਪ ਵਿਚ ਹੀ ਸੇਵ ਰਹਿਣਗੇ। ਟਿੰਡਰ ਐਪ ਦੀ ਵਰਤੋਂ ਕਰਨ ਵੇਲੇ ਐਂਡ੍ਰਾਇਡ ਟ੍ਰਾਂਜ਼ੈਕਸ਼ਨ ਲਈ ਜੇ ਤੁਸੀਂ ਪਲੇਅ ਸਟੋਰ ਜਾਂ ਗੂਗਲ ਪੇ ਦੀ ਵਰਤੋਂ ਕਰਦੇ ਹੋ ਤਾਂ ਟਿੰਡਰ ਨੂੰ ਮੁਨਾਫੇ ਦਾ 30 ਫੀਸਦੀ ਹਿੱਸਾ ਗੂਗਲ ਨੂੰ ਦੇਣਾ ਪੈਂਦਾ ਹੈ। ਦੱਸ ਦੇਈਏ ਕਿ ਟਿੰਡਰ ਐਪ ਵਿਚ ਮੌਜੂਦ Tinder Gold ਤੇ Tinder Plus ਫੀਚਰਜ਼ ਦੀ ਵਰਤੋਂ ਕਰਨ ਲਈ ਤੁਹਾਨੂੰ ਪੈਸੇ ਖਰਚ ਕਰਨੇ ਪੈਂਦੇ ਹਨ ਪਰ ਟਿੰਡਰ ਐਪ ਦੀ ਪੇਰੈਂਟ ਕੰਪਨੀ Match Group ਨੇ ਯੂਜ਼ਰਜ਼ ਨੂੰ ਸਿੱਧੇ ਤੌਰ 'ਤੇ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲਈ ਕਿਹਾ ਹੈ।

ਕੰਪਨੀ ਦਾ ਬਿਆਨ
ਮੈਚ ਗਰੁੱਪ ਕੰਪਨੀ ਦੇ ਬੁਲਾਰੇ ਜਸਟਿਨ ਸਾਕੋ ਨੇ ਬਿਆਨ ਵਿਚ ਕਿਹਾ ਕਿ ਯੂਜ਼ਰਜ਼ ਦੀ ਸਹੂਲਤ ਲਈ ਅਸੀਂ ਐਪ ਵਿਚ ਅਪਡੇਟਸ ਤੇ ਫੀਚਰਜ਼ ਨੂੰ ਸ਼ਾਮਿਲ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯੂਜ਼ਰਜ਼ ਆਸਾਨੀ ਨਾਲ ਭੁਗਤਾਨ ਕਰ ਸਕਣ। ਕ੍ਰੈਡਿਟ ਕਾਰਡ ਦੀ ਜਾਣਕਾਰੀ ਸੇਵ ਕਰਨ ਤੋਂ ਬਾਅਦ ਤੁਸੀਂ ਐਪ ਵਿਚ ਜੋ ਵੀ ਖਰੀਦਣਾ ਚਾਹੁੰਦੇ ਹੋ, ਉਸ ਨੂੰ ਲੈ ਕੇ ਆਸਾਨੀ ਨਾਲ ਭੁਗਤਾਨ ਕਰ ਸਕੋਗੇ ਪਰ ਅਸਲ ਵਿਚ ਟਿੰਡਰ ਗੂਗਲ ਨੂੰ ਨਜ਼ਰਅੰਦਾਜ਼ ਕਰ ਕੇ ਯੂਜ਼ਰਜ਼ ਤੋਂ ਭੁਗਤਾਨ ਕਰਵਾ ਰਹੀ ਹੈ ਅਤੇ ਗੂਗਲ ਦੇ ਹਿੱਸੇ ਦਾ ਮੁਨਾਫਾ ਖੁਦ ਬਚਾ ਰਹੀ ਹੈ।