ਆਈਫੋਨ ''ਤੇ ਚੀਨ ਦੇ ਟੈਰਿਫ ਨੂੰ ਲੈ ਕੇ ਚਿੰਤਿਤ ਨਹੀਂ : ਟਿਕ ਕੁਕ

06/05/2019 6:37:42 PM

ਨਵੀਂ ਦਿੱਲੀ—ਚੀਨ ਨਾਲ ਅਮਰੀਕਾ ਦੇ ਵਧਦੇ ਵਪਾਰ ਯੁੱਧ ਦਾ ਅਸਰ ਐਪਲ ਦੇ ਉਤਪਾਦਾਂ 'ਤੇ ਨਹੀਂ ਪਿਆ ਹੈ। ਐਪਲ ਦੇ ਸੀ.ਈ.ਓ. ਟਿਮ ਕੁਕ ਦਾ ਕਹਿਣਾ ਹੈ ਕਿ ਚੀਨ ਅਤੇ ਅਮਰੀਕਾ ਵਿਚਾਲੇ ਵਧਦੇ ਵਪਾਰ ਯੁੱਧ ਨਾਲ ਕੰਪਨੀ ਦੇ ਉਤਪਾਦ ਬਚ ਨਿਕਲਣ 'ਚ ਕਾਮਯਾਬ ਰਹੇ ਹਨ। ਕੁਕ ਨੂੰ ਉਮੀਦ ਹੈ ਕਿ ਅਗੇ ਵੀ ਅਜਿਹਾ ਹੀ ਰਹੇਗਾ। ਬੀਜਿੰਗ ਨੇ ਕਿਹਾ ਕਿ ਮਈ 'ਚ ਟਰੰਪ ਦੀ ਚੀਨ ਨਾਲ ਆਯਾਤ ਵਸਤਾਂ 'ਤੇ ਸ਼ੁਲਕ ਵਧਾਉਣ ਦੀ ਯੋਜਨਾ ਲਈ ਅਮਰੀਕੀ ਵਸਤਾਂ 'ਤੇ 25 ਫੀਸਦੀ ਟੈਰਿਫ ਲਗਾਵੇਗਾ। ਮਾਹਰਾਂ ਦਾ ਅਨੁਮਾਨ ਹੈ ਕਿ ਆਈਫੋਨ ਦੀ ਲਾਗਤ 14 ਫੀਸਦੀ ਤਕ ਵਧ ਸਕਦੀ ਹੈ ਪਰ ਅਜਿਹਾ ਅਜੇ ਤਕ ਨਹੀਂ ਹੋਇਆ ਹੈ। ਕੁਕ ਨੇ ਹਾਲ ਹੀ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਇਹ ਗੱਲ ਕਹੀ।

ਇੰਟਰਵਿਊ 'ਚ ਕੁਕ ਨੇ ਕਿਹਾ ਕਿ ਚੀਨ ਨੇ ਐਪਲ 'ਤੇ ਬਿਲਕੁਲ ਵੀ ਨਿਸ਼ਾਨਾ ਨਹੀਂ ਸਾਧਿਆ ਹੈ ਅਤੇ ਮੈਨੂੰ ਅਨੁਮਾਨ ਹੈ ਕਿ ਉਹ ਅਜਿਹ ਨਹੀਂ ਕਰੇਗਾ। ਕਿਉਂਕਿ ਆਈਫੋਨ ਹਰ ਜਗ੍ਹਾ ਬਣਿਆ ਹੈ ਅਤੇ ਇਸ ਲਈ ਆਈਫੋਨ 'ਤੇ ਸ਼ੁਲਕ ਉਨ੍ਹਾਂ ਸਾਰਿਆਂ ਦੇਸ਼ਾਂ ਨੂੰ ਨੁਕਸਾਨ ਪਹੁੰਚਾਵੇਗਾ, ਪਰ ਜੋ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੋਵੇਗਾ ਉਹ ਇਹ ਹੈ। ਟਰੰਪ ਦੇ ਜਵਾਬ 'ਚ ਚੀਨ ਨੇ ਸ਼ੁਲਕ ਵਧਾਉਣ ਦਾ ਐਲਾਨ ਕੀਤਾ ਸੀ, ਚੀਨ ਤੋਂ 200 ਬਿਲੀਅਨ ਡਾਲਰ ਦੇ ਆਯਾਤ 'ਤੇ ਟੈਰਿਫ 10 ਫੀਸਦੀ ਤੋਂ ਵਧ ਕੇ 25 ਫੀਸਦੀ ਕਰ ਦਿੱਤਾ ਸੀ। ਟੈਕਨਾਲੋਜੀ ਅਤੇ ਦੂਰਸੰਚਾਰ ਖੇਤਰ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਕਦਮ ਨਾਲ ਅਮਰੀਕੀ ਉਪਭੋਗਤਾ ਅਤੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ। ਚੀਨੀ ਅਧਿਕਾਰੀਆਂ ਨਾਲ ਪ੍ਰਸ਼ਾਸਨ ਦਾ ਲਗਾਤਾਰ ਵਪਾਰ ਗੱਲਬਾਤ ਦੇ ਬਾਵਜੂਦ ਚੀਨ 'ਤੇ ਸ਼ੁਲਕ ਮਈ 'ਚ ਪ੍ਰਭਾਵੀ ਹੋ ਗਿਆ ਸੀ।

Karan Kumar

This news is Content Editor Karan Kumar