ਟਿਕਟਾਕ ਨੂੰ ਟੱਕਰ ਦੇਵੇਗੀ ਫੇਸਬੁੱਕ ਦੀ ਇਹ ਐਪ

01/11/2020 8:20:28 PM

ਗੈਜੇਟ ਡੈਸਕ—ਫੇਸਬੁੱਕ ਦੀ ਸ਼ਾਰਟ ਵੀਡੀਓ ਐਪ Lasso ਆਖਿਰਕਾਰ ਸਾਹਮਣੇ ਆ ਹੀ ਗਈ ਹੈ। ਫੇਸਬੁੱਕ ਨੇ ਟਿਕਟਾਕ ਦੇ ਮੁਕਾਬਲੇ 'ਚ ਆਪਣੇ ਇਸ ਲਾਸੋ ਐਪ ਨੂੰ ਪਿਛਲੇ ਸਾਲ ਲਾਂਚ ਕੀਤੀ ਸੀ, ਹਾਲਾਂਕਿ ਇਹ ਐਪ ਫਿਲਹਾਲ ਅਮਰੀਕਾ 'ਚ ਹੀ ਉਪਲੱਬਧ ਹੈ ਪਰ ਹੁਣ ਖਬਰ ਹੈ ਕਿ ਇਸ ਐਪ ਨੂੰ ਜਲਦ ਹੀ ਭਾਰਤ 'ਚ ਪੇਸ਼ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਸ ਸਾਲ ਮਈ ਤਕ ਇਸ ਲਾਸੋ ਐਪ ਨੂੰ ਭਾਰਤੀ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ। ਉੱਥੇ ਖਬਰ ਇਹ ਵੀ ਹੈ ਕਿ ਵਟਸਐਪ 'ਚ ਲਾਸੋ ਦੇ ਇੰਟੀਗ੍ਰੇਸ਼ਨ ਲਈ ਵੀ ਕੰਪਨੀ ਕੰਮ ਕਰ ਰਹੀ ਹੈ। ਟਿਕਟਾਕ ਤੋਂ ਫੇਸਬੁੱਕ ਨੂੰ ਮਿਲ ਰਹੀ ਲਗਾਤਾਰ ਕੰਪਟੀਸ਼ਨ ਤੋਂ ਬਾਅਦ ਕੰਪਨੀ ਨੇ ਲਾਸੋ ਨੂੰ ਭਾਰਤ 'ਚ ਲਾਂਚ ਕਰਨ ਦਾ ਫੈਸਲਾ ਲਿਆ ਹੈ।

ਭਾਰਤ 'ਚ ਟਿਕਟਾਕ ਐਪ ਨੂੰ ਆਏ ਅਜੇ 27 ਮਹੀਨੇ ਹੋਏ ਹਨ ਅਤੇ 25 ਕਰੋੜ ਲੋਕਾਂ ਨੇ ਅਜੇ ਤਕ ਐਪ ਨੂੰ ਡਾਊਨਲੋਡ ਕਰ ਲਿਆ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਸੋ ਐਪ ਨੂੰ ਇਸ ਸਾਲ ਭਾਰਤ 'ਚ ਲਾਂਚ ਕੀਤਾ ਜਾਵੇਗਾ। ਫੇਸਬੁੱਕ ਦੇ ਸਿੰਗਾਪੁਰ ਦੀ ਟੀਮ ਇਸ 'ਤੇ ਕੰਮ ਕਰ ਰਹੀ ਹੈ।

ਇਸ ਐਪ 'ਤੇ ਟੀਮ ਕੰਮ ਕਰ ਰਹੀ ਹੈ। ਇਕ ਹੋਰ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਸੋ ਦੇ ਪ੍ਰਮੋਸ਼ਨ ਲਈ ਕੰਪਨੀ ਕਈ ਇੰਫਲੂਐਂਸਰਸ ਨਾਲ ਵੀ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਲਾਸੋ ਐਪ ਨੂੰ ਪਿਛਲੇ ਸਾਲ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਐਪ ਦੇ ਲੱਖਾਂ ਯੂਜ਼ਰਸ ਹੋ ਚੁੱਕੇ ਹਨ। ਭਾਰਤ ਤੋਂ ਇਲਾਵਾ ਲਾਸੋ ਐਪ ਨੂੰ ਇੰਡੋਨੇਸ਼ੀਆ ਵਰਗੀ ਮਾਰਕੀਟ 'ਚ ਵੀ ਲਾਂਚ ਕੀਤਾ ਜਾਵੇਗਾ।

ਲਾਸੋ ਐਪ ਦੇ ਫੀਚਰਸ
ਲਾਸੋ 'ਚ ਮਿਊਜ਼ਿਕ ਲਈ ਇਕ ਵੱਡੀ ਲਾਈਬ੍ਰੇਰੀ ਮਿਲੇਗੀ। ਇਸ ਤੋਂ ਇਲਾਵਾ ਕੈਮਰੇ 'ਚ ਵੀਡੀਓ ਐਡੀਟਿੰਗ ਟੂਲ ਤੋਂ ਇਲਾਵਾ ਕਈ ਤਰ੍ਹਾਂ ਦੇ ਇਫੈਕਟਸ ਮਿਲਣਗੇ। ਯੂਜਰਸ ਨੂੰ ਟ੍ਰੈਂਡਸ ਅਤੇ ਤਾਜ਼ਾ ਹੈਸ਼ਟੈਗ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਜਾਵੇਗੀ।

Karan Kumar

This news is Content Editor Karan Kumar