TikTok ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ! ਜਲਦ ਹੋ ਸਕਦੀ ਹੈ ਭਾਰਤ ’ਚ ਵਾਪਸੀ

06/05/2022 5:05:05 PM

ਗੈਜੇਟ ਡੈਸਕ– ਸਾਲ 2020 ’ਚ ਟਿਕਟੌਕ ਸਮੇਤ ਕਈ ਚੀਨੀ ਐਪਸ ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਸੀ। ਉਨ੍ਹਾਂ ’ਚ ਪ੍ਰਸਿੱਧ ਮੋਬਾਇਲ ਗੇਮ ਪਬਜੀ ਵੀ ਸ਼ਾਮਿਲ ਸੀ। ਪਬਜੀ ਦੀ ਵਾਪਸੀ ਤਾਂ ਹੋ ਗਈ ਹੈ ਪਰ ਅਜੇ ਵੀ ਕਈ ਐਪਸ ਵਾਪਸੀ ਦੀ ਰਾਹ ਵੇਖ ਰਹੇ ਹਨ। ਖਬਰ ਹੈ ਕਿ ਟਿਕਟੌਕ ਹੁਣ ਦੋ ਸਾਲਾਂ ਬਾਅਦ ਭਾਰਤ ’ਚ ਵਾਪਸੀ ਲਈ ਤਿਆਰ ਹੈ। 

ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਮੈਸੇਜ ਐਡਿਟ ਦਾ ਫੀਚਰ, ਇੰਝ ਕਰੇਗਾ ਕੰਮ

ਟਿਕਟੌਕ ਦੀ ਪੇਰੈਂਟ ਕੰਪਨੀ ByteDance ਭਾਰਤ ’ਚ ਪਾਰਟਨਰ ਦੀ ਤਲਾਸ਼ ਕਰ ਰਹੀ ਹੈ। ਇਨ੍ਹਾਂ ਪਾਰਟਨਰ ਰਾਹੀਂ ਟਿਕਟੌਕ ਵਾਪਸੀ ਦੀ ਤਿਆਰੀ ਕਰ ਰਿਹਾ ਹੈ ਅਤੇ ਇਹੀ ਪਾਰਟਨਰ ਟਿਕਟੌਕ ਨੂੰ ਰੀ-ਲਾਂਚ ਕਰਨ ’ਚ ਮਦਦ ਕਰਨਗੇ। ਇਹੀ ਪਾਰਟਨਰ ਨਵੇਂ ਕਾਮਿਆਂ ਦੀ ਵਕੈਂਸੀ ਕਰਨਗੇ। 

ਇਹ ਵੀ ਪੜ੍ਹੋ– ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ

ਜੇਕਰ ਵਾਕਈ ਟਿਕਟੌਕ ਦੀ ਵਾਪਸੀ ਹੁੰਦੀ ਹੈ ਤਾਂ ਉਸਨੂੰ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ, ਕੰਮ ਕਰਨਾ ਪਵੇਗਾ ਅਤੇ ਡਾਟਾ ਸੈਂਟਰ ਭਾਰਤ ’ਚ ਰੱਖਣਾ ਹੋਵੇਗਾ। ByteDance ਵੀ ਟਿਕਟੌਕ ਦੀ ਵਾਪਸੀ ਲਈ ਪਬਜੀ ਦੀ ਪੇਰੈਂਟ ਕੰਪਨੀ ਕਰਾਫਟੋਨ ਦੀ ਰਣਨੀਤੀ ’ਤੇ ਕੰਮ ਕਰੇਗੀ। ਟਿਕਟੌਕ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਹੁਣ ਨਵੇਂ ਪਲੇਅਰਾਂ- Chingari, MX Taka Tak ਅਤੇ ਇੰਸਟਾਗ੍ਰਾਮ ਰੀਲਜ਼ ਨਾਲ ਹੋਵੇਗਾ। ਇੰਸਟਾਗ੍ਰਾਮ ਰੀਲਜ਼ ਤਾਂ ਭਾਰਤ ’ਚ ਕਾਫੀ ਲੋਕਪ੍ਰਸਿੱਧ ਹੋ ਗਿਆ ਹੈ।

ਇਹ ਵੀ ਪੜ੍ਹੋ– 16 ਸਾਲਾ ਮੁੰਡੇ ਨੇ ਮੋਬਾਈਲ ’ਤੇ ਗੇਮ ਖੇਡ ਕੇ 36 ਲੱਖ ਰੁਪਏ ਗੁਆਏ

Rakesh

This news is Content Editor Rakesh