ਟਿਕਟਾਕ ਦੀ ਰੇਟਿੰਗ ਫਿਰ ਸੁਧਰੀ, ਗੂਗਲ ਨੇ ਇੰਝ ਕੀਤੀ ਮਦਦ

05/29/2020 11:59:38 AM

ਗੈਜੇਟ ਡੈਸਕ— ਜੇਕਰ ਤੁਸੀਂ ਵੀ ਛੋਟੀ ਵੀਡੀਓ ਬਣਾਉਣ ਵਾਲੀ ਟਿਕਟਾਕ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ | ਚੀਨ ਦੀ ਇਸ ਮਸ਼ਹੂਰ ਛੋਟੀ ਵੀਡੀਓ ਬਣਾਉਣ ਵਾਲੀ ਐਪ ਦੀ ਰੇਟਿੰਗ ਪਿਛਲੇ ਕੁਝ ਹੀ ਦਿਨਾਂ 'ਚ 4.7 ਸਟਾਰ ਤੋਂ ਘੱਟ ਕੇ 1.2 ਸਟਾਰ ਹੋ ਗਈ ਸੀ ਪਰ ਗੂਗਲ ਨੇ ਟਿਕਟਾਕ ਦੀ ਮਦਦ ਕਰਦੇ ਹੋਏ ਹੁਣ ਤਕ 80 ਲੱਖ ਤੋਂ ਜ਼ਿਆਦਾ ਨੈਗੇਟਿਵ ਰੀਵਿਊਜ਼ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਜਿਸ ਤੋਂ ਬਾਅਦ ਟਿਕਟਾਕ ਦੀ ਰੇਟਿੰਗ ਦੁਬਾਰਾ 4.4 ਸਟਾਰ ਤਕ ਪਹੁੰਚ ਗਈ ਹੈ | 

ਕੀ ਸੀ ਪੂਰਾ ਮਾਮਲਾ?
ਐੱਨ.ਡੀ.ਟੀ.ਵੀ. ਗੈਜੇਟਸ 360 ਦੀ ਰਿਪੋਰਟ ਮੁਤਾਬਕ, ਯੂਜ਼ਰਜ਼ ਨੇ ਟਿਕਟਾਕ 'ਤੇ #9ndians1gainstTikTok ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ | ਇਹ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ, ਜਿਸ ਤੋਂ ਬਾਅਦ ਯੂਜ਼ਰਜ਼ ਨੇ ਗੂਗਲ ਪਲੇਅ ਸਟੋਰ 'ਤੇ ਟਿਕਟਾਕ ਦੀ ਰੇਟਿੰਗ 1.2 ਤਕ ਪਹੁੰਚਾ ਦਿੱਤੀ | ਅਜਿਹੇ ਸਮੇਂ 'ਚ ਗੂਗਲ ਨੇ ਟਿਕਟਾਕ ਦੀ ਮਦਦ ਕਰਦੇ ਹੋਏ ਯੂਜ਼ਰਜ਼ ਦੇ ਰੀਵਿਊ ਡਿਲੀਟ ਕਰ ਦਿੱਤੇ ਅਤੇ ਫਿਰ ਤੋਂ ਇਸ ਦੀ ਰੇਟਿੰਗ 4.4 ਸਟਾਰ ਪਹੁੰਚਾ ਦਿੱਤੀ | 

ਜ਼ਿਕਰਯੋਗ ਹੈ ਕਿ ਗੂਗਲ ਨੇ ਜੋ ਗਾਈਡਲਾਈਨਜ਼ ਪੋਸਟ ਕੀਤੀਆਂ ਹਨ ਉਨ੍ਹਾਂ ਮੁਤਾਬਕ, ਜੇਕਰ ਲੋਕ ਗੂਗਲ ਪਲੇਅ ਸਟੋਰ 'ਤੇ ਨੈਗੇਟਿਵ ਪ੍ਰਤੀਕਿਆਵਾਂ ਅਤੇ ਰੇਟਿੰਗਸ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਬਿਨ੍ਹਾਂ ਪਰਵਾਹ ਕੀਤੇ ਡਿਲੀਟ ਕਰ ਸਕਦੀ ਹੈ | 

Rakesh

This news is Content Editor Rakesh