ਵਿਗਿਆਪਨ ਹਾਸਲ ਕਰਨ ''ਚ ਟਿਕਟਾਕ ਦੇ ਮਾਲਕ ਨੇ ਮਾਰੀ ਬਾਜ਼ੀ

11/20/2019 7:21:52 PM

ਗੈਜੇਟ ਡੈਸਕ—ਵੀਡੀਓ ਸ਼ੇਅਰਿੰਗ ਐਪ ਟਿਕਟਾਕ ਦੇ ਮਾਲਕ ਬਾਇਟਡਾਂਸ ਨੇ 2019 ਦੀ ਪਹਿਲੀ ਛਮਾਹੀ ਦੌਰਾਨ ਆਪਣੀ ਸਾਥੀ ਕੰਪਨੀ Tencent ਤੇ Baidu ਦੀ ਤੁਲਨਾ 'ਚ ਡਿਜ਼ੀਟਲ ਵਿਗਿਆਪਨ ਹਾਸਲ ਕਰਨ 'ਚ ਬਾਜ਼ੀ ਮਾਰ ਲਈ ਹੈ।

ਕੰਸਲਟੈਂਸੀ ਆਰ3 ਦੀ ਇਕ ਰਿਪੋਰਟ ਮੁਤਾਬਕ ਬਾਈਟਡਾਂਸ ਨੇ 2019 ਦੇ ਅੱਧ ਤਕ ਸਭ ਤੋਂ ਵਧੇਰੇ ਡਿਜ਼ੀਟਲ ਵਿਗਿਆਪਨ ਹਾਸਲ ਕਰਨ 'ਚ ਇੰਨਾਂ ਦੋਵਾਂ ਕੰਪਨੀਆਂ ਨੂੰ ਪਛਾੜ ਦਿੱਤਾ ਹੈ। ਇਸ ਨੇ ਕੁਲ ਡਿਜ਼ੀਟਲ ਮੀਡੀਆ ਦਾ 23 ਫੀਸਦੀ ਵਪਾਰ ਹਾਸਲ ਕੀਤਾ ਹੈ ਜੋ ਕਿ 50 ਬਿਲੀਅਨ ਯੁਆਨ (7 ਬਿਲੀਅਨ ਡਾਲਰ) ਹੈ। ਰਿਪੋਰਟ ਮੁਤਾਬਕ ਇਹ ਵਾਧਾ ਹੈਰਾਨੀਜਨਕ ਹੈ। ਇਸੇ ਤਰ੍ਹਾਂ ਡਿਜ਼ੀਟਲ ਮੀਡੀਆ ਦੇ ਵੱਡੇ ਧੁਨੰਤਰ ਅਲੀਬਾਬਾ ਨੇ 2019 ਦੀ ਪਹਿਲੀ ਛਮਾਹੀ ਤਕ 33 ਫੀਸਦੀ ਵਿਗਿਆਪਨ ਬਾਜ਼ਾਰ ਹਾਸਲ ਕੀਤਾ ਸੀ ਜੋ ਕਿ ਚਾਈਨਾ ਦੇ 72.1 ਬਿਲੀਅਨ ਯੁਆਨ ਦੇ ਬਰਾਬਰ ਹੈ।

ਡਿਜ਼ੀਟਲ ਵਿਗਿਆਪਨ ਹਾਸਲ ਕਰਨ 'ਚ ਬੈਦਿਯੂ ਟਿਕਟਾਕ ਦੇ ਮਾਲਕ ਤੋਂ ਕਾਫੀ ਪਿੱਛੇ ਹੈ। ਇਸ ਨੇ 2019 ਦੇ ਅੱਧ ਤਕ ਕੁਲ 17 ਫੀਸਦੀ ਵਿਗਿਆਪਨ ਹਾਸਲ ਕੀਤੇ ਸਨ। ਇਸੇ ਤਰ੍ਹਾਂ ਟੇਨਸੈਂਟ ਵਿਗਿਆਪਨ ਹਾਸਲ ਕਰਨ 'ਚ ਕਾਫੀ ਪਿੱਛੇ ਰਹੀ ਅਤੇ ਸਾਲ ਦੇ ਅੱਧ ਤਕ ਇਸ ਨੇ 14 ਫੀਸਦੀ ਭਾਵ 29.8 ਬਿਲੀਅਨ ਯੁਆਨ ਦੇ ਵਿਗਿਆਪਨ ਹਾਸਲ ਕੀਤੇ ਸਨ। ਬਾਈਟਡਾਂਸ ਦੀ ਵਿਗਿਆਪਨ ਆਮਦਨੀ ਪਿਛਲੇ ਸਾਲ ਦੇ ਮੁਕਾਬਲੇ 113 ਫੀਸਦੀ ਵਧੀ ਹੈ। ਵਧੇਰੇ ਵਿਗਿਆਪਨ ਟਿਕਟਾਕ ਦੇ news app Jinri Toutiao ਨੇ ਹਾਸਲ ਕੀਤੇ ਹਨ।

Karan Kumar

This news is Content Editor Karan Kumar