ਲਗਾਤਾਰ ਬਣ ਰਹੀਆਂ ਮੌਤ ਦੀਆਂ ਵੀਡੀਓਜ਼ ਤੋਂ ਬਾਅਦ ਐਕਸ਼ਨ ’ਚ Tik Tok

06/14/2019 5:54:47 PM

ਨਵੀਂ ਦਿੱਲੀ– ਵੀਡੀਓ ਸ਼ੇਅਰਿੰਗ ਮੋਬਾਇਲ ਐਪ ਟਿਕਟਾਕ ਨੇ ਸ਼ੁੱਕਰਵਾਰ ਨੂੰ ਯੂਜ਼ਰਜ਼ ਨੂੰ ਕਿਹਾ ਕਿ ਉਸ ਦੇ ਮੰਚ ਦਾ ਇਸਤੇਮਾਲ ਆਪਣੀ ਰਚਨਾਤਮਕਤਾ ਦਿਖਾਉਣ ਲਈ ਕਰੋ। ਕੰਪਨੀ ਨੇ ਕਿਹਾ ਕਿ ਉਹ ਉਸ ਦੇ ਸਮੁਦਾਇਕ ਨਿਯਮਾਂ ਦਾ ਉਲੰਘਣ ਕਰਨ ਵਾਲੀਆਂ ਵੀਡੀਓਜ਼ ਨੂੰ ਉਤਸ਼ਾਹਿਤ ਨਹੀਂ ਕਰਦੀ। ਮਹਾਰਾਸ਼ਟਰ ਦੇ ਅਹਿਮਦਨਗਰ ਜਿਲੇ ’ਚ ਟਿਕਟਾਕ ਵੀਡੀਓ ਬਣਾਉਂਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਦੀ ਹਾਲੀਆ ਘਟਨਾ ਤੋਂ ਬਾਅਦ ਕੰਪਨੀ ਨੇ ਇਹ ਬਿਆਨ ਜਾਰੀ ਕੀਤਾ ਹੈ। 

ਇਹ ਟਿਕਟਾਕ ਦਾ ਬਿਆਨ
ਟਿਕਟਾਕ ਨੇ ਬਿਆਨ ’ਚ ਕਿਹਾ ਹੈ ਕਿ ਸਾਡੇ ਭਾਈਚਾਰੇ ਦੇ ਇਕ ਮੈਂਬਰ ਦੀ ਮੌਤ ਦੀ ਖਬਰ ਨਾਲ ਸਾਨੂੰ ਕਾਫੀ ਦੁਖ ਹੋਇਆ ਹੈ। ਟਿਕਟਾਕ ਵਲੋਂ ਅਸੀਂ ਯੂਜ਼ਰਜ਼ ਲਈ ਸੁਰੱਖਿਤ ਅਤੇ ਸਕਾਰਾਤਮਕ ਮਾਹੌਲ ਬਣਾਈ ਰੱਖਣ ਲਈ ਵਚਨਬੱਧ ਹਾਂ। ਕੰਪਨੀ ਨੇ ਕਿਹਾ ਕਿ ਉਹ ਰਚਨਾਤਮਕਤਾ ਨੂੰ ਉਤਸ਼ਾਹ ਦਿੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਅਤੇ ਸਮੁਦਾਇਕ ਨਿਯਮਾਂ ਦਾ ਉਲੰਘਣ ਕਰਨ ਵਾਲੀਆਂ ਵੀਡੀਓ ਨੂੰ ਉਤਸ਼ਾਹ ਨਹੀਂ ਦਿੰਦੇ।