ਟਿਕਟਾਕ ਵਰਗਾ ਐਪ ਬਣਾਉਣਾ ਆਸਾਨ ਨਹੀਂ, ਇਸ ਲਈ ਕਲੋਨ ਐਪਸ ਹੋਣਗੇ ਫਲਾਪ

07/03/2020 9:33:39 PM

ਗੈਜੇਟ ਡੈਸਕ—ਹਾਲ ਹੀ 'ਚ ਚੀਨੀ ਐਪਸ 'ਤੇ ਲਗਾਏ ਗਏ ਬੈਨ ਤੋਂ ਬਾਅਦ Tiktok ਅਤੇ Likee ਵਰਗੇ ਐਪਸ ਵੀ ਹੁਣ ਭਾਰਤ 'ਚ ਯੂਜ਼ ਨਹੀਂ ਕੀਤੇ ਜਾ ਸਕਦੇ। ਇਸ ਤੋਂ ਬਾਅਦ ਹੀ ਟਿਕਟਾਕ ਦੇ ਕਈ ਸਾਰੇ ਕਲੋਨ ਐਪਸ ਪਲੇਅ ਸਟੋਰ ਤੋਂ ਡਾਊਨਲੋਡ ਕੀਤੇ ਜਾ ਰਹੇ ਹਨ ਅਤੇ ਮਸ਼ਹੂਰ ਹੋਏ ਹਨ। ਹਾਲਾਂਕਿ ਟਿਕਟਾਕ ਦੇ ਮੁਕਾਬਲੇ Roposo, ਚਿੰਗਾਰੀ ਅਤੇ ਮਿੱਤਰੋਂ ਵਰਗੇ ਐਪ ਕਾਫੀ ਪਿੱਛੇ ਹਨ ਅਤੇ ਇਨਵੈਸਟਰਸ ਦੀ ਮੰਨੀਏ ਤਾਂ ਡਾਊਨਲੋਡਸ ਵਧਣਾ ਸਿਰਫ ਪਹਿਲਾ ਕਦਮ ਹੈ।

ਐਕਸਪਰਟਸ ਅਤੇ ਇਨਵੈਟਰਸ ਦੀ ਮੰਨੀਏ ਤਾਂ ਯੂਜ਼ਰਸ ਨੂੰ ਆਪਣੇ ਐਪ 'ਤੇ ਬਣਾਏ ਰੱਖਣਾ ਅਤੇ ਉਨ੍ਹਾਂ ਤੋਂ ਡਿਜ਼ੀਟਲ ਫੁਟਪ੍ਰਿੰਟ ਬਣਵਾਉਣਾ ਅਗਲਾ ਕਦਮ ਹੈ ਜਿਸ ਨਾਲ ਉਹ ਐਪ ਨੂੰ ਲਗਾਤਾਰ ਇਸਤੇਮਾਲ ਕਰਦੇ ਰਹੇ। ਤੇਜ਼ੀ ਨਾਲ ਬਦਲਦੇ ਡਿਜ਼ੀਟਲ ਮਾਰਕੀਟ 'ਚ ਐਪ ਤਾਂ ਹੀ ਸਫਲ ਹੋ ਸਕਦਾ ਹੈ ਜਦ ਉਹ ਯੂਜ਼ਰਸ ਨੂੰ ਇਨ੍ਹਾਂ ਪਸੰਦ ਆਵੇ ਕਿ ਐਪ 'ਤੇ ਇੰਗੇਜਮੈਂਟ ਵਧੇ। ਇੰਡਸਟਰੀ ਡਾਟਾ ਦੀ ਮੰਨੀਏ ਤਾਂ 12 ਤੋਂ 15 ਫੀਸਦੀ ਰਿਟੈਂਸ਼ਨ ਰੇਟ ਵੀ ਕਿਸੇ ਸ਼ਾਰਟ ਵੀਡੀਓ ਐਪ ਲਈ ਵਧੀਆ ਮੰਨਿਆ ਜਾਂਦਾ ਹੈ।

ਕਰੋੜਾਂ ਰੁਪਏ ਦੀ ਇਨਵੈਸਟਮੈਂਟ
ਲੱਖਾਂ ਡਾਊਨਲੋਡਸ ਉਸ ਵੇਲੇ ਤੱਕ ਮਾਈਨੇ ਨਹੀਂ ਰੱਖਦੇ, ਜਦ ਤੱਕ ਯੂਜ਼ਰਸ ਨੂੰ ਐਪ ਇਸਤੇਮਾਲ ਕਰਨ ਦੀ ਆਦਤ ਨਾ ਪੈ ਜਾਵੇ। ਟਿਕਟਾਕ ਵਰਗੇ ਮਸ਼ਹੂਰ ਐਪ ਬਣਾਉਣ ਵਾਲੇ ਟਾਪ ਨੌਚ ਇੰਜੀਨੀਅਰਿੰਗ ਤੋਂ ਇਲਾਵਾ ਇਕ ਪਰਸਨਲਾਈਜੇਸ਼ਨ ਅਤੇ ਰੇਕਮੈਂਡੇਸ਼ਨ ਇੰਜਣ ਚਾਹੀਦਾ ਹੋਵੇਗਾ, ਜੋ ਯੂਜ਼ਰਸ ਨੂੰ ਵੈਸੇ ਵੀਡੀਓ ਸਜੈਸਟ ਕਰੇ, ਜਿਸ ਤਰ੍ਹਾਂ ਉਨ੍ਹਾਂ ਨੂੰ ਪਸੰਦ ਆਉਂਦੇ ਹਨ। ਇਸ ਦੇ ਲਈ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਮਾਰਕੀਟਿੰਗ ਤੋਂ ਲੈ ਕੇ ਯੂਜ਼ਰਸ ਅਤੇ ਕ੍ਰਿਏਟਰਸ ਤਿਆਰ ਕਰਨ ਲਈ ਚਾਹੀਦੇ ਹਨ।

ਇੰਡੀਅਨ ਐਪਸ 'ਚ ਕਈ ਦਿੱਕਤਾਂ
ਭਾਰਤ 'ਚ ਬਣੇ ਟਿਕਟਾਕ ਵਰਗੇ ਐਪਸ ਦੇ ਕਈ ਸਾਰੇ ਬਗਸ ਦੇਖਣ ਨੂੰ ਮਿਲੇ ਹਨ ਅਤੇ ਸਰਵਰ ਨਾਲ ਜੁੜੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ। ਇਸ ਤੋਂ ਇਲਾਵਾ ਯੂਜ਼ਰਸ ਡਾਟਾ ਸਕਿਓਰਟੀ ਨੂੰ ਲੈ ਕੇ ਵੀ ਭਰੋਸਾ ਨਹੀਂ ਕਰ ਪਾ ਰਹੇ ਹਨ। ਐਕਸਪਰਟਸ ਨੇ ਕਿਹਾ ਕਿ ਕਈ ਐਪਸ ਕ੍ਰੈਸ਼ ਹੋ ਰਹੇ ਹਨ, ਕੁਝ 'ਚ ਨਵੇਂ ਯੂਜ਼ਰਸ ਸਾਈਨ-ਅਪ ਨਹੀਂ ਕਰ ਪਾ ਰਹੇ ਹਨ ਜਾਂ ਫਿਰ ਪੁਰਾਣੇ ਲਾਗ-ਇਨ ਨਹੀਂ ਕਰ ਸਕਦੇ। ਅਜਿਹੇ 'ਚ ਸਿਰਫ ਐਪ ਬਣਾਉਣ 'ਚ ਅਤੇ ਉਸ ਨੂੰ ਬ੍ਰੈਂਡ ਬਣਾਉਣ 'ਚ ਫਰਕ ਹੈ। ਟਿਕਟਾਕ ਐਪ ਦੇ ਪਿਛੇ ਦੁਨੀਆ ਦਾ ਸਭ ਤੋਂ ਪਾਵਰਫੁਲ ਸਟਾਰਟਅਪ ByteDance ਹੈ ਅਤੇ ਇਸ ਐਪ ਨੂੰ 66 ਕਰੋੜ ਵਾਰ ਭਾਰਤ 'ਚ ਡਾਊਨਲੋਡ ਕੀਤਾ ਗਿਆ ਸੀ।

Karan Kumar

This news is Content Editor Karan Kumar