ਇਸ ਤਰ੍ਹਾਂ ਬਣੋ ਰਾਤੋ-ਰਾਤ ਸੋਸ਼ਲ ਮੀਡੀਆ ''ਤੇ ''ਟਿਕ-ਟਾਕ'' ਸਟਾਰ

05/14/2019 5:28:03 PM

ਗੈਜੇਟ ਡੈਸਕ—ਟਿਕਟਾਕ ਦੇ ਬਾਰੇ 'ਚ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਟਿਕ-ਟਾਕ ਐਪ ਭਾਰਤ 'ਚ ਫੇਸਬੁੱਕ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਟਿਕ-ਟਾਕ 'ਤੇ ਕੁਝ ਦਿਨ ਪਹਿਲਾਂ ਹੀ ਭਾਰਤ 'ਚ ਬੈਨ ਲੱਗਿਆ ਸੀ ਜਿਸ ਨਾਲ ਕੰਪਨੀ ਨੂੰ ਅਰਬਾਂ ਦਾ ਨੁਕਸਾਨ ਹੋਇਆ, ਉੱਥੇ ਕਰੀਬ 2 ਹਫਤੇ ਤਕ ਬੈਨ ਰਹਿਣ ਤੋਂ ਬਾਅਦ ਟਿਕ-ਟਾਕ ਫਿਰ ਤੋਂ ਗੂਗਲ ਪਲੇਅ-ਸਟੋਰ ਅਤੇ ਐਪ ਸਟੋਰ 'ਤੇ ਵਾਪਸ ਗਿਆ ਹੈ। ਟਿਕ-ਟਾਕ 'ਤੇ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਲੋਕ ਰਾਤੋਂ-ਰਾਤ ਸਟਾਰ ਬਣ ਰਹੇ ਹਨ। ਉੱਥੇ ਕਈ ਲੋਕ ਪੈਸੇ ਵੀ ਕਮਾ ਰਹੇ ਹਨ। ਜੇਕਰ ਤੁਸੀਂ ਵੀ ਟਿਕ-ਟਾਕ 'ਤੇ ਵਾਇਰਲ ਹੋਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਇਸ ਦੇ ਲਈ ਟ੍ਰੇਨਿੰਗ ਲੈ ਸਕਦੇ ਹੋ। ਇਕ ਰਿਪੋਰਟ ਮੁਤਾਬਕ ਚਾਈਨੀਜ਼ ਸ਼ਾਰਟ ਵੀਡੀਓ ਐਪ ਟਿਕ-ਟਾਕ ਨੇ ਆਪਣੀ ਕਮਾਈ ਨੂੰ ਅਗੇ ਵਧਾਉਣ ਲਈ ਭਾਰਤ 'ਚ ਟ੍ਰੇਨਿੰਗ ਕਲਾਸੇਸ, ਵਰਕਸ਼ਾਪ ਅਤੇ ਮੀਟ-ਐਪਸ ਦੀ ਸ਼ੁਰੂਆਤ ਕੀਤੀ ਹੈ। ਇਸ 'ਚ ਯੂਜ਼ਰਸ ਨੂੰ ਇੰਫਲੁਐਂਸਰ ਬਣਨ ਅਤੇ ਸੋਸ਼ਲ ਮੀਡੀਆ 'ਤੇ ਵਾਇਰਸ ਹੋਣਾ ਸਿਖਾਇਆ ਜਾਵੇਗਾ।

ਟਿਕ-ਟਾਕ ਦੇ ਵਰਕਸ਼ਾਪ 'ਚ ਤੁਹਾਨੂੰ ਫਟਾਫਟ ਵੀਡੀਓ ਐਡਿਟ, ਵੀਡੀਓ ਬਣਾਉਣ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਤਰੀਕੇ ਦੱਸੇ ਜਾਣਗੇ। ਇਸ 'ਚ ਲੋਕਾਂ ਨੂੰ ਸੋਸ਼ਲ ਮੀਡੀਆ ਟ੍ਰੇਨਿੰਗ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਜਾਵੇਗੀ। ਟਿਕ-ਟਾਕ ਲਈ ਟ੍ਰੇਨਿੰਗ ਦੇਣ ਵਾਲੀ ਕਲਾਸੇਸ ਦਿੱਲੀ 'ਚ ਸ਼ੁਰੂ ਵੀ ਹੋ ਚੁੱਕੀ ਹੈ। ਹਫਤਾਵਰ ਕਲਾਸ ਲਈ ਤੁਹਾਨੂੰ ਇਕ ਮਹੀਨੇ ਲਈ 7,000 ਰੁਪਏ ਦੀ ਫੀਸ ਦੇਣੀ ਹੋਵੇਗੀ। ਇਸ 'ਚ ਤੁਹਾਨੂੰ ਟਿਕ-ਟਾਕ ਦੇ ਇੰਫਲੁਐਂਸਰਸ ਟ੍ਰੇਨਿੰਗ ਦੇਣਗੇ। ਹਰੇਕ ਬੈਚ 'ਚ 10 ਸਟੂਡੈਂਟ ਹੋਣਗੇ। ਸੈਲੇਬ੍ਰਿਟੀ ਫੇਸ ਨਾਂ ਦੀ ਟੀਮ ਕਲਾਸੇਸ ਚੱਲਾ ਰਹੀ ਹੈ। ਸੈਲੇਬ੍ਰਿਟੀ ਫੇਸ ਦੇ ਇਕ ਪ੍ਰਤੀਨਿਧੀ ਮੁਤਾਬਕ ਕਲਾਸ 'ਚ ਤੁਹਾਨੂੰ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਵੀ ਮਿਲੇਗਾ। ਪ੍ਰਤੀਨਿਧੀ ਮੁਤਾਬਕ ਟਿਕਟਾਕ 'ਤੇ ਸ਼ੇਅਰ ਹੋਣ ਵਾਲੀਆਂ 90 ਫੀਸਦੀ ਵੀਡੀਓ ਵਾਇਰਲ ਨਹੀਂ ਹੋ ਪਾਂਦੀਆਂ ਹਨ। ਕਲਾਸ 'ਚ ਆਉਣ ਵਾਲੇ ਸਟੂਡੈਂਟਸ ਨੂੰ ਟਿਕ-ਟਾਕ ਦੇ ਸਟਾਰਸ ਨਾਲ ਪੋਰਟਫੋਲੀਓ ਸ਼ੂਟ ਕਰਨ ਦਾ ਮੌਕ ਮਿਲੇਗਾ। 

ਸੈਲੇਬ੍ਰਿਟੀ ਫੇਸ ਨਾਂ ਦੀ ਇਹ ਕੰਪਨੀ ਦਿੱਲੀ ਦੀ ਹੈ ਅਤੇ ਇਹ ਕੰਪਨੀ ਆਪਣੇ ਇੰਫਲੁਐਂਸਰਸ ਨਾਲ ਜੈਪੁਰ, ਦਿੱਲੀ, ਭੋਪਾਲ, ਗੁਹਾਹਟੀ, ਕੋਲਕਾਤਾ ਅਤੇ ਅਹਿਮਦਾਬਾਦ ਵਰਗੇ ਸ਼ਹਿਰਾਂ 'ਚ ਪੂਰੇ ਦਿਨ ਸ਼ੂਟਿੰਗ ਕਰਦੀ ਰਹਿੰਦੀ ਹੈ। ਸ਼ੂਟਿੰਗ 'ਚ ਕਰੀਬ 500 ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਦਰਅਸਲ ਸੋਸ਼ਲ ਮੀਡੀਆ ਨੇ ਹੁਣ ਪ੍ਰਚਾਰ ਦਾ ਪੂਰਾ ਤਰੀਕਾ ਹੀ ਬਦਲ ਦਿੱਤਾ ਹੈ। ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈ ਕਿ ਵੱਡੇ ਬ੍ਰਾਂਡਸ ਆਪਣੇ ਪ੍ਰੋਡਕਟਸ ਦੇ ਪ੍ਰਚਾਰ ਲਈ ਵੱਡੇ ਲੋਕਾਂ ਨੂੰ ਚੁਨਣਗੇ। ਹੁਣ ਵੱਡੀ-ਵੱਡੀ ਕੰਪਨੀਆਂ ਉਨ੍ਹਾਂ ਲੋਕਾਂ ਨੂੰ ਖੋਜ ਰਹੀਆਂ ਹਨ ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵਧੀਆ ਫਾਲੋਅਰਸ ਹਨ। ਜੇਕਰ ਟਿਕਟਾਕ 'ਤੇ ਤੁਹਾਡੇ ਕੋਲ ਠੀਕ-ਠਾਕ ਫਾਲੋਅਰਸ ਹਨ ਤਾਂ ਤੁਸੀਂ ਕਿਸੇ ਕੰਪਨੀ ਦੇ ਪ੍ਰੋਡਕਟ ਦਾ ਪ੍ਰਚਾਰ ਕਰਕੇ ਪੈਸੇ ਕਮਾ ਸਕਦੇ ਹੋ।

Karan Kumar

This news is Content Editor Karan Kumar