TikTok ਤੋਂ ਹਟਿਆ ਬੈਨ ਪਰ ਡਾਊਨਲੋਡ ਲਈ ਅਜੇ ਵੀ ਨਹੀਂ ਹੈ ਉਪਲੱਬਧ

04/25/2019 9:41:33 PM

ਗੈਜੇਟ ਡੈਸਕ—ਟਿਕਟਾਕ ਤੋਂ ਬੈਨ ਹਟਾ ਲਿਆ ਗਿਆ ਹੈ ਪਰ ਹੁਣ ਵੀ ਇਹ ਐਪ ਗੂਗਲ ਪਲੇਅ ਅਤੇ ਐਪਲ ਐਪ ਸਟੋਰ 'ਤੇ ਉਪਲੱਬਧ ਨਹੀਂ ਹੈ। ਹਫਤੇ ਭਰ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਬੈਨ ਰੱਖਿਆ ਗਿਆ ਸੀ। ਹਾਲਾਂਕਿ ਇਸ ਐਪ ਨੂੰ ਹੁਣ ਵੀ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਥਰਡ ਪਾਰਟੀ ਵੈੱਬਸਾਈਟ ਦਾ ਸਹਾਰਾ ਲੈਣਾ ਹੋਵੇਗਾ। ਮਦਰਾਸ ਹਾਈ ਕੋਰਟ ਨੇ ਟਿਕਟਾਕ ਤੋਂ ਬੈਨ ਤਾਂ ਹਟਾਇਆ ਹੈ ਪਰ ਸ਼ਰਤ ਵੀ ਰੱਖੀ ਹੈ। ਕੋਰਟ ਨੇ ਕਿਹਾ ਕਿ ਇਸ ਪਲੇਟਫਾਰਮ 'ਤੇ ਅਜਿਹੇ ਕੰਟੈਂਟ ਅਪਲੋਡ ਨਹੀਂ ਹੋਣੇ ਚਾਹੀਦੇ ਜੋ ਪੋਰਨਗ੍ਰਾਫੀ ਨਾਲ ਜੁੜੇ ਹੋਣ ਅਤੇ ਅਜਿਹੀ ਸਥਿਤੀ 'ਚ 36 ਘੰਟਿਆਂ ਦੇ ਅੰਦਰ ਐਪ ਨੂੰ ਐਕਸ਼ਨ ਲੈਣਾ ਹੋਵੇਗਾ। ਜੇਕਰ ਐਪ ਅਜਿਹਾ ਨਹੀਂ ਕਰਦੀ ਤਾਂ ਕੰਟੈਪਟ ਆਫ ਕੋਰਟ ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਵੇਗੀ।

ਕੰਪਨੀ ਵੱਲੋਂ ਕੋਰਟ 'ਚ ਦਿੱਤੇ ਗਏ ਤਰਕਾਂ 'ਚ ਇਕ ਤਰਕ ਇਹ ਵੀ ਸੀ ਕਿ ਟਿਕਟਾਕ ਕੋਲ ਅਜਿਹੀ ਟੈਕਨਾਲੋਜੀ ਉਪਲੱਬਧ ਹੈ ਜੋ ਇਹ ਯਕੀਨਨ ਕਰਦੀ ਹੈ ਕਿ ਕੋਈ ਨਿਊਡ ਜਾਂ ਆਬਸੀਨ ਕਾਨਟੈਂਟ ਇਸ ਐਪ 'ਤੇ ਅਪਲੋਡ ਨਾ ਕੀਤੇ ਜਾਣ। ਇਨ੍ਹਾਂ ਹੀ ਨਹੀਂ ਕੰਪਨੀ ਨੇ ਕਿਹਾ ਕਿ 60 ਲੱਖ ਤੋਂ ਜ਼ਿਆਦਾ ਵੀਡੀਓਜ਼ ਨੂੰ ਇਸ ਲਈ ਹਟਾਇਆ ਗਿਆ ਕਿ ਕਿਉਂਕਿ ਉਹ ਪਾਲਿਸੀ ਦਾ ਉਲੰਘਣ ਕਰ ਰਹੇ ਸਨ। ਟਿਕਟਾਕ ਪਹਿਲੇ Music.ly ਦੇ ਨਾਂ ਨਾਲ ਮਸ਼ਹੂਰ ਸੀ ਬਾਅਦ 'ਚ ਇਹ ਟਿਕਟਾਕ ਬਣੀ। ਦੱਸਣਯੋਗ ਹੈ ਕਿ ਅਮਰੀਕਾ 'ਚ ਵੀ ਇਸ ਐਪ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬੱਚਿਆਂ ਦੀ ਪਰਸਨਲ ਇੰਫੋਰਮੇਸ਼ਨ ਕਲੈਕਟ ਕਰਨ ਦਾ ਚਾਰਜ ਲਗਾਇਆ ਗਿਆ ਸੀ। ਹਾਲਾਂਕਿ ਇਸ ਐਪ ਨੇ ਅਮਰੀਕੀ ਫੈਡਰਲ ਟਰੇਡ ਕਮੀਸ਼ਨ ਭਾਵ FTC ਨਾਲ ਇਸ ਮਾਮਲੇ ਨੂੰ ਸੈਟਲ ਕਰਨ ਲਈ 5.7 ਮਿਲੀਅਨ ਡਾਲਰ ਦੇਣ ਦੀ ਹਾਮੀ ਭਰੀ ਸੀ।

ਦੁਨੀਆਭਰ 'ਚ ਟਿਕਟਾਕ ਕੋਲ 500 ਮਿਲੀਅਨ ਮੰਥਲੀ ਐਕਟੀਵ ਯੂਜ਼ਰਸ ਹਨ। ਪਰ ਇਙ ਵੀ ਇਕ ਤੱਥ ਹੈ ਕਿ ਭਾਰਤ 'ਚ ਇਸ ਐਪ ਦਾ ਸਭ ਤੋਂ ਵੱਡਾ ਮਾਰਕੀਟ ਹੈ ਅਤੇ ਇਥੇ ਇਸ ਐਪ ਦੇ 120 ਮਿਲੀਅਨ ਤੋਂ ਜ਼ਿਆਦਾ ਮੰਥਲੀ ਐਕਟੀਵ ਯੂਜ਼ਰਸ ਹਨ। ਇਹ ਕਾਰਨ ਹੈ ਕਿ ਐਪ ਬੈਨ ਹੋਣ ਤੋਂ ਬਾਅਦ ਰੋਜ਼ਾਨਾ ਟਿਕਟਾਕ ਨੂੰ 5 ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਸੀ। ਮੁੰਮਕਿਨ ਹੈ ਕਿ ਕੰਪਨੀ ਨਵੀਂ ਪਾਲਿਸੀ 'ਤੇ ਕੰਮ ਕਰ ਰਹੀ ਹੈ ਤਾਂ ਕਿ ਭਵਿੱਖ 'ਚ ਬੈਨ ਹੋਣ ਤੋਂ ਬਚਿਆ ਜਾ ਸਕੇ। ਸ਼ਾਇਹ ਇਹ ਕਾਰਨ ਹੈ ਕਿ ਹੁਣ ਤਕ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਨਹੀਂ ਆਈ ਹੈ। ਹਾਲਾਂਕਿ ਕੰਪਨੀ ਨੇ ਕੋਰਟ ਦੁਆਰਾ ਬੈਨ ਹਟਾਏ ਜਾਣ ਤੋਂ ਬਾਅਦ ਇਕ ਸਟੇਟਮੈਂਟ 'ਚ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਜਲਦ ਹੀ ਇਹ ਐਪ ਡਾਊਨਲੋਡ ਲਈ ਉਪਲੱਬਧ ਹੋਵੇਗੀ ਪਰ ਇਸ ਦੇ ਲਈ ਕੋਈ ਸਮੀਖਿਆ ਨਹੀਂ ਦੱਸੀ ਗਈ ਹੈ। ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਭਾਰਤ 'ਚ ਲਗਭਗ 69.3 ਅਰਬ ਰੁਪਏ ਦਾ ਨਿਵੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਦੇ ਨਾਲ ਇਹ ਲੋਕਾਂ ਨੂੰ ਹਾਇਰ ਕੀਤਾ ਜਾਵੇਗਾ। ਇਨਾਂ ਹੀ ਨਹੀਂ ਭਾਰਤ ਲਈ ਇਹ ਕੰਪਨੀ ਨਵੇਂ ਐਪ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ।

Karan Kumar

This news is Content Editor Karan Kumar