Thomson ਨੇ ਭਾਰਤ ’ਚ ਲਾਂਚ ਕੀਤੀ ਸਸਤੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ, ਜਾਣੋ ਕੀਮਤ

09/01/2020 4:46:55 PM

ਗੈਜੇਟ ਡੈਸਕ– ਥਾਮਸਨ ਨੇ ਭਾਰਤ ’ਚ ਆਪਣੀਆਂ ਤਿੰਨ ਨਵੀਆਂ ਕਿਫ਼ਾਇਤੀ ਵਾਸ਼ਿੰਗ ਮਸ਼ੀਨਾਂ ਲਾਂਚ ਕਰ ਦਿੱਤੀਆਂ ਹਨ। ਇਨ੍ਹਾਂ ’ਚ 6.5 ਕਿਲੋਗ੍ਰਾਮ, 7.5 ਕਿਲੋਗ੍ਰਾਮ ਅਤੇ 10.5 ਕਿਲੋਗ੍ਰਾਮ ਮਾਡਲ ਸ਼ਾਮਲ ਹਨ। ਇਨ੍ਹਾਂ ਦੀ ਵਿਕਰੀ 1 ਸਤੰਬਰ ਯਾਨੀ ਅੱਜ ਤੋਂ ਫਲਿਪਕਾਰਟ ’ਤੇ ਸ਼ੁਰੂ ਕਰ ਦਿੱਤੀ ਗਈ ਹੈ। 

ਕੀਮਤ
- 6.5 ਕਿਲੋਗ੍ਰਾਮ ਟਾਪ ਲੋਡਿੰਗ ਫੁਲੀ ਆਟੋਮੈਟਿਕ (9G PRO Series) ਦੀ ਕੀਮਤ 11,499 ਰੁਪਏ ਹੈ।
- ਉਥੇ ਹੀ 7.5 ਕਿਲੋਗ੍ਰਾਮ ਟਾਪ ਲੋਡਿੰਗ ਫੁਲੀ ਆਟੋਮੈਟਿਕ (9G PRO Series) ਦੀ ਕੀਮਤ 12,999 ਰੁਪਏ ਰੱਖੀ ਗਈ ਹੈ।
- ਇਨ੍ਹਾਂ ਤੋਂ ਇਲਾਵਾ 10.5 ਕਿਲੋਗ੍ਰਾਮ ਵਾਲੀ ਟਾਪ ਲੋਡਿੰਗ ਫੁਲੀ ਆਟੋਮੈਟਿਕ (Q10 Ultra Series) ਦੀ ਕੀਮਤ 22,999 ਰੁਪਏ ਦੱਸੀ ਗਈ ਹੈ। 

PunjabKesari

ਖੂਬੀਆਂ
ਕੰਪਨੀ ਨੇ ਦੱਸਿਆ ਹੈ ਕਿ ਇਨ੍ਹਾਂ ਤਿੰਨਾਂ ਵਾਸ਼ਿੰਗ ਮਸ਼ੀਨਾਂ ਨੂੰ ਲੰਬੇ ਸਮੇਂ ਤਕ ਚਲਾਉਣ ਲਈ ਰਸਟ ਫ੍ਰੀ ਬਣਾਇਆ ਗਿਆ ਹੈ। 
- ਸਾਰੀਆਂ ਵਾਸ਼ਿੰਗ ਮਸ਼ੀਨਾਂ ’ਚ ਸਟੇਨਲੈੱਸ ਸਟੀਲ ਦਾ ਡਰੱਮ ਦਿੱਤਾ ਗਿਆ ਹੈ ਜੋ ਵਾਸ਼ਿੰਗ ਮਸ਼ੀਨਾਂ ਨੂੰ ਚਲਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਵਾਈਬਰੇਸ਼ਨ ਨਹੀਂ ਹੋਣ ਦੇਵੇਗਾ। 
- ਇਨ੍ਹਾਂ ਵਾਸ਼ਿੰਗ ਮਸ਼ੀਨਾਂ ’ਚ ਚਾਈਲਡ ਲਾਕ ਮੋਡ ਵੀ ਮੌਜੂਦ ਹੈ। 
- ਇਸ ਤੋਂ ਇਲਾਵਾ ਇਨ੍ਹਾਂ ’ਚ ਏਅਰ ਡ੍ਰਾਈ ਫੀਚਰ ਵੀ ਦਿੱਤਾ ਗਿਆ ਹੈ। 
- ਤਿੰਨਾਂ ਵਾਸ਼ਿੰਗ ਮਸ਼ੀਨਾਂ ’ਤੇ 5-ਸਟਾਰ ਦੀ ਰੇਟਿੰਗ ਅਤੇ ਦੋ ਸਾਲ ਦੀ ਵਾਰੰਟੀ ਮਿਲੇਗੀ, ਉਥੇ ਹੀ ਮੋਟਰ ’ਤੇ 5 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। 


Rakesh

Content Editor

Related News