Thomson ਨੇ 10,999 ਰੁਪਏ ''ਚ ਲਾਂਚ ਕੀਤਾ 32 ਇੰਚ ਦਾ ਆਫੀਸ਼ੀਅਲ ਐਂਡ੍ਰਾਇਡ TV

07/30/2020 6:42:37 PM

ਗੈਜੇਟ ਡੈਸਕ—ਥਾਮਸਨ ਨੇ ਵੀਰਵਾਰ ਨੂੰ ਭਾਰਤ 'ਚ ਨਵੇਂ 'ਮੇਕ ਇਨ ਇੰਡੀਆ' ਸਰਟੀਫਾਈਡ ਐਂਡ੍ਰਾਇਡ ਟੀ.ਵੀ. ਮਾਡਲਾਂ ਨੂੰ ਲਾਂਚ ਕੀਤਾ ਹੈ। ਇਨ੍ਹਾਂ ਨੂੰ ਗੂਗਲ ਦੀ ਸਾਂਝੇਦਾਰੀ 'ਚ ਡਿਵੈੱਲਪ ਕੀਤਾ ਗਿਆ ਹੈ। ਕੰਪਨੀ ਨੇ ਦੋ ਨਵੀਂ ਸੀਰੀਜ਼ ਅਤੇ ਇਕ ਪੁਰਾਣੀ ਸੀਰੀਜ਼ ਨਾਲ ਕੁੱਲ ਟੋਟਲ 9 ਮਾਡਲਜ਼ ਨੂੰ ਭਾਰਤ 'ਚ ਪੇਸ਼ ਕੀਤਾ ਹੈ। ਇਹ ਸਾਰੇ ਟੀ.ਵੀ. ਮਾਡਲਸ ਆਫੀਸ਼ੀਅਲ ਐਂਡ੍ਰਾਇਡ ਬੇਸਡ ਹਨ। ਇਨ੍ਹਾਂ 'ਚੋਂ ਕੰਪਨੀ ਦਾ ਇਕ ਨਵਾਂ ਟੀ.ਵੀ. ਮਾਡਲ 32 ਇੰਚ ਵਾਲਾ ਹੈ ਜਿਸ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਉੱਥੇ 32 ਇੰਚ ਮਾਡਲ ਦੇ ਬੇਜਲ ਲੈੱਸ ਵਰਜ਼ਨ ਦੀ ਕੀਮਤ 11,499 ਰੁਪਏ ਰੱਖੀ ਗਈ ਹੈ।

ਕੰਪਨੀ ਦੇ ਰੈਗੂਲਰ 32 ਇੰਚ ਸਮਾਰਟ ਟੀ.ਵੀ. ਮਾਡਲ ਫਿਲਹਾਲ ਦੇਸ਼ ਦੇ ਸਭ ਤੋਂ ਸਸਤੇ ਐਂਡ੍ਰਾਇਡ ਟੀ.ਵੀ. 'ਚੋਂ ਇਕ ਹੈ। ਨਵੇਂ ਟੀ.ਵੀ. ਮਾਡਲ ਦੀ ਵਿਕਰੀ 6 ਅਗਸਤ ਤੋਂ ਫਲਿੱਪਕਾਰਟ ਤੋਂ ਕੀਤੀ ਜਾਵੇਗੀ। ਥਾਮਸਨ ਦੇ ਨਵੇਂ 32 ਇੰਚ ਮਾਡਲ ਦੀ ਤੁਲਨਾ ਦੇਸ਼ 'ਚ ਮੌਜੂਦਾ ਦੂਜੀਆਂ ਵੱਡੀਆਂ ਕੰਪਨੀਆਂ ਦੇ ਟੀ.ਵੀ. ਮਾਡਲਾਂ ਦੀ ਕੀਮਤ ਨਾਲ ਕਰੀਏ ਤਾਂ Mi LED TV 4A PRO 32 ਇੰਚ ਦੀ ਮੌਜੂਦਾ ਕੀਮਤ 12,499 ਰੁਪਏ, Realme Smart TV 32 ਇੰਚ ਦੀ ਕੀਮਤ 12,999 ਰੁਪਏ, Samsung 32 ਇੰਚ LED ਸਮਾਰਟ ਟੀ.ਵੀ. ਦੀ ਕੀਮਤ 15,999 ਰੁਪਏ ਅਤੇ ਵਨਪਲੱਸ ਵਾਈ ਸੀਰੀਜ਼ 32 ਇੰਚ ਦੀ ਕੀਮਤ 12,999 ਰੁਪਏ ਹੈ।

ਥਾਮਸਨ ਨੇ ਨਵੀਂ PATH 9A ਸੀਰੀਜ਼ ਤਹਿਤ ਚਾਰ ਮਾਡਲਜ਼ ਅਤੇ PATH 9R ਸੀਰੀਜ਼ ਤਹਿਤ ਤਿੰਨ ਮਾਡਲਜ਼ ਨੂੰ ਪੇਸ਼ ਕੀਤਾ ਹੈ। ਉੱਥੇ, ਪੁਰਾਣੇ OATH PRO ਸੀਰੀਜ਼ ਤਹਿਤ ਦੋ ਨਵੇਂ ਮਾਡਲ ਨੂੰ ਪੇਸ਼ ਕੀਤਾ ਗਿਆ ਹੈ। ਕੰਪਨੀ ਦੀ 9ਏ ਸੀਰੀਜ਼ ਦੇ ਚਾਰ ਮਾਡਲਜ਼ 32 HD PATH (10,999 ਰੁਪਏ), 32 Bezel less (11,499 ਰੁਪਏ), 40 FHD PATH (16,499 ਰੁਪਏ) ਅਤੇ 43 FHD PATH (19,999 ਰੁਪਏ) ਪੇਸ਼ ਕੀਤੇ ਗਏ ਹਨ। ਇਸ ਤਰ੍ਹਾਂ 9ਆਰ ਸੀਰੀਜ਼ 'ਚ 43 4k PATH (21,999 ਰੁਪਏ), 50 4K PATH (25,999 ਰੁਪਏ), ਅਤੇ 55 4k PATH (29,999 ਰੁਪਏ) 'ਚ ਪੇਸ਼ ਕੀਤੇ ਗਏ ਸਨ।

Karan Kumar

This news is Content Editor Karan Kumar