iBall ਨੇ ਲਾਂਚ ਕੀਤੀ ਇਹ ਸ਼ਾਨਦਾਰ ਨੋਟਬੁੱਕ

01/22/2018 9:02:59 PM

ਜਲੰਧਰ—ਘਰੇਲੂ ਇਲੈਕਟ੍ਰਾਨਿਕ ਕੰਪਨੀ iball ਨੇ ਮਾਰਕੀਟ 'ਚ ਆਪਣੀ ਇਕ ਨਵੀਂ ਨੋਟਬੁੱਕ ਨੂੰ ਲਾਂਚ ਕਰ ਦਿੱਤਾ ਹੈ। ਇਸ ਦਾ ਨਾਂ iBall Compbook Exemplaire+ ਅਤੇ ਕੀਮਤ 16,499 ਰੁਪਏ ਹੈ। ਨੀਲੇ ਰੰਗ ਦੇ ਵਿਕਲਪ ਨਾਲ ਆ ਰਹੇ ਇਸ ਸਲਿਮ ਡਿਜਾਈਨ ਨੋਟਬੁੱਕ 'ਚ ਮੈਟਲ ਸਰਫੇਸ ਦਿੱਤਾ ਗਿਆ ਹੈ। ਉੱਥੇ ਇਸ ਨੋਟਬੁੱਕ ਦੀ ਵਿਕਰੀ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਹੋਵੇਗੀ, ਵਿਕਰੀ ਕਦੋਂ ਤੋਂ ਸ਼ੁਰੂ ਹੋਵੇਗੀ, ਇਸ ਦੀ ਅਜੇ ਕੋਈ ਆਧਿਕਾਰਿਕ ਜਾਣਕਾਰੀ ਨਹੀਂ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੋਟਬੁੱਕ ਦਾ ਮੁਕਾਬਲਾ ਸ਼ੁਰੂਆਤੀ ਕੀਮਤ ਵਾਲੇ acer, asus ਅਤੇ hp ਦੀ ਨੋਟਬੁੱਕ ਨਾਲ ਹੋਵੇਗਾ।
ਫੀਚਰਸ
ਵਿੰਡੋਜ਼ 10 'ਤੇ ਆਧਾਰਿਤ iBall Compbook Exemplaire+ 'ਚ 14 ਇੰਚ ਦੀ ਡਿਸਪਲੇਅ (1366x768 ਪਿਕਸਲ), ਰੈਮ 4 ਜੀ.ਬੀ. ਦਾ ਡੀ.ਡੀ.ਆਰ3, ਆਨਬੋਰਡ ਸਟਰੋਜੇ 32 ਜੀ.ਬੀ. ਅਤੇ 10,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ 1 ਟੀ.ਬੀ. ਸਟੋਰੇਜ ਲਈ ਵੱਖ ਤੋਂ ਐੱਚ.ਡੀ.ਡੀ. ਸਲਾਟ ਅਤੇ ਇਕ ਟੱਚਪੈਡ ਵੀ ਦਿੱਤਾ ਗਿਆ ਹੈ। ਉੱਥੇ ਇਸ ਡਿਵਾਈਸ 'ਚ ਵਾਈ-ਫਾਈ, ਬਲੂਟੁੱਥ, ਮਿਨੀ ਐੱਚ.ਡੀ.ਐੱਮ.ਆਈ., ਹੈੱਡਫੋਨ ਅਤੇ ਮਾਈਕ੍ਰੋਫੋਨ ਲਈ ਦੋ ਜੈੱਕ ਅਤੇ ਯੂ.ਐੱਸ.ਬੀ. ਸਪੋਰਟ ਵਰਗੇ ਵਿਕਲਪ ਦਿੱਤੇ ਗਏ ਹਨ। ਕੰਪਨੀ ਨੇ ਇਸ 'ਚ ਡਿਊਲ ਸਪੀਕਰ ਦਿੱਤੇ ਹਨ। ਦੱਸਣਯੋਗ ਹੈ ਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਨੋਟਬੁੱਕ ਇਕ ਵਾਰ ਫੁੱਲ ਚਾਰਜ ਕਰਨ 'ਤੇ 19 ਦਿਨਾਂ ਤਕ ਸਟੈਂਡਬਾਏ ਮੋਡ 'ਤੇ ਰਹਿ ਸਕਦੀ ਹੈ।