ਇਸ ਤਰ੍ਹਾਂ ਕਰੋ Wi Fi ਦਾ ਪਾਸਵਰਡ Recover

Wednesday, May 17, 2017 - 12:31 PM (IST)

ਜਲੰਧਰ-ਪਾਸਵਰਡ ਭੁੱਲਣਾ ਇਕ ਆਮ ਗੱਲ ਹੈ। ਪਰ ਵਾਈ-ਫਾਈ ਦਾ ਪਾਸਵਰਡ ਭੁਲ ਜਾਣ ''ਤੇ ਪਰੇਸ਼ਾਨੀ ਕੁਝ ਜਿਆਦਾ ਹੁੰਦੀ ਹੈ। ਇਸ ਦੇ ਪਿੱਛੇ ਵੀ ਕਾਰਣ ਹੈ ਕਿ ਤੁਸੀਂ ਇੰਟਰਨੈੱਟ ਤੋਂ ਥੋੜ੍ਹਾਂ ਦੂਰ ਹੁੰਦੇ ਹੋਏ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਪੂਰੀ ਦੁਨੀਆਂ ਤੋਂ ਤੁਹਾਡਾ ਰਿਸ਼ਤਾ ਖਤਮ ਹੋ ਗਿਆ ਹੈ। ਅੱਜਕਲ੍ਹ ਅਸੀਂ ਲੱਗਭਗ ਹਰ ਜਗ੍ਹਾਂ ਪਾਸਵਰਡ ਦਾ ਇਸਤੇਮਾਲ ਕਰਦੇ ਹੈ। ਅਜਿਹੇ ''ਚ ਇਕ ਵਾਰ ਵਾਈ-ਫਾਈ ਸੈਟਅਪ ਦੇ ਬਾਅਦ ਭਲਾ ਪਾਸਵਰਡ ਕੌਣ ਯਾਦ ਰੱਖ ਸਕਦਾ ਹੈ। ਪਾਸਵਰਡ ਯਾਦ ਨਾ ਆਉਣ ''ਤੇ ਵਾਈ-ਫਾਈ ਰਾਊਟਰ ਨੂੰ ਰੀਸੈਟ ਕਰਨ ਦੇ ਇਲਾਵਾ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੁੰਦਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਬਿਨ੍ਹਾਂ ਰਾਊਟਰ ਦੇ ਰੀਸੈਟ ਕੀਤੇ ਵਾਈ-ਫਾਈ ਪਾਸਵਰਡ ਵਾਪਿਸ ਜਾਣ ਸਕਦੇ ਹੈ। 

 

ਕੰਪਿਊਟਰ ''ਚ ਇਸ ਤਰ੍ਹਾਂ ਕਰੋ ਪਾਸਵਰਡ ਰਿਕਵਰ

ਜੇਕਰ ਤੁਸੀਂ ਵਾਈ-ਫਾਈ ਦਾ ਇਸਤੇਮਾਲ ਆਪਣੇ ਡੈਸਕਟਾਪ ਜਾਂ ਲੈਪਟਾਪ ''ਤੇ ਕਰਦੇ ਹੈ ਤਾਂ ਪਾਸਵਰਡ ਨੂੰ ਰਿਕਵਰ ਕਰਨ ਦੇ ਲਈ ਇਨ੍ਹਾਂ ਸਟੈਪਸ ਨੂੰ ਅਪਣਾਉ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਵਾਈ-ਫਾਈ ਨਾਲ ਕੁਨੈਕਟ ਕਰੋ। ਨੈੱਟ ਕੁਨੈਕਟ ਹੋਣ ਤੋਂ ਬਾਅਦ ਕੰਟਰੋਲ ਪੈਨਲ ''ਚ ਜਾ ਕੇ ਨੈੱਟਵਰਕ ਅਤੇ ਸ਼ੇਅਰਿੰਗ ਸੇਂਟਰ ਦੇ ਆਪਸ਼ਨ ''ਤੇ ਕਲਿੱਕ ਕਰੋ। 

ਇਸ ਆਪਸ਼ਨ ''ਤੇ ਕਲਿੱਕ ਕਰਨ ਤੋਂ ਬਾਅਦ ਚੇਂਜ਼ ਐਡਾਪਟਰ ਸੈਂਟਿੰਗ ''ਤੇ ਕਲਿੱਕ ਕਰੋ। ਇਹ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ ਉਸ ਵਾਈ-ਫਾਈ ਨੈੱਟਵਰਕ ''ਤੇ ਰਾਈਟ ਕਲਿੱਕ ਕਰੋ ਜਿਸ ਦਾ ਤੁਸੀਂ ਪਾਸਵਰਡ ਭੁੱਲ ਗਏ ਹੈ। ਰਾਈਟ ਕਲਿੱਕ ਕਰਨ ''ਤੇ ਤੁਹਾਨੂੰ ਸਟੇਟਸ ਦਾ ਆਪਸ਼ਨ ਨਜ਼ਰ ਆਵੇਗਾ। ਉਸ ''ਤੇ ਕਲਿੱਕ ਕਰੋ। ਇਸ ਦੇ ਬਾਅਦ ਦਿੱਤੀ ਗਈ ਵਾਇਰਲੈੱਸ ਪ੍ਰਾਪਟੀਜ਼ ''ਤੇ ਕਲਿੱਕ ਕਰੋ।

ਇਸ ਦੇ ਬਾਅਦ ਤੁਹਾਨੂੰ ਕੁਨੈਕਸ਼ਨ ਅਤੇ ਸਕਾਉਰਟੀ ਦਾ ਆਪਸ਼ਨ ਮਿਲੇਗਾ। ਇਸ ''ਤੇ ਕਲਿੱਕ ਕਰੋ। ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਨੈੱਵਰਕ ਸਕਾਉਰਟੀ ਦਾਆਪਸ਼ਨ ਨਜ਼ਰ ਆਵੇਗਾ। ਇਸ ਦੇ ਠੀਕ ਨੀਚੇ ਤੁਹਾਨੂੰ ਸ਼ੋਅ ਅੱਖਰਾਂ (Characters) ਦਾ ਵਿਕਲਪ ਮਿਲੇਗਾ। ਇੱਥੇ ਕਲਿੱਕ ਕਰਕੇ ਤੁਸੀਂ ਆਪਣੇ ਵਾਈ-ਫਾਈ ਦਾ ਪਾਸਵਰਡ ਜਾਣ ਸਕਦੇ ਹੈ।


Related News