Chromecast Ultra ਨੂੰ ਟੱਕਰ ਦੇਵੇਗੀ Roku ਦੀ ਇਹ ਯੂਨੀਵਰਸਲ ਡਿਵਾਈਸ

09/23/2017 4:46:38 PM

ਜਲੰਧਰ-Roku ਅਮਰੀਕੀ ਕੰਪਨੀ ਹੈ ਜੋ ਘਰੇਲੂ ਡਿਜੀਟਲ ਮੀਡੀਆ ਪ੍ਰੋਡਕਟ ਬਣਾਉਦੀ ਹੈ। ਹੁਣ Roku ਕੰਪਨੀ ਹਾਰਡਵੇਅਰ ਅਪਡੇਟ ਦੇ ਨਵੇਂ ਦੌਰ ਲਈ ਤਿਆਰ ਹੋ ਰਹੀ ਹੈ। ਜੈਟਸ ਨਾਟ ਫਨੀ ਦੇ ਮਤਾਬਕ, ਰੋਕੂ ਨੇ ਇਕ ਨਵੇਂ ਡਿਜ਼ਾਇਨ ਦਾ ਇਕ ਯੂਨੀਵਰਸਲ ਰਿਮੋਟ ਦੇ ਨਾਲ ਇੱਕ 4K ਐੱਚ. ਡੀ. ਆਰ ਸਟਰੀਮਿੰਗ ਸਟਿੱਕ ਦਾ ਖੁਲਾਸਾ ਕੀਤਾ ਹੈ ਜੋ ਕਿ ਸਿਰਫ ਰੋਕੂ ਬਾਕਸ (ਪ੍ਰੀਮੀਅਰ, ਪ੍ਰੀਮੀਅਰ ਪਲਸ ਅਤੇ ਅਲਟਰਾ) ਨੂੰ ਹੀ 4k ਸਪੋਰਟ ਕਰੇਗਾ।

ਨਵੀਂ ਸਟਿੱਕ (4k ਐੱਚ. ਡੀ. ਆਰ ਰੋਕੂ ਸਟ੍ਰਿਮਿੰਗ ਸਟਿਕ ਪਲੱਸ) ਮਿਡ ਰੇਂਜ ਡਿਵਾਇਸ ਅਤੇ ਡੋਂਗਲ ਫ਼ਾਰਮ ਦੀ ਆਕਾਰ ਦੇ ਮੁਕਾਬਲੇ 'ਚ ਲੰਬੀ ਹੋਵੇਗੀ। ਇਸ ਯੂਨੀਵਰਸਲ ਰਿਮੋਟ ਨੂੰ ਟੀ. ਵੀ. ਦੇ ਨਾਲ ਪੇਅਰ ਕਰਕੇ ਤੁਸੀਂ ਟੀ ਵੀ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਦੋਨੋਂ ਪਾਵਰ ਬਟਨਸ ਅਤੇ ਵਾਲਿਊਮ ਰਾਕਰ ਨੂੰ ਵੀ ਸ਼ਾਮਿਲ ਕਰ ਸਕਦੇ ਹੋ । ਇਸੇ ਸਾਲ ਮਤਲਬ ਕਿ 2017 'ਚ Roku ਦੇ ਕੁਝ ਮਾਡਲਾਂ ਨੂੰ ਉਪਲੱਬਧ ਕੀਤਾ ਜਾਵੇਗਾ।