ਇਹ ਟੈਲੀਕਾਮ ਕੰਪਨੀ ਦੇ ਯੂਜ਼ਰਸ ਨੂੰ ਹੁਣ ਸਾਲ ਭਰ ਫ੍ਰੀ ਮਿਲੇਗਾ ਇੰਨਾ ਡਾਟਾ

08/22/2020 2:25:52 AM

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ ਪਲਾਨ ਅਤੇ ਆਫਰ ਪੇਸ਼ ਕਰ ਰਹੀ ਹੈ। ਇਸ ਵਾਰ ਕੰਪਨੀ ਕੁਝ ਚੁਨਿੰਦਾ ਯੂਜ਼ਰਸ ਲਈ ਬੇਹਦ ਹੀ ਖਾਸ ਆਫਰ ਲੈ ਕੇ ਆਈ ਹੈ। ਇਸ 'ਚ ਕੰਪਨੀ ਯੂਜ਼ਰਸ ਨੂੰ ਇਕ ਸਾਲ ਲਈ 5ਜੀ.ਬੀ. ਡਾਟਾ ਬਿਲਕੁਲ ਫ੍ਰੀ ਦੇ ਰਹੀ ਹੈ। ਇਸ ਦਾ ਲਾਭ ਸਿਰਫ ਉਨ੍ਹਾਂ ਹੀ ਯੂਜ਼ਰਸ ਨੂੰ ਦਿੱਤਾ ਜਾਵੇਗਾ ਜੋ ਕਿ ਕੰਪਨੀ ਦੀ ਲੈਂਡਲਾਈਨ ਸਰਵਿਸ ਦਾ ਇਸਤੇਮਾਲ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਅਜੇ ਬ੍ਰਾਡਬੈਂਡ ਕੁਨੈਕਸ਼ਨ ਉਪਲੱਬਧ ਨਹੀਂ ਹੈ।

ਬੀ.ਐੱਸ.ਐੱਨ.ਐੱਲ. ਵੱਲੋਂ ਪੇਸ਼ ਕੀਤੇ ਗਏ ਨਵੇਂ ਆਫਰ ਦਾ ਲਾਭ ਸਿਰਫ ਗੁਜਰਾਤ ਸਰਕਲ 'ਚ ਹੀ ਮਿਲੇਗਾ ਅਤੇ ਇਸ ਦੀ ਜਾਣਕਾਰੀ ਕੰਪਨੀ ਨੇ ਆਪਣੇ ਗੁਜਰਾਤ ਸਰਕਲ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਬੀ.ਐੱਸ.ਐੱਨ.ਐੱਲ. ਦੇ ਲੈਂਡਲਾਈਨ ਯੂਜ਼ਰਸ ਹੁਣ ਇਕ ਸਾਲ ਲਈ 5ਜੀ.ਬੀ. ਡਾਟਾ ਦਾ ਲਾਭ ਲੈ ਸਕਣਗੇ। ਪਰ ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਫਰ ਸਿਰਫ ਲੈਂਡਲਾਈਨ ਯੂਜ਼ਰਸ ਨੂੰ ਹੀ ਉਪਲੱਬਧ ਹੋਵੇਗਾ। ਅਜਿਹੇ 'ਚ ਯੂਜ਼ਰਸ ਸੋਚ 'ਚ ਪੈ ਸਕਦੇ ਹਨ ਕਿ ਲੈਂਡਲਾਈਨ 'ਚ ਡਾਟਾ ਆਫਰ ਕਰਨ ਦਾ ਕੀ ਫਾਇਦਾ?

ਇੰਝ ਕਰ ਸਕਦੇ ਹੋ ਇਸ ਆਫਰ ਦੀ ਵਰਤੋਂ
ਕੰਪਨੀ ਦੇ ਟਵਿੱਟਰ ਅਕਾਊਂਟ 'ਤੇ ਕਿਹਾ ਗਿਆ ਹੈ ਕਿ ਲੈਂਡਲਾਈਨ ਯੂਜ਼ਰਸ ਬ੍ਰਾਡਬੈਂਡ ਦੀ ਵਰਤੋਂ ਨਹੀਂ ਕਰ ਰਹੇ ਉਨ੍ਹਾਂ ਨੂੰ ਇਕ ਸਾਲ ਲਈ 5ਜੀ.ਬੀ. ਡਾਟਾ ਮਿਲੇਗਾ। ਅਜਿਹੇ 'ਚ ਇਹ ਜਾਣਨਾ ਬੇਹਦ ਜ਼ਰੂਰੀ ਹੈ ਕਿ ਲੈਂਡਲਾਈਨ 'ਚ ਡਾਟਾ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ? ਇਸ ਦਾ ਉਪਾਅ ਵੀ ਕੰਪਨੀ ਨੇ ਟਵਿੱਟਰ ਪੋਸਟ 'ਚ ਸ਼ੇਅਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ BSNL Wifi ਹਾਟਸਪਾਟ ਸਰਵਿਸ ਦੀ ਮਦਦ ਨਾਲ ਡਾਟਾ ਦਾ ਲਾਭ ਲੈ ਸਕਦੇ ਹਨ।

ਇਸ ਦੇ ਲਈ ਤੁਹਾਡੇ ਕੋਲ BSNL Wifi ਹਾਟਸਪਾਟ ਜ਼ੋਨ ਦਾ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਬੀ.ਐੱਸ.ਐੱਨ.ਐੱਲ. ਵਾਈਫਾਈ ਹਾਟਸਪਾਟ ਜ਼ੋਨ ਹੈ ਤਾਂ ਆਪਣੇ ਸਮਾਰਟਫੋਨ 'ਚ ਵਾਈਫਾਈ ਓਪਨ ਕਰੋ ਅਤੇ ਉੱਥੇ ਦਿੱਤੇ ਗਏ BSNL Wi-Fi SSID ਨਾਲ ਉਸ ਨੂੰ ਕੁਨੈਕਟ ਕਰ ਦਵੋ। ਇਸ ਤੋਂ ਬਾਅਦ ਸਕਰੀਨ 'ਤੇ ਪੇਜ਼ ਓਪਨ ਹੋਵੇਗਾ, ਜਿਸ 'ਚ Public Wifi, BSNL users ਅਤੇ Landline ਇਹ ਵਿਕਲਪ ਮਿਲਣਗੇ। ਇਨ੍ਹਾਂ 'ਚੋਂ ਤੁਹਾਨੂੰ ਲੈਂਡਲਾਈਨ 'ਤੇ ਕਲਿੱਕ ਕਰਨਾ ਹੈ। ਜਿਥੇ ਤੁਹਾਨੂੰ ਐੱਸ.ਟੀ.ਡੀ. ਕੋਡ ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਪਿਨ ਆਵੇਗਾ, ਉਸ ਪਿਨ ਨੰਬਰ ਨੂੰ ਭਰ ਕੇ ਲਾਗਇਨ ਕਰੋ। ਉਸ ਤੋਂ ਬਾਅਦ ਤੁਸੀਂ ਇਕ ਸਾਲ ਤੱਕ 5ਜੀ.ਬੀ. ਫ੍ਰੀ ਡਾਟਾ ਦਾ ਲਾਭ ਲੈ ਸਕਦੇ ਹੋ।

Karan Kumar

This news is Content Editor Karan Kumar